ETV Bharat / bharat

ਯੂਪੀ: ਜ਼ਮੀਨੀ ਵਿਵਾਦ ਨੂੰ ਲੈ ਕੇ ਸਾਬਕਾ ਵਿਧਾਇਕ ਦੀ ਹੱਤਿਆ - ਸਮਾਜਵਾਦੀ ਪਾਰਟੀ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਸਾਬਕਾ ਵਿਧਾਇਕ ਨਿਰਵੇਂਦਰ ਕੁਮਾਰ ਮੁੰਨਾ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹਮਲੇ ਦੌਰਾਨ ਸਾਬਕਾ ਵਿਧਾਇਕ ਦੇ ਬੇਟਾ ਵੀ ਗੰਭੀਰ ਜ਼ਖ਼ਮੀ ਹੋਇਆ ਹੈ।

ਨਿਰਵੇਂਦਰ ਕੁਮਾਰ ਮੁੰਨਾ
ਨਿਰਵੇਂਦਰ ਕੁਮਾਰ ਮੁੰਨਾ
author img

By

Published : Sep 6, 2020, 10:27 PM IST

ਲਖੀਮਪੁਰ ਖੇੜੀ: ਉੱਤਰ ਪ੍ਰਦੇਸ਼ ਦੇ ਸਾਬਕਾ ਆਜ਼ਾਦ ਵਿਧਾਇਕ ਨਿਰਵੇਂਦਰ ਕੁਮਾਰ ਮੁੰਨਾ ਨੂੰ ਐਤਵਾਰ ਨੂੰ ਲਖੀਮਪੁਰ ਵਿੱਚ ਜ਼ਮੀਨੀ ਵਿਵਾਦ ਕਾਰਨ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਵਿਵਾਦਿਤ ਜ਼ਮੀਨ ਬੱਸ ਸਟੇਸ਼ਨ ਦੇ ਨੇੜੇ ਸਥਿਤ ਹੈ ਅਤੇ ਮਾਮਲਾ ਅਦਾਲਤ ਅਧੀਨ ਸੀ।

ਰਿਪੋਰਟਾਂ ਅਨੁਸਾਰ ਕੁੱਝ ਲੋਕ ਜ਼ਬਰਦਸਤੀ ਇਸ ਜ਼ਮੀਨ ‘ਤੇ ਕਬਜ਼ਾ ਕਰਨ ਆਏ ਅਤੇ ਸਾਬਕਾ ਵਿਧਾਇਕ ਨੇ ਉਨ੍ਹਾਂ ਦੀ ਇਸ ਕੋਸ਼ਿਸ਼ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਨਿਰਵੇਂਦਰ ਕੁਮਾਰ ਅਤੇ ਉਸ ਦੇ ਬੇਟੇ ਸੰਜੀਵ ਕੁਮਾਰ ਮੁੰਨਾ 'ਤੇ ਹਮਲਾ ਕਰ ਦਿੱਤਾ।

  • पुलिस की उपस्थिति में आज दिनदहाड़े लखीमपुर में तीन बार के विधायक रहे श्री निर्वेन्द्र मुन्ना जी की निर्मम हत्या व उनके पुत्र पर हुए क़ातिलाना हमले से प्रदेश हिल गया है. श्रद्धांजलि!

    भाजपा राज में प्रदेश की जनता क़ानून-व्यवस्था के विषय पर चिंतित ही नहीं, भयभीत भी है.

    निंदनीय!

    — Akhilesh Yadav (@yadavakhilesh) September 6, 2020 " class="align-text-top noRightClick twitterSection" data=" ">

ਸਾਬਕਾ ਵਿਧਾਇਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਅਤੇ ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੇ ਬੇਟੇ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਹਥਿਆਰਬੰਦ ਵਿਅਕਤੀ ਜ਼ਮੀਨ 'ਤੇ ਜ਼ਬਰਦਸਤੀ ਕਬਜ਼ਾ ਕਰਨ ਆਏ ਸਨ ਅਤੇ ਪਿਤਾ ਅਤੇ ਪੁੱਤਰ ਨੂੰ ਕੁੱਟਿਆ।

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਸਾਬਕਾ ਵਿਧਾਇਕ ਨਿਰਵੇਂਦਰ ਮੁੰਨਾ ਦੀ ਹੱਤਿਆ ਅਤੇ ਉਨ੍ਹਾਂ ਦੇ ਬੇਟੇ 'ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਪੂਰਾ ਸੂਬਾ ਹੈਰਾਨ ਹੈ। ਟਵਿੱਟਰ 'ਤੇ ਟਿੱਪਣੀ ਕਰਦਿਆਂ ਯਾਦਵ ਨੇ ਲਿਖਿਆ, "ਅੱਜ ਪੁਲਿਸ ਦੀ ਹਾਜ਼ਰੀ ਵਿੱਚ, ਤਿੰਨ-ਵਾਰ ਦੇ ਵਿਧਾਇਕ ਨਿਰਵੇਂਦਰ ਮੁੰਨਾ ਜੀ ਨੂੰ ਦਿਨ ਦਿਹਾੜੇ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਭਾਜਪਾ ਸ਼ਾਸਨ ਵਿੱਚ ਸੂਬੇ ਦੇ ਲੋਕ ਨਾ ਸਿਰਫ਼ ਅਮਨ-ਕਾਨੂੰਨ ਦੀ ਚਿੰਤਾ ਕਰ ਰਹੇ ਹਨ ਬਲਕਿ ਡਰਦੇ ਵੀ ਹਨ।"

ਸਮਾਜਵਾਦੀ ਪਾਰਟੀ ਨੇ ਇਸ ਨੂੰ ਦਿਲ ਦਹਿਲਾਉਣ ਵਾਲੀ ਘਟਨਾ ਕਰਾਰ ਦਿੱਤਾ ਅਤੇ ਯੂਪੀ ਸਰਕਾਰ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣ ਲਈ ਕਿਹਾ। ਸਥਾਨਕ ਲੋਕਾਂ ਵੱਲੋਂ ਵੀ ਇਸ ਘਟਨਾ ਦੇ ਵਿਰੋਧ ਵਿੱਚ ਲਖੀਮਪੁਰ ਵਿੱਚ ਪ੍ਰਦਰਸ਼ਨ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.