ETV Bharat / bharat

ਲੱਦਾਖ ਦੀ ਗਲਵਾਨ ਘਾਟੀ ਦਾ ਕਸ਼ਮੀਰੀ ਨਾਂਅ ਕਿਉਂ ਰੱਖਿਆ ਗਿਆ?

ਭਾਰਤ ਅਤੇ ਚੀਨ ਦੇ ਨਾਲ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਗਲਵਾਨ ਵੈਲੀ ਅਤੇ ਇਸ ਦਾ ਕਸ਼ਮੀਰ ਸਬੰਧ ਇਸ ਹੌਟਸਪੌਟ ਵਿੱਚ ਦੁਸ਼ਮਣੀ ਵਾਲਾ ਮਾਹੌਲ ਪੈਦਾ ਕਰਦਾ ਰਿਹਾ ਹੈ ਅਤੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਈਟੀਵੀ ਭਾਰਤ ਨੇ ਇਸ ਥਾਂ ਦੇ ਇਤਿਹਾਸ ਅਤੇ ਉਸ ਵਿਅਕਤੀ ਬਾਰੇ ਜਾਣਨ ਲਈ ਗਲਵਾਨ ਦੇ ਵਾਰਿਸ ਨਾਲ ਗੱਲਬਾਤ ਕੀਤੀ।

Why is the Galwan valley in Ladakh named after a Kashmiri?
ਲੱਦਾਖ ਦੀ ਗੈਲਵਾਨ ਘਾਟੀ ਦਾ ਕਸ਼ਮੀਰੀ ਨਾਂਅ ਕਿਉਂ ਰੱਖਿਆ ਗਿਆ?
author img

By

Published : Jun 16, 2020, 4:30 PM IST

ਸ੍ਰੀਨਗਰ: ਭਾਰਤ ਅਤੇ ਚੀਨ ਦੇ ਨਾਲ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਗਲਵਾਨ ਵੈਲੀ ਅਤੇ ਇਸ ਦਾ ਕਸ਼ਮੀਰ ਸਬੰਧ ਇਸ ਹੌਟਸਪੌਟ ਵਿੱਚ ਦੁਸ਼ਮਣੀ ਵਾਲਾ ਮਾਹੌਲ ਪੈਦਾ ਕਰਦਾ ਰਿਹਾ ਹੈ ਅਤੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ।

ਉਥੇ ਹੀ ਮਾਹਿਰ ਵਿਚਾਰ ਵਟਾਂਦਰੇ ਕਰ ਰਹੇ ਹਨ ਕਿ ਐਲਏਸੀ ਦੇ ਤਣਾਅ ਵਾਲੇ ਮਾਹੌਲ ਨੂੰ ਕਿਵੇਂ ਦੂਰ ਕੀਤਾ ਜਾਵੇ ਅਤੇ ਪਹਾੜੀ ਖੇਤਰ ਵਿੱਚ ਦੋਹਾਂ ਫ਼ੌਜਾਂ ਦੇ ਸਬੰਧ ਕਿਵੇਂ ਸੁਧਾਰੇ ਜਾਣਗੇ। ਕਸ਼ਮੀਰੀ ਸਥਾਨਕ ਲੋਕ ਇਸ ਗੱਲ 'ਤੇ ਹੈਰਾਨ ਹਨ ਕਿ ਇੱਕ ਕਸ਼ਮੀਰੀ ਉਪਨਾਮ ਗਲਵਾਨ ਲੱਦਾਖ ਵਿੱਚ ਕਿਵੇਂ ਰੱਖਿਆ ਗਿਆ ਹੈ ਅਤੇ ਹੁਣ ਪੂਰੀ ਦੁਨੀਆ 'ਚ ਚਰਚਾ ਵਿੱਚ ਹੈ।

