ETV Bharat / bharat

ਮਹਿਲਾ ਦਿਵਸ ਵਿਸ਼ੇਸ਼:150 ਔਰਤਾਂ ਦੀ ਜ਼ਿੰਦਗੀ ਜੰਨਤ ਬਣਾਉਣ ਵਾਲੀ ਊਸ਼ਾ - Motivational Stories in punjabi

ਊਸ਼ਾ ਚੋਮਰ ਨੇ ਦੇਸ਼ ਵਿਚ ਅਲਵਰ ਦਾ ਨਾਮ ਰੋਸ਼ਨ ਕੀਤਾ ਹੈ। ਉਹ ਖ਼ੁਦ ਕਹਿੰਦੀ ਹੈ ਕਿ ਨਰਕ ਭੋਗਣ ਤੋਂ ਬਾਅਦ ਉਸ ਨੇ ਜੰਨਤ ਦਾ ਮੂੰਹ ਵੇਖਿਆ ਹੈ। ਈਟੀਵੀ ਭਾਰਤ ਮਹਿਲਾ ਦਿਵਸ 'ਤੇ ਊਸ਼ਾ ਚੋਮਰ ਦੀ ਕਹਾਣੀ ਪੇਸ਼ ਕਰਦਾ ਹੈ..

Usha Chaumar news
ਫ਼ੋਟੋ
author img

By

Published : Mar 2, 2020, 5:25 PM IST

ਅਲਵਰ: ਜ਼ਿੰਦਗੀ ਕਿੰਨੇ ਵੀ ਇਮਤਿਹਾਨ ਲਏ, ਮਿਹਨਤ ਮੰਗੇ ਪਰ ਜਦੋਂ ਨਤੀਜਾ ਮਿਲੇ ਤਾਂ ਊਸ਼ਾ ਚੋਮਰ ਵਰਗਾ ਮਿਲੇ। ਊਸ਼ਾ ਨੇ ਦੋ ਜ਼ਿੰਦਗੀਆਂ ਬਤੀਤ ਕੀਤੀਆਂ ਹਨ। ਉਹ ਆਪ ਇਹ ਗੱਲ ਕਹਿੰਦੀ ਹੈ ਕਿ ਨਰਕ ਭੋਗ ਕੇ ਉਸ ਨੇ ਜੰਨਤ ਦਾ ਮੂੰਹ ਵੇਖਿਆ ਹੈ। ਨਵੀਂ ਜ਼ਿੰਦਗੀ ਦਾ ਮੂੰਹ ਊਸ਼ਾ ਨੇ ਸਿਰਫ਼ ਆਪਣੇ ਤੱਕ ਸੀਮਤ ਨਹੀਂ ਰੱਖਿਆ ਬਲਕਿ 150 ਔਰਤਾਂ ਦੀ ਜ਼ਿੰਦਗੀ ਵੀ ਰੁਸ਼ਨਾ ਦਿੱਤੀ। ਭਾਰਤ ਸਰਕਾਰ ਨੇ ਉਸ ਨੂੰ ਪਦਮਸ੍ਰੀ ਦੇ ਨਾਲ ਨਵਾਜਿਆ ਹੈ।

ਊਸ਼ਾ ਚੋਮਰ ਨੇ ਦੇਸ਼ 'ਚ ਅਲਵਰ ਦਾ ਨਾਂਅ ਰੋਸ਼ਨ ਕੀਤਾ ਹੈ। ਊਸ਼ਾ ਕਹਿੰਦੀ ਹੈ ਕਿ ਉਨ੍ਹਾਂ ਇਸ ਜਨਮ ਵਿੱਚ ਦੋ ਜ਼ਿੰਦਗੀਆਂ ਬਤੀਤ ਕੀਤੀਆਂ ਹਨ। ਔਰਤਾਂ ਨੂੰ ਸੰਦੇਸ਼ ਦਿੰਦੇ ਹੋਏ ਉਨ੍ਹਾਂ ਕਿਹਾ ਔਰਤਾਂ ਨੂੰ ਮੁਸੀਬਤਾਂ ਤੋਂ ਭੱਜਣ ਦੀ ਜ਼ਰੂਰਤ ਨਹੀਂ ਹੈ ਬਲਕਿ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਜ਼ਰੂਰਤ ਹੈ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਨਿਰਭਯਾ ਮਾਮਲਾ: ਸੁਪਰੀਮ ਕੋਰਟ ਨੇ ਪਵਨ ਗੁਪਤਾ ਦੀ ਕਿਊਰੇਟਿਵ ਪਟੀਸ਼ਨ ਕੀਤੀ ਰੱਦ

