ਨਵੀਂ ਦਿੱਲੀ: ਭਾਰਤ ਤੇ ਅਮਰੀਕਾ ਦਰਮਿਆਨ ਨੇੜਲੇ ਸਬੰਧਾਂ ਦੀ ਇੱਕ ਹੋਰ ਖ਼ਾਸ ਗੱਲ ਸਾਹਮਣੇ ਆਈ ਹੈ। ਇਸ ਘਟਨਾ ਵਿੱਚ, ਭਾਰਤੀ ਜਲ ਸੈਨਾ ਦੇ ਜੰਗੀ ਜਹਾਜ਼ ਆਈਐਨਐਸ ਤਲਵਾਰ ਵਿੱਚ ਅਮਰੀਕੀ ਟੈਂਕਰ ਨਾਲ ਤੇਲ ਭਰਿਆ ਗਿਆ ਹੈ।
ਇਸ ਸਬੰਧ ਵਿੱਚ ਭਾਰਤੀ ਜਲ ਸੈਨਾ ਦੇ ਇੱਕ ਬੁਲਾਰੇ ਨੇ ਟਵੀਟ ਕੀਤਾ। ਇਸ ਵਿੱਚ ਕਿਹਾ ਗਿਆ ਹੈ ਕਿ ਅਰਬ ਸਾਗਰ ਵਿੱਚ ਤੇਲ ਦੀ ਜ਼ਰੂਰਤ ਪੈਣ ਉੱਤੇ ਅਮਰੀਕੀ ਟੈਂਕਰ ਨੇ ਆਈ.ਐਨ.ਐਸ ਤਲਵਾਰ ਵਿੱਚ ਇੰਧਣ ਭਰਿਆ।
-
The evolution apart from highlighting interoperability between #IndianNavy & #USNavy enables presence for enhancing maritime security (2/2).#LEMOA@USNavy @IndianEmbassyUS pic.twitter.com/OF3Fij0Nn5
— SpokespersonNavy (@indiannavy) September 14, 2020 " class="align-text-top noRightClick twitterSection" data="
">The evolution apart from highlighting interoperability between #IndianNavy & #USNavy enables presence for enhancing maritime security (2/2).#LEMOA@USNavy @IndianEmbassyUS pic.twitter.com/OF3Fij0Nn5
— SpokespersonNavy (@indiannavy) September 14, 2020The evolution apart from highlighting interoperability between #IndianNavy & #USNavy enables presence for enhancing maritime security (2/2).#LEMOA@USNavy @IndianEmbassyUS pic.twitter.com/OF3Fij0Nn5
— SpokespersonNavy (@indiannavy) September 14, 2020
ਦਰਅਸਲ, ਰੱਖਿਆ ਸਮਝੌਤੇ ਦੇ ਤਹਿਤ, ਇੱਕ ਭਾਰਤੀ ਲੜਾਕੂ ਜਹਾਜ਼ ਨੇ ਉੱਤਰ ਅਰਬ ਸਾਗਰ ਵਿੱਚ ਇੱਕ ਯੂਐਸ ਨੇਵੀ ਟੈਂਕਰ, ਯੂਐਸਐਨਏ ਯੂਕੋਨ ਨਾਲ ਇੰਧਣ ਭਰਿਆ।
ਸੋਮਵਾਰ ਨੂੰ, ਇੱਕ ਭਾਰਤੀ ਜਲ ਸੈਨਾ ਦੇ ਬੁਲਾਰੇ ਨੇ ਕਿਹਾ ਕਿ 'ਆਈਐਨਐਸ ਤਲਵਾਰ, ਜੋ ਕਿ ਉੱਤਰੀ ਅਰਬ ਸਾਗਰ ਵਿੱਚ ਇੱਕ ਮਿਸ਼ਨ ਉੱਤੇ ਤਾਇਨਾਤ ਹੈ, ਨੇ ਲੀਮੋਆ ਦੇ ਅਧੀਨ ਯੂਐਸਐਨਯੂ ਯੂਕਨ, ਜੋ ਕਿ ਯੂਐਸ ਨੇਵੀ ਦੇ ਬੇੜੇ ਟੈਂਕਰ ਤੋਂ ਤੇਲ ਲਿਆ।'
ਸਾਲ 2016 ਵਿੱਚ ਭਾਰਤ ਅਤੇ ਸੰਯੁਕਤ ਰਾਜ ਨੇ ਇੱਕ ਲੌਜਿਸਟਿਕ ਐਕਸਚੇਂਜ ਸਮਝੌਤੇ (ਲੀਮੋਆ) ਉੱਤੇ ਹਸਤਾਖ਼ਰ ਕੀਤੇ ਸਨ, ਜਿਸ ਦੇ ਤਹਿਤ ਦੋਵੇਂ ਫ਼ੌਜਾਂ ਇੱਕ ਦੂਜੇ ਦੀ ਮੁਰੰਮਤ ਅਤੇ ਹੋਰ ਸੇਵਾਵਾਂ ਨਾਲ ਸਬੰਧਿਤ ਜ਼ਰੂਰਤਾਂ ਲਈ ਇੱਕ ਦੂਜੇ ਦੇ ਅੱਡੇ ਵਰਤੇਗੀ।
ਭਾਰਤ, ਫ਼ਰਾਂਸ, ਸਿੰਗਾਪੁਰ, ਆਸਟ੍ਰੇਲੀਆ ਅਤੇ ਜਾਪਾਨ ਨਾਲ ਅਜਿਹੇ ਸਮਝੌਤਿਆਂ 'ਤੇ ਹਸਤਾਖ਼ਰ ਕਰ ਚੁੱਕਿਆ ਹੈ।