ETV Bharat / bharat

ਉਨਾਓ ਜਬਰ ਜਨਾਹ ਮਾਮਲਾ: ਪੀੜਤਾ ਦੇ ਚਾਚੇ ਨੂੰ ਮਿਲ ਰਹੀ ਜਾਨ ਤੋਂ ਮਾਰਨ ਦੀ ਧਮਕੀ - unnao gang rape

ਉਨਾਓ ਜਬਰ ਜਨਾਹ ਪੀੜਤਾ ਦੇ ਚਾਚੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਪੀੜਤਾ ਦੇ ਚਾਚੇ ਦਾ ਕਹਿਣਾ ਹੈ ਕਿ ਮੁਲਜ਼ਮ ਦੇ ਰਿਸ਼ਤੇਦਾਰ ਨੇ ਫੋਨ ਉੱਤੇ ਉਸ ਨੂੰ ਧਮਕੀ ਦਿੱਤੀ ਹੈ।

unnao gang rape
ਫ਼ੋਟੋ
author img

By

Published : Dec 6, 2019, 5:17 PM IST

ਉਨਾਓ: ਜਬਰ ਜਨਾਹ ਪੀੜਤਾ ਨੂੰ ਜ਼ਿੰਦਾ ਸਾੜਨ ਵਾਲੇ 5 ਮੁਲਜ਼ਮਾਂ ਨੂੰ ਭਾਵੇਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪਰ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਲਗਾਤਾਰ ਪੀੜਤਾ ਦੇ ਪਰਿਵਾਰ ਵਾਲਿਆਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਪੀੜਤਾ ਦੇ ਚਾਚੇ ਨੂੰ ਮੁਲਜ਼ਮ ਦੇ ਰਿਸ਼ਤੇਦਾਰ ਨੇ ਫੋਨ ਉੱਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਦੀ ਦੁਕਾਨ ਵਿੱਚ ਅੱਗ ਲਗਾਉਣ ਦੀ ਗੱਲ ਵੀ ਕਹੀ।

ਪੀੜਤਾ ਦੇ ਚਾਚੇ ਦਾ ਕਹਿਣਾ ਹੈ ਕਿ ਸਵੇਰੇ 9 ਵਜੇ ਉਨ੍ਹਾਂ ਨੂੰ ਫੋਨ ਕਰਕੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਧਮਕੀ ਮਿਲਣ ਤੋਂ ਬਾਅਦ ਪੀੜਤਾ ਦੇ ਚਾਚੇ ਨੇ ਥਾਣੇ ਜਾ ਕੇ ਸ਼ਿਕਾਇਤ ਕੀਤੀ। ਮਿਲੀ ਸ਼ਿਕਾਇਤ ਦੇ ਆਧਾਰ ਉੱਤੇ ਪੁਲਿਸ ਮੁਲਜ਼ਮ ਦੇ ਰਿਸ਼ਤੇਦਾਰ ਨੂੰ ਪੁੱਛਗਿੱਛ ਲਈ ਥਾਣੇ ਲੈ ਕੇ ਆਈ।

ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੀੜਤਾ ਦੇ ਚਾਚੇ ਨੂੰ ਸੁਰੱਖਿਆ ਵੀ ਦੇ ਦਿੱਤੀ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੁਲਿਸ ਨੇ ਪੀੜਤਾ ਦੇ ਪੂਰੇ ਪਰਿਵਾਰ ਦੀ ਸੁਰੱਖਿਆ ਵਧਾ ਦਿੱਤੀ ਹੈ।

ਦੱਸ ਦਈਏ ਕਿ ਪੀੜਤਾ ਇਸ ਸਮੇਂ ਸਫਦਰਗੰਜ ਹਸਪਤਾਲ ਵਿੱਚ ਭਰਤੀ ਹੈ। ਡਾਕਟਰਾਂ ਮੁਤਾਬਕ ਉਸ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਹੈ। ਪੀੜਤਾ 90 ਫੀਸਦੀ ਸੜ ਚੁੱਕੀ ਹੈ ਅਤੇ ਉਸ ਦੀ ਹਾਲਤ ਕਾਫੀ ਗੰਭੀਰ ਹੈ।

Intro:Body:Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.