ਮੁੰਬਈ: ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੇ ਮੁੰਬਈ ਦੀ ਸਭ ਤੋਂ ਵੱਡੀ ਬਸਤੀ ਧਾਰਾਵੀ ਵਿੱਚ ਕੋਰੋਨਾ ਵਾਇਰਸ ਉੱਤੇ ਬਰੇਕ ਲਈ ਉਸ ਦੀ ਪ੍ਰਸ਼ੰਸਾ ਕੀਤੀ ਹੈ। ਡਬਲਿਊਐਚਓ ਨੇ ਕਿਹਾ ਕਿ ਧਾਰਾਵੀ ਵਿੱਚ ਕੋਰੋਨਾ ਦੇ ਫੈਲਣ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਸਦਕਾ ਅੱਜ ਇਹ ਖੇਤਰ ਕੋਰੋਨਾ ਮੁਕਤ ਹੋਣ ਦੇ ਰਾਹ ਉੱਤੇ ਹੈ।
ਡਬਲਿਊਐਚਓ ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਐਡਨੋਮ ਗੈਬਰੇਜ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਬਹੁਤ ਸਾਰੀਆਂ ਉਦਾਹਰਣਾਂ ਹਨ, ਜਿਹੜੀਆਂ ਇਹ ਦਰਸਾਉਂਦੀਆਂ ਹਨ ਕਿ ਕੋਵਿਡ -19 ਦਾ ਪ੍ਰਕੋਪ ਬਹੁਤ ਤੇਜ਼ ਹੈ। ਫਿਰ ਵੀ ਇਸ ਉੱਤੇ ਕਾਬੂ ਪਾਇਆ ਜਾ ਸਕਦਾ ਹੈ।
ਡਾ. ਟੇਡਰੋਸ ਐਡਨੋਮ ਗੈਬਰੇਜ ਨੇ ਕਿਹਾ ਕਿ ਮੁੰਬਈ ਦੀ ਇਸ ਬਸਤੀ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਜਾਂਚ, ਟਰੇਸਿੰਗ, ਸਮਾਜਿਕ ਦੂਰੀ ਅਤੇ ਤੁਰੰਤ ਇਲਾਜ ਸਦਕਾ ਇਥੋਂ ਦੇ ਲੋਕ ਕੋਰੋਨਾ ਦੀ ਲੜਾਈ ਵਿੱਚ ਜਿੱਤ ਦੇ ਰਾਤ ਉੱਤੇ ਹਨ।
ਸ਼ੁੱਕਰਵਾਰ ਨੂੰ ਧਾਰਾਵੀ ਵਿੱਚ ਕੋਵਿਡ-19 ਦੇ 12 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 2,359 ਹੋ ਗਈ ਹੈ। ਇਹ ਜਾਣਕਾਰੀ ਬ੍ਰਹਿਮੰਬਾਈ ਨਗਰ ਨਿਗਮ (ਬੀਐਮਸੀ) ਦੇ ਇੱਕ ਅਧਿਕਾਰੀ ਨੇ ਦਿੱਤੀ। ਹਾਲਾਂਕਿ, ਨਗਰ ਨਿਗਮ ਨੇ ਪਿਛਲੇ ਕੁਝ ਦਿਨਾਂ ਤੋਂ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀ ਖ਼ਬਰ ਨੂੰ ਬੰਦ ਕਰ ਦਿੱਤਾ ਹੈ। ਅਧਿਕਾਰੀ ਨੇ ਕਿਹਾ ਕਿ ਇਸ ਵੇਲੇ ਧਾਰਾਵੀ ਵਿੱਚ 166 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਹੁਣ ਤੱਕ 1,952 ਮਰੀਜ਼ਾਂ ਨੂੰ ਹਸਪਤਾਲਾਂ ਤੋਂ ਛੁੱਟੀ ਮਿਲ ਗਈ ਹੈ।
ਉਨ੍ਹਾਂ ਕਿਹਾ ਕਿ ਧਾਰਾਵੀ ਤੋਂ ਹੋਰ ਮਾਮਲੇ ਬੀਐਮਸੀ ਦੇ ਜੀ-ਨਾਰਥ ਪ੍ਰਸ਼ਾਸਕੀ ਵਾਰਡ ਦੇ ਦਾਦਰ ਅਤੇ ਮਾਹੀਮ ਖੇਤਰਾਂ ਤੋਂ ਆ ਰਹੇ ਹਨ। ਧਾਰਾਵੀ ਵੀ ਇਸੇ ਵਾਰਡ ਦਾ ਇਕ ਹਿੱਸਾ ਹੈ। ਅਧਿਕਾਰੀ ਨੇ ਦੱਸਿਆ ਕਿ ਦਾਦਰ ਅਤੇ ਮਾਹੀਮ ਵਿੱਚ ਪਿਛਲੇ 24 ਘੰਟਿਆਂ ਵਿੱਚ ਕ੍ਰਮਵਾਰ 35 ਅਤੇ 23 ਨਵੇਂ ਕੇਸ ਸਾਹਮਣੇ ਆਏ। ਏਸ਼ੀਆ ਦੀ ਸਭ ਤੋਂ ਵੱਡੀ ਬਸਤੀ ਧਾਰਾਵੀ 2.5 ਵਰਗ ਕਿਲੋਮੀਟਰ ਵਿੱਚ ਫੈਲੀ ਹੈ, ਜਿਥੇ ਛੋਟੇ-ਛੋਟੇ ਘਰਾਂ ਵਿੱਚ ਲਗਭਗ 6.5 ਲੱਖ ਲੋਕ ਰਹਿੰਦੇ ਹਨ।