ਮੱਧ ਪ੍ਰਦੇਸ਼: ਯੂਪੀ ਦੇ ਕਾਨਪੁਰ ਐਨਕਾਊਂਟਰ ਦਾ ਮੁੱਖ ਦੋਸ਼ੀ ਵਿਕਾਸ ਦੂਬੇ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੇ ਬਾਅਦ ਵਿਕਾਸ ਦੂਬੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਉਜੈਨ ਦੇ ਮਹਾਂਕਾਲ ਮੰਦਿਰ ਵਿੱਚ ਬੇਖੌਫ ਘੁੰਮਦਾ ਤੇ ਟਹਿਲਦਾ ਨਜ਼ਰ ਆ ਰਿਹਾ ਹੈ। ਉਹ ਇੱਕ ਆਮ ਆਦਮੀ ਦੀ ਤਰ੍ਹਾਂ ਮੰਦਿਰ ਕੰਪਲੈਕਸ ਵਿੱਚ ਘੁੰਮ ਰਿਹਾ ਸੀ। ਉਸ ਨੂੰ ਲੋਕਾਂ ਨੇ ਵੀ ਨਹੀਂ ਪਹਿਚਾਣਿਆ, ਕਿਉਂਕਿ ਉਹ ਆਮ ਲੋਕਾਂ ਦੀ ਤਰ੍ਹਾਂ ਲਾਈਨ ਵਿੱਚ ਲੱਗ ਕੇ ਉਹ ਦਰਸ਼ਨ ਦੇ ਲਈ ਜਾ ਰਿਹਾ ਸੀ।
ਇਸ ਦੌਰਾਨ ਉਸ ਨੇ ਤਾਪਮਾਨ ਵੀ ਚੈਕ ਕਰਾਇਆ ਅਤੇ ਮੁੰਹ 'ਤੇ ਮਾਸਕ ਲਗਾਇਆ ਹੋਇਆ ਸੀ। ਇਹ ਵੀਡੀਓ ਉਸਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਦਾ ਹੈ, ਜਦੋਂ ਉਹ ਆਰਾਮ ਨਾਲ ਮੰਦਿਰ ਕੰਪਲੈਕਸ ਵਿੱਚ ਟਹਿਲਦਾ ਰਿਹਾ। ਉਸ ਦੇ ਬਾਅਦ ਉਜੈਨ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜੋ: ਮੁੱਠਭੇੜ 'ਚ ਮਾਰਿਆ ਗਿਆ ਵਿਕਾਸ ਦੂਬੇ, ਜਾਣੋ ਕਾਨਪੁਰ ਮੁੱਠਭੇੜ 'ਚ ਕਦੋਂ ਤੇ ਕੀ ਹੋਇਆ
ਗ੍ਰਿਫ਼ਤਾਰੀ ਦੇ ਬਾਅਦ ਉਜੈਨ ਪੁਲਿਸ ਨੇ ਉਸ ਨੂੰ ਯੂਪੀ ਪੁਲਿਸ ਨੂੰ ਸੌਂਪ ਦਿੱਤਾ ਸੀ। ਜਿਸ ਦੇ ਬਾਅਦ ਅੱਜ ਉਹ ਐਨਕਾਊਂਟਰ ਵਿੱਚ ਮਾਰਿਆ ਗਿਆ। ਵਿਕਾਸ ਦੂਬੇ ਨੂੰ ਲੈ ਕੇ ਯੂਪੀ ਐਸਟੀਐਫ ਮੱਧ ਪ੍ਰਦੇਸ਼ ਦੇ ਉਜੈਨ ਤੋਂ ਕਾਨਪੁਰ ਆ ਰਹੀ ਸੀ। ਇਸ ਦੌਰਾਨ ਉਸ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਵਿਕਾਸ ਦੂਬੇ ਨੇ ਪੁਲਿਸ ਕਰਮੀ ਦਾ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ 'ਤੇ ਗੋਲੀਆਂ ਵੀ ਚਲਾਈਆਂ। ਪੁਲਿਸ ਦੇ ਮੁਤਾਬਕ ਜਵਾਬੀ ਕਾਰਵਾਈ ਦੇ ਦੌਰਾਨ ਪੁਲਿਸ ਨੇ ਵਿਕਾਸ ਨੂੰ ਮਾਰ ਦਿੱਤਾ।