ਬਿਹਾਰ: ਸੋਮਵਾਰ ਨੂੰ ਬਿਹਾਰ ਦੇ ਪੂਰਬੀ ਚੰਪਾਰਨ (ਮੋਤੀਹਾਰੀ) ਜ਼ਿਲ੍ਹੇ ਵਿੱਚ ਹੜ੍ਹ ਰਾਹਤ ਅਤੇ ਬਚਾਅ ਕਾਰਜ ਵਿੱਚ 9ਵੀਂ ਬਟਾਲੀਅਨ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀ ਇੱਕ ਬਚਾਅ ਕਿਸ਼ਤੀ ਵਿੱਚ ਇੱਕ ਗਰਭਵਤੀ ਮਹਿਲਾ ਨੇ ਬੱਚੀ ਨੂੰ ਜਨਮ ਦਿੱਤਾ।
ਦਰਅਸਲ 25 ਸਾਲਾ ਗਰਭਵਤੀ ਮਹਿਲਾ ਰੀਮਾ ਦੇਵੀ ਹੜ੍ਹ ਪ੍ਰਭਾਵਿਤ ਪਿੰਡ ਗੋਬਰੀ ਦੀ ਰਹਿਣ ਵਾਲੀ ਹੈ ਜੋ ਕਿ ਲੇਬਰ ਪੇਨ ਨਾਲ ਜੂਝ ਰਹੀ ਸੀ। ਉਸ ਦੇ ਪਰਿਵਾਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਸੰਕਟ ਦੇ ਇਸ ਸਮੇਂ ਵਿੱਚ ਉਨ੍ਹਾਂ ਨੂੰ ਸਭ ਤੋਂ ਨੇੜਲੇ ਪ੍ਰਾਇਮਰੀ ਸਿਹਤ ਕੇਂਦਰ, ਬਨਜਾਰੀਆ ਵਿੱਚ ਕਿਵੇਂ ਲਿਜਾਇਆ ਜਾਵੇ।
ਇਹ ਜਾਣਕਾਰੀ 9ਵੀਂ ਬਟਾਲੀਅਨ ਐਨਡੀਆਰਐਫ ਦੇ ਕਮਾਂਡਰ ਸਹਾਇਕ ਸਬ ਇੰਸਪੈਕਟਰ ਜਿਤੇਂਦਰ ਕੁਮਾਰ ਨੂੰ ਮਿਲੀ ਤਾਂ ਉਸ ਨੇ ਆਪਣੇ ਇੰਚਾਰਜ ਅਰਵਿੰਦ ਮਿਸ਼ਰਾ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਐਨਡੀਆਰਐਫ ਨੇ ਤੁਰੰਤ ਕਾਰਵਾਈ ਕੀਤੀ ਅਤੇ ਤੁਰੰਤ ਪੀੜਤ ਦੇ ਘਰ ਨੇੜੇ ਕਿਸ਼ਤੀ ਲੈ ਕੇ ਪਹੁੰਚ ਗਏ।
ਫਿਰ ਐਨਡੀਆਰਐਫ ਦੇ ਜਵਾਨਾਂ ਨੇ ਗਰਭਵਤੀ ਮਹਿਲਾ ਨੂੰ ਉਸਦੇ ਪਰਿਵਾਰਕ ਮੈਂਬਰਾਂ ਅਤੇ ਇਕ ਆਸ਼ਾ ਨਾਲ ਬਚਾਅ ਕਿਸ਼ਤੀ ਵਿੱਚ ਨੇੜਲੇ ਪ੍ਰਾਇਮਰੀ ਹੈਲਥ ਸੈਂਟਰ ਬਾਂਜਾਰੀਆ (ਮੋਤੀਹਾਰੀ) ਵਿੱਚ ਲੈ ਗਈ। ਰਸਤੇ ਵਿੱਚ ਜਾਂਦੇ ਸਮੇਂ ਉਸ ਦਾ ਦਰਦ ਵਧ ਗਿਆ ਅਤੇ ਜਾਨ ਜੋਖਮ ਵਿੱਚ ਪਾਉਣ ਦੀ ਬਜਾਏ ਉਸ ਦੀ ਡਿਲੀਵਰੀ ਐਨਡੀਆਰਐਫ ਬਚਾਅ ਕਿਸ਼ਤੀ 'ਤੇ ਹੀ ਕਰਨ ਦਾ ਫੈਸਲਾ ਕੀਤਾ ਗਿਆ।
