ਹੈਦਰਾਬਾਦ: ਲਾਪਤਾ ਹੋਣ ਤੋਂ ਇਕ ਦਿਨ ਬਾਅਦ ਵੀਰਵਾਰ ਨੂੰ ਇਕ ਪੁਲੀ ਹੇਠ 27 ਸਾਲਾ ਮਹਿਲਾ ਡਾਕਟਰ ਦੀ ਲਾਸ਼ ਮਿਲੀ। ਮ੍ਰਿਤਕ ਇੱਕ ਸਰਕਾਰੀ ਹਸਪਤਾਲ ਵਿੱਚ ਸਹਾਇਕ ਵੈਟਰਨਰੀਅਨ ਵਜੋਂ ਕੰਮ ਕਰਦੀ ਸੀ ਜਿਸ ਦੀ ਲਾਸ਼ ਨੂੰ ਕੁਝ ਰਾਹਗੀਰਾਂ ਨੇ ਵੇਖਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਮਹਿਲਾ ਡਾਕਟਰ ਦੇ ਪਰਿਵਾਰਕ ਮੈਂਬਰਾਂ ਨੇ ਬੁੱਧਵਾਰ ਰਾਤ 10.20 ਵਜੇ ਤੱਕ ਉਸ ਦੇ ਘਰ ਵਾਪਸ ਨਾ ਆਉਣ 'ਤੇ ਉਸ ਦੀ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਮੁਤਾਬਕ ਉਹ ਹਸਪਤਾਲ ਗਈ ਸੀ ਅਤੇ ਬੁੱਧਵਾਰ ਸ਼ਾਮ ਨੂੰ ਘਰ ਪਰਤੀ। ਫਿਰ ਉਹ ਸ਼ਾਮ ਸਾਢੇ ਪੰਜ ਵਜੇ ਦੂਜੇ ਕਿਸੇ ਹੋਰ ਕਲੀਨਿਕ ਵਿੱਚ ਗਈ ਅਤੇ ਸ਼ਮਸ਼ਾਬਾਦ ਟੋਲ ਪਲਾਜ਼ਾ ਨੇੜੇ ਆਪਣਾ ਦੋਪਹੀਆ ਵਾਹਨ ਖੜਾ ਕੀਤਾ ਅਤੇ ਸਾਂਝੀ ਟੈਕਸੀ ਲੈ ਲਈ।
ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ, ਉਸ ਦੀ ਛੋਟੀ ਭੈਣ ਨੇ ਕਿਹਾ ਕਿ ਉਸ ਨੂੰ ਮ੍ਰਿਤਕ ਮਹਿਲਾ ਦਾ ਰਾਤ 9.22 ਵਜੇ ਫੋਨ ਆਇਆ ਕਿ ਉਹ ਅਜੇ ਪਲਾਜ਼ਾ ਵਿੱਚ ਹੀ ਹੈ ਕਿਉਂਕਿ ਕਿਸੇ ਨੇ ਉਸ ਨੂੰ ਦੱਸਿਆ ਕਿ ਉਸ ਦੇ ਸਕੂਟਰ ਖ਼ਰਾਬ ਹੋ ਗਿਆ ਹੈ ਅਤੇ ਉਸ ਨੂੰ ਠੀਕ ਕਰਨ ਲਈ ਕਿਸੇ ਵਿਅਕਤੀ ਵਲੋਂ ਲੈ ਜਾਇਆ ਗਿਆ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਮ੍ਰਿਤਕਾ ਭੈਣ ਫਿਰ ਦੱਸਿਆ ਕਿ ਕੁਝ ਸਮੇਂ ਬਾਅਦ ਵਿਅਕਤੀ ਵਾਪਸ ਪਰਤੇ ਹਨ ਤੇ ਉਨ੍ਹਾਂ ਕਿਹਾ ਕਿ ਸਾਰੀਆਂ ਦੁਕਾਨਾਂ ਬੰਦ ਹਨ ਅਤੇ ਉਹ ਕਿਸੇ ਹੋਰ ਜਗ੍ਹਾ ਇਸ ਦੀ ਮੁਰੰਮਤ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਆਪਣੀ ਭੈਣ ਨੂੰ ਇਹ ਵੀ ਦੱਸਿਆ ਕਿ ਉਹ ਡਰ ਗਈ ਸੀ ਕਿਉਂਕਿ ਆਸ ਪਾਸ ਇੱਕ ਲੌਰੀ ਸੀ ਅਤੇ ਉਨ੍ਹਾਂ ਨੇ ਉਸਦੀ ਮਦਦ ਦੀ ਪੇਸ਼ਕਸ਼ ਕੀਤੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਰਾਤ 09:44 ਵਜੇ ਦੁਬਾਰਾ ਫੋਨ ਕੀਤਾ, ਪਰ ਫੋਨ ਬੰਦ ਆਇਆ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨਾਲ ਸੰਪਰਕ ਕੀਤਾ।
ਪੁਲਿਸ ਨੇ ਦੱਸਿਆ ਕਿ ਮ੍ਰਿਤਕਾ ਮਹਿਲਾ ਡਾਕਟਰ ਦੀ ਲਾਸ਼ ਟੋਲ ਪਲਾਜ਼ਾ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਹੈਦਰਾਬਾਦ-ਬੰਗਲੁਰੂ ਕੌਮੀ ਰਾਜਮਾਰਗ ‘ਤੇ ਪੁਲਿਆ ਕੋਲ ਮਿਲੀ। ਸਾਈਬਰਾਬਾਦ ਦੇ ਪੁਲਿਸ ਕਮਿਸ਼ਨਰ ਵੀ. ਸੀ. ਸੱਜਨਰ ਨੇ ਕਿਹਾ ਕਿ ਮਾਮਲੇ ਨੂੰ ਸੁਲਝਾਉਣ ਲਈ 10 ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੁਲਿਸ ਫ਼ਿਲਹਾਲ ਸੀਸੀਟੀਵੀ ਫੁਟੇਜ ਦੀ ਪੜਤਾਲ ਕਰ ਰਹੀ ਹੈ ਅਤੇ ਮਹਿਲਾ ਦੇ ਲਾਪਤਾ ਹੋਣ ਪਿੱਛੇ ਘੱਟੋ ਘੱਟ ਦੋ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਹੈ।
ਇਹ ਵੀ ਪੜ੍ਹੋ: ਪੋਰਬੰਦਰ: ਭਾਰਤੀ ਨੇਵੀ 'ਚ 6ਵਾਂ ਡੋਰਨੀਅਰ ਏਅਰਕ੍ਰਾਫਟ ਸਕੁਐਡਰਨ ਸ਼ਾਮਲ ਕੀਤਾ ਗਿਆ