ਹੈਦਰਾਬਾਦ: ਸਥਾਨਕ ਇਲਾਕੇ ਵਿੱਚ ਸੋਮਵਾਰ ਨੂੰ ਇਕ ਸਰਕਾਰੀ ਅਧਿਕਾਰੀ ਨੂੰ ਉਸ ਦੇ ਦਫ਼ਤਰ ਵਿਚ ਇਕ ਅਣਪਛਾਤੇ ਵਿਅਕਤੀ ਨੇ ਜ਼ਿੰਦਾ ਸਾੜ ਦਿੱਤਾ। ਇਸ ਘਟਨਾ ਤੋਂ ਇੱਕ ਦਿਨ ਬਾਅਦ, ਜਿਸ ਡਰਾਈਵਰ ਵੱਲੋਂ ਮਹਿਲਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਵੀ ਗੰਭੀਰ ਰੁਪ ਵਿੱਚ ਝੁਲਸ ਗਿਆ ਸੀ।
ਪੁਲਿਸ ਨੇ ਦੱਸਿਆ ਕਿ ਤਹਿਸੀਲਦਾਰ ਵਿਜੈ ਰੈਡੀ ਜਿਸ ਦੀ ਉੱਮਰ 37 ਸਾਲ ਸੀ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਤਹਿਸੀਲਦਾਰ 'ਤੇ ਹਮਲਾ ਜ਼ਮੀਨੀ ਝਗੜੇ ਨੂੰ ਲੈ ਕੀਤਾ ਗਿਆ ਸੀ।
ਤਹਿਸੀਲਦਾਰ ਦਾ ਡਰਾਈਵਰ ਗੁਰੂਨਾਥਮ ਸਮੇਤ ਦੋ ਸਟਾਫ ਮੈਂਬਰ ਇਸ ਘਟਨਾ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਦੋਂ ਕਿ ਹਮਲਾਵਰ ਵੀ ਇਸ ਹਮਲੇ ਵਿੱਚ 60 ਪ੍ਰਤੀਸ਼ਤ ਝੁਲਸ ਗਿਆ ਸੀ। ਇਨ੍ਹਾਂ ਸਾਰਿਆ ਨੂੰ ਵੱਖ-ਵੱਖ ਹਸਪਤਾਲਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਸੰਗਰੂਰ ਵਿੱਚ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ
ਰਚਕੌਂਦਾ ਦੇ ਪੁਲਿਸ ਕਮਿਸ਼ਨਰ ਮਹੇਸ਼ ਐਮ ਭਾਗਵਤ ਨੇ ਮੀਡੀਆ ਨੂੰ ਦੱਸਿਆ, “ਗੁਰੁਨਾਥਮ ਜ਼ੇਰੇ ਇਲਾਜ ਦੌਰਾਨ ਹਸਪਤਾਲ ਵਿੱਚ ਦਮ ਤੋੜ ਗਿਆ”।
ਇਹ ਘਟਨਾ ਸੋਮਵਾਰ ਦੁਪਹਿਰ 1.30 ਵਜੇ ਵਾਪਰੀ ਜਦੋਂ ਸੁਰੇਸ਼ ਨਾਂਅ ਦੇ ਵਿਅਕਤੀ ਨੇ ਤਹਿਸੀਲ ਦਫ਼ਤਰ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤਾ।
ਕਮਿਸ਼ਨਰ ਨੇ ਕਿਹਾ ਕਿ ਇਸ ਘਟਨਾ ਦੀ ਵਿਗਿਆਨਕ ਜਾਂਚ ਚੱਲ ਰਹੀ ਹੈ ਤਾਂ ਜੋ ਇਸ ਘਟਨਾ ਦੇ ਸਾਰੇ ਪਹਿਲੂਆਂ ਦਾ ਬਰੀਕੀ ਨਾਲ ਪਤਾ ਲਗਾਇਆ ਜਾ ਸਕੇ।
ਪੁਲਿਸ ਨੇ ਸੁਰੇਸ਼ ਦੇ ਪਰਿਵਾਰਕ ਮੈਂਬਰਾਂ ਨਾਲ ਪੁੱਛਗਿੱਛ ਕਰ ਰਹੀ ਹੈ ਤੇ ਰਿਕਾਰਡਾਂ ਤੇ ਜ਼ਮੀਨ ਦੇ ਦਸਤਾਵੇਜ਼ਾਂ ਦੀ ਤਸਦੀਕ ਕਰ ਰਹੀ ਹੈ।
ਪੁਲਿਸ ਮੁਤਾਬਕ ਇਹ ਵਿਵਾਦ ਜ਼ਮੀਨ ਨੂੰ ਲੈ ਕੇ ਵੱਧਿਆ, ਵਿਭਾਗ ਵੱਲੋਂ ਜ਼ਮੀਨ ਕਿਰਾਏਦਾਰ ਦੇ ਨਾਂਅ 'ਤੇ ਤਬਦੀਲ ਕਰ ਦਿੱਤੀ ਗਈ ਸੀ।
ਤਹਿਸੀਲਦਾਰ ਦਾ ਬੇਰਹਿਮੀ ਨਾਲ ਹੋੇਏ ਕਤਲੇਆਮ ਦੀ ਨਿਖੇਧੀ ਕਰਦਿਆਂ ਤੇਲੰਗਾਨਾ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ ਐੱਮ ਮਹਿੰਦਰ ਰੈਡੀ ਨੇ ਦੋਸ਼ੀ ਨੂੰ ਸਜਾ ਦਵਾਉਣ ਦੀ ਸਹੁੰ ਚੁੱਕੀ ਹੈ।
ਹੋਰ ਵੀ ਪੜ੍ਹੋ: ਬਹਿਬਲਕਲਾਂ ਗੋਲੀਕਾਂਡ ਮਾਮਲਾ: 20 ਨਵੰਬਰ ਨੂੰ ਹੋਵੇਗੀ ਸਾਬਕਾ ਐਸਐਸਪੀ ਦੀ ਅਗਲੀ ਪੇਸ਼ੀ
ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੂਰੇ ਤੇਲੰਗਾਨਾ ਵਿੱਚ ਮਾਲ ਵਿਭਾਗ ਦੇ ਕਰਮਚਾਰੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਦੋਂਕਿ ਰਾਜਨੀਤਿਕ ਨੇਤਾਵਾਂ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ। ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਵੀ ਮਹਿਲਾ ਤਹਿਸੀਲਦਾਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।