ਅਲੀਗੜ੍ਹ: ਯੂਪੀ ਦੇ ਅਲੀਗੜ੍ਹ ਜ਼ਿਲ੍ਹੇ ਵਿੱਚ ਬਸਪਾ ਕੌਂਸਲਰ ਸੱਦਾਮ ਹੁਸੈਨ ਵੱਲੋਂ ਸੋਸ਼ਲ ਮੀਡੀਆ ਉੱਤੇ ਉਜੈਨ ਦੇ ਮਹਾਕਾਲ ਮੰਦਰ ਨੂੰ 'ਅੱਤਵਾਦੀਆਂ ਦਾ ਅੱਡਾ' ਕਹਿ ਜਾਣ 'ਤੇ ਵਿਵਾਦ ਛਿੜ ਗਿਆ ਹੈ। ਸਾਬਕਾ ਮੇਅਰ ਸ਼ਕੁੰਤਲਾ ਭਾਰਤੀ ਸਮੇਤ ਕਈ ਹਿੰਦੂ ਸੰਗਠਨਾਂ ਨੇ ਸੱਦਾਮ ਦੇ ਖ਼ਿਲਾਫ਼ ਮੁਕਦਮਾ ਦਰਜ ਕਰਵਾ ਕੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਕਾਨਪੁਰ ਕਾਂਡ ਦਾ ਮੁਖ ਦੋਸ਼ੀ ਵਿਕਾਸ ਦੁਬੇ ਉਜੈਨ ਦੇ ਮਹਾਕਾਲ ਮੰਦਰ ਵਿੱਚ ਹੀ ਪੁਲਿਸ ਦੇ ਹੱਥ ਲੱਗਿਆ ਸੀ। ਮੱਧ ਪ੍ਰਦੇਸ਼ ਦੀ ਪੁਲਿਸ ਨੇ ਵਿਕਾਸ ਨੂੰ ਫੜ੍ਹ ਕੇ ਯੂਪੀ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। ਉਜੈਨ ਤੋਂ ਕਾਨਪੁਰ ਲਿਆਉਂਦੇ ਸਮੇਂ ਜਿਸ ਗੱਡੀ ਵਿੱਚ ਵਿਕਾਸ ਬੈਠਾ ਸੀ ਉਹ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਪੁਲਿਸ ਦੇ ਮੁਤਾਬਕ ਉਸ ਦੌਰਾਨ ਵਿਕਾਸ ਨੇ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਨੂੰ ਵੀ ਗੋਲੀ ਚਲਾਉਣੀ ਪਈ, ਜਿਸ ਵਿੱਚ ਵਿਕਾਸ ਦੁਬੇ ਮਾਰਿਆ ਗਿਆ।