ਐਲਏਸੀ ਨੇੜੇ ਗਲਵਾਨ ਘਾਟੀ ਉਸ ਥਾਂ ਦਾ ਨਾਂਅ ਹੈ ਜਿਥੇ ਗਲਵਾਨ ਦੇ ਨਾਂਅ ਨਾਲ ਜਾਣੀ ਜਾਂਦੀ ਇੱਕ ਧਾਰਾ ਗਲੇਸ਼ੀਅਨ ਹਿਮਾਲਿਅਨ ਪਹਾੜਾਂ ਤੋਂ ਵਗਦੀ ਹੈ। ਗਲਵਾਨ ਨਦੀ ਕਾਰਕੋਰਾਮ ਰੇਂਜ ਵਿੱਚ ਇਸ ਦੀ ਸ਼ੁਰੂਆਤ ਤੋਂ 80 ਕਿਲੋਮੀਟਰ ਪੱਛਮ ਵੱਲ ਜਾ ਕੇ ਸਿੰਧੂ ਦੀ ਇੱਕ ਮਹੱਤਵਪੂਰਣ ਸਹਾਇਕ ਨਦੀ ਸ਼ਿਕੋਕ ਨਦੀ ਵਿੱਚ ਸ਼ਾਮਲ ਹੁੰਦੀ ਹੈ। ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਤਣਾਅ ਦੇ ਵਿੱਚ ਇਸ ਖੇਤਰ ਦੀ ਰਣਨੀਤਕ ਮਹੱਤਤਾ ਮੰਨੀ ਜਾਂਦੀ ਹੈ। 1962 ਦੀ ਭਾਰਤ-ਚੀਨ ਜੰਗ ਵਿੱਚ ਵੀ ਇਹ ਵਾਦੀ ਮੁੱਖ ਮੁੱਦਾ ਰਹੀ ਸੀ।

ਇਸ ਥਾਂ ਦਾ ਨਾਂਅ ਗੁਲਾਮ ਰਸੂਲ ਸ਼ਾਹ ਉਰਫ਼ ਗਲਵਾਨ ਦੇ ਨਾਂਅ 'ਤੇ ਰੱਖਿਆ ਗਿਆ ਸੀ, ਜੋ ਕਸ਼ਮੀਰੀ ਮੂਲ ਦਾ ਸੀ। ਉਹ ਡੋਗਰਾ ਸ਼ਾਸਕਾਂ ਦੇ ਡਰ ਅਤੇ ਦਮਨ ਕਾਰਨ ਕਸ਼ਮੀਰ ਤੋਂ ਭੱਜ ਕੇ ਬਾਲਤਿਸਤਾਨ ਵਿੱਚ ਜਾ ਕੇ ਵਸ ਗਿਆ ਸੀ।

ਇਹ ਵੀ ਪੜ੍ਹੋ: ਨਕਸ਼ਾ ਵਿਵਾਦ: ਭਾਰਤ ਨੇ ਕੀਤੀ ਸੀ ਗੱਲਬਾਤ ਦੀ ਪੇਸ਼ਕਸ਼, ਨੇਪਾਲ ਪੱਖ ਗੰਭੀਰ ਨਹੀਂ

ਈਟੀਵੀ ਭਾਰਤ ਨੇ ਇਸ ਥਾਂ ਦੇ ਇਤਿਹਾਸ ਅਤੇ ਉਸ ਵਿਅਕਤੀ ਬਾਰੇ ਜਾਣਨ ਲਈ ਗਲਵਾਨ ਦੇ ਵਾਰਿਸ ਨਾਲ ਗੱਲਬਾਤ ਕੀਤੀ। ਗੁਲਾਮ ਰਸੂਲ ਗਲਵਾਨ ਦੇ ਪੋਤੇ ਮੁਹੰਮਦ ਅਮੀਨ ਗਲਵਾਨ ਨੇ ਕਿਹਾ ਕਿ ਡੋਗਰਾਸ ਦੇ ਮਹਾਰਾਜਾ ਸ਼ਾਸਨ ਦੌਰਾਨ ਕਾਰਾ ਗਲਵਾਨ ਜ਼ੁਲਮ ਤੋਂ ਤੰਗ ਹੋ ਕੇ ਭੱਜ ਗਿਆ ਸੀ ਅਤੇ ਬਾਲਤਿਸਤਾਨ ਵਿੱਚ ਵਸ ਗਿਆ ਸੀ।

ਅਮੀਨ ਨੇ ਦੱਸਿਆ ਕਿ ਗੁਲਾਮ ਰਸੂਲ 1878 ਵਿੱਚ ਲੇਹ 'ਚ ਪੈਦਾ ਹੋਇਆ ਸੀ ਅਤੇ 12 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਬ੍ਰਿਟਿਸ਼ ਯਾਤਰੀਆਂ ਅਤੇ ਖੋਜਕਰਤਾਵਾਂ ਨੂੰ ਲੱਦਾਖ ਦੇ ਪ੍ਰਦੇਸ਼ ਅਤੇ ਕੋਰਕਰਾਮ ਤੋਂ ਮੱਧ ਏਸ਼ੀਆ ਤੱਕ ਦੇ ਮਾਰਗਾਂ ਤੱਕ ਅਗਵਾਈ ਕਰਨਾ ਸ਼ੁਰੂ ਕਰ ਦਿੱਤਾ।

