ETV Bharat / bharat

ਗਾਂਧੀ ਜੀ ਦੇ ਸਾਡੇ ਲਈ ਕੀ ਮਾਇਨੇ ਹਨ? - gandhi ji 150th jayanti

ਸਿਰਫ ਸਾਢੇ ਪੰਜ ਮਹੀਨੇ ਪਹਿਲਾਂ ਆਜ਼ਾਦੀ ਪ੍ਰਾਪਤ ਕਰਨ ਵਾਲਾ ਭਾਰਤ ਇੱਕ ਬਾਲ ਜਮਹੂਰੀਅਤ ਸੀ। ਫਿਰ ਵੀ, 30 ਜਨਵਰੀ, 1948 ਦੀ ਉਸ ਮੰਦਭਾਗੀ ਸ਼ਾਮ ਨੂੰ ਮੁਲਕ ਸਦਮੇ ਅਤੇ ਅਵਿਸ਼ਵਾਸ ਦੀ ਸਥਿਤੀ ਵਿੱਚ ਚਲਾ ਗਿਆ, ਜਦੋਂ ਰਾਸ਼ਟਰ ਪਿਤਾ ਦੇ ਕਤਲ ਦੀ ਖ਼ਬਰ ਫੈਲੀ।

ਫ਼ੋਟੋ।
author img

By

Published : Sep 3, 2019, 7:40 AM IST

ਮਹਾਤਮਾ ਗਾਂਧੀ ਇੱਕ ਵਖਰੀ ਤਰ੍ਹਾਂ ਦੇ ਪਿਤਾ ਸਨ। ਉਨ੍ਹਾਂ ਕੋਲ ਆਪਣੇ ਪਰਿਵਾਰ ਲਈ ਬਹੁਤ ਘੱਟ ਸਮਾਂ ਸੀ। ਉਨ੍ਹਾਂ ਦਾ ਪਰਿਵਾਰ ਦੁਨੀਆ 'ਚ ਸਭ ਤੋਂ ਵੱਡਾ ਸੀ। ਇਸਦੀ ਕੋਈ ਜਾਤਿ ਜਾਂ ਧਰਮ ਨਹੀਂ ਸੀ। ਇਹ ਸਰਹੱਦਾਂ ਤੋਂ ਪਾਰ ਸੀ। ਉਸ ਰਾਤ ਭਾਰਤ ਦੇ 33.3 ਕਰੋੜ ਲੋਕ ਰੋਏ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਰਾਤ ਦਾ ਖਾਣਾ ਨਹੀਂ ਖਾਧਾ। ਉਨ੍ਹਾਂ ਦਿਨਾਂ ਵਿੱਚ ਖਬਰਾਂ ਦੇ ਤੇਜ਼ ਪ੍ਰਸਾਰਣ ਦਾ ਇੱਕੋ ਇੱਕ ਮਾਧਿਅਮ ਰੇਡੀਓ, ਸੋਗਮਈ ਸੰਗੀਤ ਅਤੇ ਸੋਗ ਦੇ ਸੰਦੇਸ਼ਾਂ ਨੂੰ ਪ੍ਰਸਾਰਿਤ ਕਰਦੇ ਸਮੇਂ ਰੋਂਦਾ ਰਿਹਾ।

ਉਸ ਸਮੇਂ ਅਸੀਂ ਬੱਚੇ ਹੀ ਸੀ, ਜੋ ਕ੍ਰਿਕਟ ਦੀ ਖੇਡ ਤੋਂ ਬਾਅਦ ਜਦੋਂ ਮੈਦਾਨ ਤੋਂ ਘਰ ਪਰਤੇ ਤਾਂ ਅਜਿਹੇ ਭਾਰੀ ਸੋਗ ਦਾ ਕਾਰਨ ਤੁਰੰਤ ਨਾ ਸਮਝ ਸਕੇ। ਸਾਡੇ ਵਿੱਚੋਂ ਕਈਆਂ ਨੇ ਤਾਂ ਸੂਰਜ ਡੁੱਬਣ ਮਗਰੋਂ ਸੁੱਖ ਦਾ ਸਾਹ ਲਿਆ, ਕਿਉਂਕਿ ਅਗਲੇ ਦਿਨ ਕੋਈ ਸਕੂਲ ਨਹੀਂ ਸੀ। ਆਪਣੇ ਬਜੁਰਗਾਂ ਨੂੰ ਇੰਝ ਰੋਂਦੇ ਵੇਖਣਾ ਸਾਡੇ ਲਈ ਹੈਰਾਨੀ ਵਾਲੀ ਗੱਲ ਸੀ, ਉਹ ਸਾਰੀ ਰਾਤ ਰੇਡੀਓ ਸੈਟ ਨਾਲ ਚਿਪਕੇ ਰਹੇ। ਘਰ ਵਿੱਚ ਖਾਣਾ ਨਹੀਂ ਪੱਕਿਆ ਅਤੇ ਤਕਰੀਬਨ ਸਾਰੇ ਹੀ ਵੱਡਿਆਂ ਨੇ ਸੋਗ ਵਜੋਂ ਵਰਤ ਰੱਖਿਆ ਜਦੋਂ ਰੇਡੀਓ 'ਤੇ ਜਵਾਹਰ ਲਾਲ ਨਹਿਰੂ ਦੀ 'ਰੋਸ਼ਨੀ ਸਾਡੀ ਜਿੰਦਗੀ 'ਚੋਂ ਬਾਹਰ ਚਲੀ ਗਈ' ਭਾਸ਼ਣ ਪ੍ਰਸਾਰਿਤ ਹੋਇਆ ਤਾਂ ਸਾਰਿਆਂ ਦੇ ਹੰਝੂ ਨਿਕਲ ਆਏ। ਸ਼ੁੱਕਰਵਾਰ, 30 ਜਨਵਰੀ, 1948 ਹਿੰਦੁਸਤਾਨ ਦੇ ਹਰ ਘਰ 'ਚ ਸਭ ਤੋਂ ਉਦਾਸ ਦਿਨ ਸੀ।

31 ਤਰੀਕ ਵੀ ਕੋਈ ਵੱਖ ਨਹੀਂ ਸੀ। ਸ਼ਨੀਵਾਰ ਸ਼ਾਮ ਨੂੰ ਗਾਂਧੀ ਜੀ ਦੇ ਅੰਤਮ ਸੰਸਕਾਰ ਮੌਕੇ ਆਲ ਇੰਡੀਆ ਰੇਡੀਓ 'ਤੇ ਮੈਲਵਿਲ ਡੀ ਮੈਲੋ ਦੀ ਕਮੈਂਟਰੀ ਦਾ ਸਿੱਧਾ ਪ੍ਰਸਾਰਣ ਸੁਣ ਕੇ ਲੱਖਾਂ ਲੋਕ ਗ਼ਮਗ਼ੀਨ ਹੋ ਕੇ ਰੋਏ। 71 ਸਾਲਾਂ ਬਾਅਦ, ਇਹ ਸਵਾਲ ਚੁੱਕਣਾ ਕਿ ‘ਗਾਂਧੀ ਜੀ ਸਾਡੇ ਲਈ ਕੀ ਅਰਥ ਰੱਖਦੇ ਹਨ’ ਹਾਸੋਹੀਣਾ ਤਾਂ ਨਹੀਂ ਪਰ ਅਜੀਬ ਜਰੂਰ ਲੱਗਦਾ ਹੈ। ਫਿਰ ਵੀ ਇਸਦੀ ਆਪਣੀ ਮਹੱਤਤਾ ਹੈ, ਭਾਵੇਂ ਕਿ ਕੁਝ ਲੋਕ ਅੱਜ ਇੱਕ ਅਰਬ ਤੋਂ ਵੱਧ ਦੀ ਅਬਾਦੀ ਵਾਲੇ ਭਾਰਤ ਲਈ ਗਾਂਧੀ ਜੀ ਦੀ ‘ਸਾਰਥਿਕਤਾ’ 'ਤੇ ਸਵਾਲ ਖੜੇ ਕਰਦੇ ਹਨ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਉਨ੍ਹਾਂ ਬਾਰੇ ਜ਼ਿਆਦਾ ਨਹੀਂ ਜਾਣਦੇ।

ਪਿਛਲੇ 7 ਦਹਾਕਿਆਂ ਦੌਰਾਨ ਰਾਸ਼ਟਰਪਿਤਾ ਦੇ ਮਹੱਤਵ ਨੂੰ ਜਾਣਨ ਲਈ ਅਸੀਂ ਬਾਮੁਸ਼ਕਲ ਹੀ ਇੱਕ ਜੁੱਟ ਹੋਏ ਹਾਂ। ਅਸੀਂ ਅੱਜ ਵੀ ਇੱਕ ਪਛੜਿਆ ਦੇਸ਼ ਹਾਂ, ਜਿਸਦੀ ਆਬਾਦੀ ਦਾ ਇੱਕ ਵੱਡਾ ਹਿੱਲਾ ਸਮਾਜਕ ਅਤੇ ਸਭਿਆਚਾਰਕ ਤੌਰ ਤੇ ਖੰਡਿਤ ਹੈ, ਜੋ ਕਿ ਗਰੀਬੀ ਰੇਖਾ ਤੋਂ ਹੇਠਾਂ ਜੀ ਰਿਹਾ ਹੈ ਤੇ ਅਮਰੀਕਾ ਦੀ ਕੁੱਲ ਅਬਾਦੀ ਨਾਲੋਂ ਵੱਧ ਹੈ। ਬੇਸ਼ਕ, ਕੁੱਝ ਖੁਸ਼ਹਾਲੀ ਦੇ ਟਾਪੂ ਹਨ ਜਿੱਥੇ ਲੋਕ ਮੁੱਖਧਾਰਾ ਤੋਂ ਵੱਖਰਾ ਮਹਿਸੂਸ ਕਰਦੇ ਹਨ। ਰੋਮੇਨ ਰੋਲੈਂਡ ਨੇ ਗਾਂਧੀ ਜੀ ਨੂੰ “ਬਿਨਾਂ ਕ੍ਰਾਸ ਦਾ ਇੱਕ ਮਸੀਹ” ਕਿਹਾ। ਗਾਂਧੀ ਨੇ ਮਨੁੱਖਾਂ ਦੇ ਦੁੱਖਾਂ ਦਾ ਬੋਝ, ਈਸਾ ਮਸੀਹ ਨਾਲੋਂ ਵੱਧ ਤੇ ਲੰਬੇ ਸਮੇਂ ਤੱਕ ਚੁੱਕਿਆ।

ਉਨ੍ਹਾਂ ਉਨ੍ਹੀ ਹੀ ਸ਼ੁੱਧ ਅਤੇ ਸਖ਼ਤ ਜਿੰਦਗੀ ਬਤੀਤ ਕੀਤੀ, ਜਿਨ੍ਹਾਂ ਕਿ ਸਾਡੇ ਮਹਾਂਕਾਵਿ ਦੇ ਨਾਇਕ ਸੱਚਾਈ ਨੂੰ ਬਚਾਉਣ ਲਈ ਕਰਦੇ ਸਨ। ਗਾਂਧੀ ਜੀ ਦਾ ਧਰਮ ਪੂਰੀ ਮਨੁੱਖਤਾ ਲਈ ਸੀ, ਕਿਸੇ ਇੱਕ ਖੇਤਰ ਜਾਂ ਲੋਕਾਂ ਦੇ ਸਮੂਹ ਲਈ ਨਹੀਂ ਸੀ। ਜਿਵੇਂ ਕਿ ਉਨ੍ਹਾਂ ਖ਼ੁਦ ਹੀ ਕਿਹਾ ਸੀ, “ਇਹ ਕੋਈ ਐਤਵਾਰ ਦਾ ਸ਼ੋਅ ਨਹੀਂ, ਸਗੋਂ ਘੰਟਾਵਾਰ ਤੇ ਮਿੰਟਵਾਰ ਨਿਗਰਾਨੀ ਅਤੇ ਸਲਾਹ ਦੀ ਲੋੜ ਹੈ" ਜੋ ਕਿ ਇੱਕ ਵਿਸ਼ਵਾਸ ਤੋਂ ਪੈਦਾ ਹੁੰਦਾ ਹੈ, ਬ੍ਰਹਿਮੰਡ ਦੀ ਤਰਕਸੰਗਤ ਨੈਤਿਕ ਸਰਕਾਰ ਹੈ, ਜੋ "ਤਰਕ ਦੀ ਤੇਜ਼ ਪਰਖ ਦੇ ਅਧੀਨ ਹੈ।" ਸੰਖੇਪ ਵਿੱਚ 'ਇੱਕ ਅਜਿਹਾ ਧਰਮ ਜਿਹੜਾ ਦੁਨੀਆਂ ਨੂੰ ਹਰ ਤਰ੍ਹਾਂ ਦੀ ਬਿਮਾਰੀ ਤੋਂ ਮੁਕਤ ਕਰ ਦੇਵੇਗਾ।'

