ਸ੍ਰੀਨਗਰ: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਕੰਟਰੋਲ ਰੇਖਾ ਕੋਲ ਪਾਕਿਸਤਾਨੀ ਫੌਜ ਵੱਲੋਂ ਮੋਰਟਾਰ ਬੰਬ ਸੁੱਟਣ ਨਾਲ ਸੈਨਾ ਦੇ 2 ਪੋਰਟਰ ਮਾਰੇ ਗਏ ਹਨ ਜਦ ਕਿ ਇਸ ਹਮਲੇ 'ਚ 3 ਹੋਰ ਜ਼ਖਮੀ ਹੋ ਗਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਸੈਨਾ ਦੇ ਪੋਰਟਰ ਕੰਟਰੋਲ ਰੇਖਾ ਦੇ ਨਾਲ ਲੱਗਦੇ ਇੱਕ ਖੇਤਰ ਵਿੱਚ ਕੰਮ ਕਰ ਰਹੇ ਸਨ, ਜਦੋਂ ਪਾਕਿਸਤਾਨੀ ਫ਼ੌੌਜ ਦੇ ਗੋਲੇ ਉਨ੍ਹਾਂ 'ਤੇ ਸਿੱਧੇ ਵੱਜੇ। ਇੱਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਅੱਜ ਕਰੀਬ 11:00 ਵਜੇ ਪਾਕਿਸਤਾਨ ਫ਼ੌਜ ਨੇ ਜ਼ਿਲ੍ਹਾ ਪੁੰਛ ਵਿੱਚ ਗੁਲਪੁਰ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਕੋਲ ਮੋਰਟਾਰਾਂ ਨਾਲ ਬਿਨ੍ਹਾਂ ਮੁਕਾਬਲਾ ਗੋਲੀਬਾਰੀ ਸ਼ੁਰੂ ਕੀਤੀ।
ਉਨ੍ਹਾਂ ਕਿਹਾ ਕਿ ਇਸ ਗੋਲਾਬਾਰੀ ਵਿੱਚ 2 ਪੋਰਟਰ ਮਾਰੇ ਗਏ ਅਤੇ 3 ਹੋਰ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ 2 ਹੋਰ ਪੋਸਟਰਾਂ ਦੀਆਂ ਲਾਸ਼ਾਂ ਬਰਾਮਦ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।