ਅੰਤ ਵਿੱਚ ਐਨਡੀਆਰਐਫ ਟੀਮ, ਆਸ਼ਾ ਲਰਕਰ ਅਤੇ ਉਸ ਦੇ ਪਰਿਵਾਰ ਦੀਆਂ ਔਰਤਾਂ ਦੀ ਸਹਾਇਤਾ ਨਾਲ ਸਫਲਤਾਪੂਰਵਕ ਅਤੇ ਸੁਰੱਖਿਅਤ ਡਿਲੀਵਰੀ ਕੀਤੀ ਗਈ। ਮਹਿਲਾ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਜੱਚਾ ਅਤੇ ਬੱਚਾ ਦੋਵੇਂ ਦੀ ਤੰਦਰੁਸਤ ਹਨ।
ਕਮਾਂਡੈਂਟ ਵਿਜੇ ਸਿਨਹਾ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਸੁਰੱਖਿਅਤ ਬਾਹਰ ਕੱਢਣ ਲਈ ਸਾਲ 2013 ਤੋਂ 9ਵੀਂ ਬਟਾਲੀਅਨ ਐਨਡੀਆਰਐਫ ਬਚਾਅ ਕਿਸ਼ਤੀ ਉੱਤੇ ਇਹ ਦਸਵਾਂ ਬੱਚਾ ਪੈਦਾ ਹੋਇਆ ਹੈ ਜਿਸ ਵਿੱਚ ਜੁੜਵਾਂ ਬੱਚਿਆਂ ਦਾ ਜਨਮ ਵੀ ਸ਼ਾਮਲ ਹੈ। ਰੱਬ ਦਾ ਸ਼ੁਕਰ ਹੈ ਕਿ ਹੁਣ ਤੱਕ ਸਾਰੇ ਬੱਚਿਆਂ ਦੇ ਜਨਮ ਸੁਰੱਖਿਅਤ ਕੀਤੇ ਗਏ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਸਾਡੇ ਬਚਾਅ ਕਰਨ ਵਾਲਿਆਂ ਦਾ ਉਦੇਸ਼ ਗਰਭਵਤੀ ਔਰਤ ਨੂੰ ਜਿੰਨੀ ਜਲਦੀ ਹੋ ਸਕੇ ਸੁਰੱਖਿਅਤ ਢੰਗ ਨਾਲ ਨਜ਼ਦੀਕੀ ਹਸਪਤਾਲ ਵਿੱਚ ਲੈ ਕੇ ਜਾਣਾ ਹੈ। ਐਨਡੀਆਰਐਫ ਟੀਮ ਨੂੰ ਲੋਕਾਂ ਦਾ ਬਚਾਅ ਕਰਨ ਦੇ ਨਾਲ-ਨਾਲ ਡਾਕਟਰੀ ਇਲਾਜ ਦੀ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਸੁਰੱਖਿਅਤ ਜਣੇਪਾ ਕਰਨ ਬਾਰੇ ਸਿਖਲਾਈ ਵੀ ਦਿੱਤੀ ਜਾਂਦੀ ਹੈ ਤਾਂ ਜੋ ਕਿਸੇ ਵੀ ਮੁਸ਼ਕਿਲ ਵਿੱਚ ਲੋੜਵੰਦਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾ ਸਕੇ।