ਨਵੀਂ ਦਿੱਲੀ: ਭਾਜਪਾ ਸਾਂਸਦ ਸੰਨੀ ਦਿਓਲ ਨੇ ਆਪਣੇ ਕੰਮ ਨਾਲ ਲੋਕਾਂ ਦਾ ਦਿਲ ਜਿੱਤਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ, ਸੰਨੀ ਦਿਓਲ ਦੀ ਬਦੌਲਤ ਕੁਵੈਤ ਵਿੱਚ ਫ਼ਸੀ ਪੰਜਾਬ ਦੀ ਇੱਕ ਮਹਿਲਾ ਭਾਰਤ ਪਰਤ ਗਈ ਹੈ। ਪੰਜਾਬ ਦੀ ਵਸਨੀਕ ਵੀਨਾ ਕਿਸੇ ਕਾਰਨ ਕੁਵੈਤ ਵਿੱਚ ਫ਼ਸ ਗਈ ਸੀ, ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸੰਨੀ ਦਿਉਲ ਕੋਲੋਂ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾਈ ਸੀ।
-
नौकरी समझ कर फ़र्ज़ निभाना, सनी बेटे .God bless you 🤧 pic.twitter.com/axIJbuW7lQ
— Dharmendra Deol (@aapkadharam) July 25, 2019 " class="align-text-top noRightClick twitterSection" data="
">नौकरी समझ कर फ़र्ज़ निभाना, सनी बेटे .God bless you 🤧 pic.twitter.com/axIJbuW7lQ
— Dharmendra Deol (@aapkadharam) July 25, 2019नौकरी समझ कर फ़र्ज़ निभाना, सनी बेटे .God bless you 🤧 pic.twitter.com/axIJbuW7lQ
— Dharmendra Deol (@aapkadharam) July 25, 2019
ਇਸ ਮੁੱਦੇ ਉੱਤੇ ਕੰਮ ਕਰਦੇ ਹੋਏ ਸੰਨੀ ਦਿਓਲ ਨੇ ਭਾਰਤੀ ਸਫ਼ਾਰਤਖਾਨੇ ਦੇ ਸਹਿਯੋਗ ਨਾਲ ਮਹਿਲਾ ਜਾ ਕੁਵੈਤ ਵਿੱਚ ਪਤਾ ਕਰਵਾ ਕੇ, ਉਸ ਨੂੰ ਵਾਪਸ ਲਿਆਂਦਾ ਗਿਆ ਹੈ। ਮਹਿਲਾ ਦੇ ਵਾਪਸ ਆਉਣ ਨਾਲ ਉਸ ਦੇ ਪਰਿਵਾਰਕ ਮੈਂਬਰ ਵੀ ਬੇਹੱਦ ਖੁਸ਼ ਹਨ। ਪੀੜਤ ਪਰਿਵਾਰ ਨੇ ਸੰਨੀ ਦਿਓਲ ਦੇ ਕਰਤਾਰਪੁਰ ਕੋਰੀਡੋਰ ਦੇ ਦੌਰੇ ਦੌਰਾਨ ਕੁਵੈਤ 'ਚ ਫ਼ਸੀ ਮਹਿਲਾ ਨੂੰ ਭਾਰਤ ਵਾਪਸ ਲਿਆਉਣ ਦੀ ਗੁਹਾਰ ਲਗਾਈ ਸੀ। ਮਹਿਲਾ ਦੇ ਵਾਪਸ ਆ ਜਾਣ ਦੀ ਜਾਣਕਾਰੀ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਪਿਨ ਮਹਾਜਨ ਨੇ ਦਿੱਤੀ ਸੀ।