ਅਮੀਨ ਨੇ ਦੱਸਿਆ ਕਿ ਰਸੂਲ ਗਲਵਾਨ ਦੇ ਪੁੱਤਰ ਅਤੇ ਪੋਤੇ ਲੇਹ ਵਿੱਚ ਵਸ ਗਏ ਅਤੇ ਉਨ੍ਹਾਂ ਦਾ ਬਾਕੀ ਸਾਰਾ ਪਰਿਵਾਰ ਇਸ ਖੇਤਰ ਵਿੱਚ ਰਹਿ ਰਿਹਾ ਹੈ।

ਭਾਰਤ-ਚੀਨ ਦੇ ਤਣਾਅ ਕਾਰਨ ਲੇਹ ਦੀ ਸਥਿਤੀ ਬਾਰੇ ਅਮੀਨ ਨੇ ਕਿਹਾ ਕਿ ਲੋਕ ਸਥਿਤੀ ਤੋਂ ਚਿੰਤਤ ਹਨ ਅਤੇ ਐਲਏਸੀ ਵੱਲ ਭਾਰਤ ਦੀ ਫੌਜ ਦੀ ਆਵਾਜਾਈ ਪਿਛਲੇ ਕੁੱਝ ਹਫ਼ਤਿਆਂ ਤੋਂ ਵਧੀ ਹੈ।

ਹਾਲਾਂਕਿ, ਉਨ੍ਹਾਂ ਕਿਹਾ ਕਿ ਲੱਦਾਖ ਦੇ ਲੋਕ ਭਾਰਤੀ ਸੈਨਾ ਦੇ ਪੂਰੇ ਸਮਰਥਨ ਵਿੱਚ ਹਨ ਅਤੇ ਉਨ੍ਹਾਂ ਨੂੰ ਇਸ ਸਥਿਤੀ ਵਿੱਚ ਹਰ ਤਰ੍ਹਾਂ ਦੀ ਸਹਾਇਤਾ ਦੇਣਗੇ।

ਈਟੀਵੀ ਭਾਰਤ ਨੇ 2 ਹਫ਼ਤੇ ਪਹਿਲਾਂ ਇੱਕ ਇਤਿਹਾਸਕਾਰ ਅਤੇ ਲੱਦਾਖ ਦੇ ਲੇਖਕ ਗਨੀ ਸ਼ੇਖ ਨਾਲ ਗਲਵਾਨ ਘਾਟੀ ਅਤੇ ਰਸੂਲ ਗਲਵਾਨ ਬਾਰੇ ਗੱਲਬਾਤ ਕੀਤੀ ਸੀ।

ਸ਼ੇਖ ਨੇ ਈਟੀਵੀ ਭਾਰਤ ਨੂੰ ਤਕਰੀਬਨ ਉਹੀ ਕਹਾਣੀ ਦੱਸੀ ਸੀ ਜੋ ਮੁਹੰਮਦ ਅਮੀਨ ਗਲਵਾਨ ਨੇ ਅੱਜ ਦੇ ਇੰਟਰਵਿਊ ਵਿੱਚ ਬਿਆਨ ਕੀਤੀ ਹੈ।

ਇਸ ਤਣਾਅ ਦੇ ਵਿਚਕਾਰ ਕਸ਼ਮੀਰੀ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਗੁਲਾਮ ਰਸੂਲ ਗਲਵਾਨ ਦੀ ਲਿਖੀ ਕਿਤਾਬ 'ਸਰਵੈਂਟ ਆਫ਼ ਸਾਹਿਬ' ਵਿਚਕਾਰ ਲਿਖੀਆਂ ਸਤਰਾਂ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਵੱਲੋਂ ਇਸ ਕਿਤਾਬ ਨੂੰ ਪੜ੍ਹਣ ਦਾ ਸੁਝਾਅ ਦਿੱਤਾ ਜਾ ਰਿਹਾ ਹੈ ਅਤੇ ਇਸ ਦੀ ਸਾਫ਼ਟ ਕਾਪੀ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.