2003 'ਚ ਆਇਆ ਟ੍ਰਨਿੰਗ ਪੁਆਇੰਟ

7 ਸਾਲ ਦੀ ਉਮਰ 'ਚ ਊਸ਼ਾ ਨੇ ਸਿਰ ਉੱਤੇ ਗੰਦ ਚੱਕਣ ਦਾ ਕੰਮ ਸ਼ੁਰੂ ਕੀਤਾ। 14 ਸਾਲ ਦੀ ਉਮਰ 'ਚ ਉਸ ਦਾ ਵਿਆਹ ਹੋਇਆ ਅਤੇ ਸਹੁਰੇ ਪਰਿਵਾਰ 'ਚ ਵੀ ਸਿਰ ਉੱਤੇ ਗੰਦ ਚੱਕਣ ਦਾ ਕੰਮ ਜਾਰੀ ਰਿਹਾ। ਊਸ਼ਾ ਦੱਸਦੀ ਹੈ ਕਿ 2003 'ਚ ਉਸ ਦੀ ਜ਼ਿੰਦਗੀ ਦਾ ਟ੍ਰਨਿੰਗ ਪੁਆਇੰਟ ਆਇਆ, ਜਿਸਨੇ ਨਾ ਸਿਰਫ਼ ਉਨ੍ਹਾਂ ਦਾ ਜੀਵਨ ਬਦਲਿਆ ਬਲਕਿ ਅਲਵਰ ਦੀ 150 ਔਰਤਾਂ ਲਈ ਵੀ ਨਵਾਂ ਸਫ਼ਰ ਸ਼ੁਰੂ ਕੀਤਾ। ਊਸ਼ਾ ਨੇ ਆਪਣੇ ਵਰਗੀਆਂ 150 ਔਰਤਾਂ ਦੀ ਜ਼ਿੰਦਗੀ ਬਦਲੀ ਅਤੇ ਉਸ ਨੂੰ ਮੁੱਖ ਧਾਰਾ 'ਚ ਜੋੜਿਆ।

ਨਰਕ ਵਰਗੀ ਜ਼ਿੰਦਗੀ ਬਤੀਤ ਕੀਤੀ ਹੈ:ਊਸ਼ਾ

2003 ਤੋਂ ਪਹਿਲਾਂ ਦੇ ਆਪਣੇ ਜੀਵਨ ਬਾਰੇ ਦੱਸਦੇ ਹੋਏ ਊਸ਼ਾ ਕਹਿੰਦੀ ਹੈ ਕਿ ਸਮਾਜ 'ਚ ਸਿਰ ਉੱਤੇ ਗੰਦ ਚੱਕਣ ਦਾ ਕੰਮ ਕਰਨ ਵਾਲੇ ਦੇ ਨਾਲ ਜੋ ਵਰਤਾਅ ਹੁੰਦਾ ਹੈ, ਉਹ ਉਨ੍ਹਾਂ ਦੇ ਨਾਲ ਵੀ ਹੋਇਆ। ਲੋਕ ਉਨ੍ਹਾਂ ਨਾਲ ਛੂਤ-ਛਾਤ ਕਰਦੇ ਸੀ, ਕੋਲ ਨਹੀਂ ਬੈਠਦੇ ਸੀ, ਸੁੱਟ ਕੇ ਪੈਸੇ ਦਿੰਦੇ ਸੀ।

ਇੱਥੋਂ ਤੱਕ ਕੇ ਪਿਆਸ ਲੱਗਣ 'ਤੇ ਉੱਪਰੋਂ ਪਾਣੀ ਪਿਲਾਇਆ ਜਾਂਦਾ ਸੀ ਅਤੇ ਮੰਦਿਰ 'ਚ ਵੀ ਜਾਣ ਦੀ ਇਜਾਜ਼ਤ ਨਹੀਂ ਸੀ। ਊਸ਼ਾ ਕਹਿੰਦੀ ਹੈ ਕਿ ਉਸ ਵੇਲੇ ਮਨ 'ਚ ਖ਼ਿਆਲ ਆਉਂਦਾ ਸੀ ਕਿ ਕੀ ਜੀਵਨ ਭਰ ਇਹ ਹੀ ਕੰਮ ਕਰਨਾ ਪਵੇਗਾ,ਕੀ ਇਹ ਕੰਮ ਸਿਰਫ਼ ਉਨ੍ਹਾਂ ਵਰਗੇ ਲੋਕਾਂ ਲਈ ਬਣਿਆ ਹੈ?

ਬਦਲ ਗਈ ਜ਼ਿੰਦਗੀ

ਊਸ਼ਾ ਹੁਣ 'ਸੁਲਭ ਸ਼ੌਚਲੇ ਸੰਸਥਾਨ' ਨਾਲ ਜੁੜ ਕੇ ਹੱਥ ਨਾਲ ਬਣਨ ਵਾਲਿਆਂ ਵਸਤਾਂ ਬਣਾਉਂਦੀ ਹੈ ਅਤੇ ਉਹ ਵਸਤਾਂ ਲੋਕਾਂ ਦੇ ਘਰ ਤੱਕ ਪਹੁੰਚਾਉਂਦੀ ਹੈ। ਅਜਿਹੇ 'ਚ ਉਨ੍ਹਾਂ ਨੂੰ ਨਵਾਂ ਜੀਵਨ ਮਿਲਿਆ ਹੈ। ਇਹ ਵਸਤਾਂ ਵੇਚ ਕੇ ਉਸ ਦੇ ਪਰਿਵਾਰ ਦਾ ਘਰ ਚੱਲਦਾ ਹੈ।

ਔਰਤਾਂ ਮੁਸੀਬਤਾਂ ਦਾ ਸਾਹਮਣਾ ਮਜ਼ਬੂਤੀ ਨਾਲ ਕਰਨ

ਊਸ਼ਾ ਚੋਮਰ ਨੇ ਦੇਸ਼ ਦੀਆਂ ਔਰਤਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਾਡੇ ਸਮਾਜ 'ਚ ਔਰਤਾਂ ਨੂੰ ਗ਼ਲਤ ਨਜ਼ਰ ਨਾਲ ਵੇਖਿਆ ਜਾਂਦਾ ਹੈ। ਅਜਿਹੇ 'ਚ ਔਰਤਾਂ ਨੂੰ ਸਮਾਜ ਨਾਲ ਲੜਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮੁਸੀਬਤਾਂ ਤੋਂ ਡਰਨ ਦੀ ਬਜਾਏ ਲੜਣ ਦੀ ਜ਼ਰੂਰਤ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.