ਇੰਨਾ ਹੀ ਨਹੀਂ, ਸੰਨੀ ਦਿਓਲ ਦੇ ਪਿਤਾ ਧਰਮਿੰਦਰ ਨੇ ਵੀ ਉਨ੍ਹਾਂ ਦੀ ਤਾਰੀਫ਼ ਕਰਦੇ ਹੋਏ ਟਵੀਟ ਕੀਤਾ ਹੈ। ਸੰਨੀ ਦਿਓਲ ਨੂੰ ਇਸ ਕੰਮ ਲਈ ਸ਼ਾਬਾਸ਼ੀ ਦਿੰਦੇ ਹੋਏ ਧਰਮਿੰਦਰ ਨੇ ਟਵੀਟ ਕੀਤਾ, "ਨੌਕਰੀ ਸਮਝ ਕੇ, ਫ਼ਰਜ ਨਿਭਾਉਣਾ ਸੰਨੀ ਬੇਟੇ।" ਇਸ ਟਵੀਟ ਦੇ ਜ਼ਰੀਏ ਧਰਮਿੰਦਰ ਨੇ ਸੰਨੀ ਦਿਓਲ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਲਈ ਆਗਾਹ ਕਰਦੇ ਹੋਏ ਉਨ੍ਹਾਂ ਨੂੰ ਅਸ਼ੀਰਵਾਦ ਵੀ ਦਿੱਤਾ ਹੈ।
ਇਸ ਤੋਂ ਇਲਾਵਾ ਸੰਨੀ ਦਿਓਲ ਆਪਣੇ ਸੰਸਦੀ ਖੇਤਰ ਗੁਰਦਾਸਪੁਰ ਦਾ ਵਿਕਾਸ ਕਰਨ ਲਈ ਵੀ ਖ਼ੂਬ ਮਿਹਨਤ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਗੁਰਦਾਸਪੁਰ ਦੀ ਜਨਤਾ ਨਾਲ ਕਈ ਵਾਅਦੇ ਕੀਤੇ ਸਨ ਜਿਸ ਨੂੰ ਪੂਰਾ ਕਰਨ ਲਈ ਸੰਨੀ ਦਿਓਲ ਤਨ-ਮਨ ਨਾਲ ਮਿਹਨਤ ਕਰ ਰਹੇ ਹਨ।
ਇਹ ਵੀ ਪੜ੍ਹੋ:ਕਾਂਗਰਸੀ ਵਿਧਾਇਕ ਨੇ ਮੇਅਰ ਖ਼ਿਲਾਫ਼ ਲਾਇਆ ਧਰਨਾ
ਜ਼ਿਕਰਯੋਗ ਹੈ ਕਿ ਬਾਲੀਵੁੱਡ ਦੇ ਅਦਾਕਾਰ ਤੇ ਭਾਜਪਾ ਸਾਂਸਦ ਸੰਨੀ ਦਿਓਲ ਨੇ ਲੋਕ ਸਭਾ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੂੰ ਮਾਤ ਦੇ ਕੇ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਜਿੱਤ ਹਾਸਲ ਕੀਤੀ ਸੀ। ਜਿੱਤ ਤੋਂ ਬਾਅਦ ਹੀ ਸੰਨੀ ਦਿਓਲ ਆਪਣੇ ਲੋਕ ਸਭਾ ਖੇਤਰ ਦੇ ਵਿਕਾਸ ਕੰਮਾਂ ਵਿੱਚ ਲੱਗੇ ਹੋਏ ਹਨ। ਸੰਨੀ ਦਿਓਲ ਕਾਰਨ ਹੀ ਗੁਰਦਾਸਪੁਰ ਵਿੱਚ ਨਵੀਂ ਸੜਕ ਬਣਾਉਣ ਦਾ ਪ੍ਰਾਜੈਕਟ ਤਿਆਰ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਲੋਕ ਸੰਨੀ ਦਿਓਲ ਦੇ ਇਸ ਕਦਮ ਦੀ ਖੂਬ ਸ਼ਲਾਘਾ ਕਰ ਰਹੇ ਹਨ।
ਇਹ ਵੀ ਪੜ੍ਹੋ: ਯਦੀਯੁਰੱਪਾ ਚੌਥੀ ਵਾਰ ਬਣੇ ਕਰਨਾਟਕ ਦੇ ਮੁੱਖ ਮੰਤਰੀ, ਰਾਜਪਾਲ ਨੇ ਚੁਕਾਈ ਸਹੁੰ