ਸੱਚਾ ਅਰਥ ਸ਼ਾਸਤਰ ਸਮਾਜਕ ਨਿਆਂ ਲਈ ਹੈ ਅਤੇ ਸਵਰਾਜ ਦਾ ਭਾਵ ਹੈ ਕਮਜ਼ੋਰ ਲੋਕਾਂ ਦੇ ਸਸ਼ਕਤੀਕਰਨ ਦੀ ਆਜ਼ਾਦੀ। ਅਰਨੇਸਟ ਬਾਰਕਰ ਨੇ ਲਿਖਿਆ ਹੈ ਕਿ ਗਾਂਧੀ ਦਾ ਸਿਧਾਂਤ ਸੀ ਕਿ ਸ਼ਾਸਕ ਤੇ ਪ੍ਰਸ਼ਾਸਕੀ ਵਿਅਕਤੀਆਂ ਨੂੰ ਥੋੜੇ ਵੇਤਨ 'ਤੇ ਸੰਤੁਸ਼ਟ ਹੋਣਾ ਚਾਹੀਦਾ ਹੈ ਅਤੇ ਵਧੇਰੇ ਇਨਾਮਾਂ ਦੀ ਉਮੀਦ ਨਹੀਂ ਰੱਖਣੀ ਚਾਹੀਦੀ। ਅਜਿਹੇ ਵਿਚਾਰ ਅੱਜ ਦੇ ਭਾਰਤ ਵਿੱਚ ਅਜੀਬ ਅਤੇ ‘ਜੰਗਲੀ’ ਮੰਨੇ ਜਾਣਗੇ, ਜਿੱਥੇ ਚੋਟੀ ਦੇ ਨੇਤਾਵਾਂ ਅਤੇ ਸਿਵਲ ਸੇਵਕਾਂ ਦੀਆਂ ਤਨਖਾਹਾਂ ਤੇਜੀ ਨਾਲ ਅਤੇ ਨਿਯਮਤ ਰੂਪ ਨਾਲ ਸੋਧੀਆਂ ਜਾਂਦੀਆਂ ਹਨ, ਕਿਉਂਕਿ ਉਨ੍ਹਾਂ ਨੂੰ ਵੀ ਅਮੀਰ ਨਿੱਜੀ ਖੇਤਰ ਦੇ ਲੋਕਾਂ ਨਾਲ ਮੁਕਾਬਲਾ ਕਰਨਾ ਪੈਂਦਾ ਹੈ।

ਗਾਂਧੀ ਜੀ ਸ਼ਾਇਦ ਉਨ੍ਹਾਂ ਸਿਆਸਤਦਾਨਾਂ, ਖਾਸ ਕਰਕੇ ਸੱਤਾ ਵਿੱਚ ਬੈਠਿਆਂ ਲਈ, ਕੋਈ ਖ਼ਾਸ ਮਹੱਤਵ ਨਹੀਂ ਰੱਖਦੇ, ਪਰ ਭਾਰਤ ਅਤੇ ਪੂਰੀ ਦੁਨੀਆ ਵਿੱਚ ਬਹੁਤ ਸਾਰੇ ਲੋਕਾਂ ਲਈ ਗਾਧੀ ਬਹੁਤ ਮਾਇਨੇ ਰੱਖਦੇ ਹਨ, ਕਿਉਂਕਿ “ਉਨ੍ਹਾਂ ਨੇ ਪ੍ਰੇਮ ਭਰੇ ਦਿਲਾਂ ਨੂੰ ਕੰਮ ਕਰਨ ਲਈ ਪ੍ਰੇਰਿਤ ਕੀਤਾ” ਅਤੇ “ਵੱਧ ਤੋਂ ਵੱਧ ਮਨੁੱਖਤਾ ਲਈ ਜ਼ਿੰਦਗੀ ਬਤੀਤ ਕੀਤੀ।”

Intro:Body:

aaa

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.