ETV Bharat / bharat

ਉਨਾਵ ਬਲਾਤਕਾਰ ਮਾਮਲਾ : ਪੀੜਤਾ ਦਾ ਸੁਰੱਖਿਆ ਅਧਿਕਾਰੀ ਹੀ ਦੋਸ਼ੀ ਨੂੰ ਦੇ ਰਿਹਾ ਸੀ ਜਾਣਕਾਰੀ

author img

By

Published : Jul 30, 2019, 5:33 AM IST

ਐੱਫ਼ਆਈਆਰ ਮੁਤਾਬਕ ਉਨਾਵ ਬਲਾਤਕਾਰ ਪੀੜਤਾ ਦਾ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਅਧਿਕਾਰੀਆਂ ਨੇ ਉਸ ਦੀ ਗਤੀਵਿਧੀਆਂ ਦੀ ਸੂਚਨਾ ਜੇਲ੍ਹ ਵਿੱਚ ਬੰਦ ਬੀਜੇਪੀ ਦੇ ਵਿਧਾਇਕ ਕੁਲਦੀਪ ਸੇਂਗਰ ਨੂੰ ਪਹੁੰਚਾਈ ਸੀ।

ਪੀੜਤਾ ਦਾ ਸੁਰੱਖਿਆ ਅਧਿਕਾਰੀ ਹੀ ਦੋਸ਼ੀ ਨੂੰ ਦੇ ਰਿਹਾ ਸੀ ਜਾਣਕਾਰੀ

ਲਖਨਊ : ਉਨਾਵ ਬਲਾਤਕਾਰ ਪੀੜਤਾ ਦੇ ਸੜਕ ਹਾਦਸੇ ਮਾਮਲੇ ਵਿੱਚ ਬੀਜੇਪੀ ਵਿਧਾਇਕ ਕੁਲਦੀਪ ਸੇਂਗਰ ਸਮੇਤ 10 ਲੋਕਾਂ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ।

ਉਨਾਓ ਬਲਾਤਕਾਰ ਪੀੜਤਾ ਦੇ ਚਾਚਾ ਨੇ ਇਹ ਐੱਫ਼ਆਈਆਰ ਦਰਜ਼ ਕਰਵਾਈ ਹੈ। ਉੱਧਰ, ਐੱਫ਼ਆਈਆਈ ਮੁਤਾਬਕ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਐੱਫ਼ਆਈਆਰ ਮੁਤਾਬਕ ਉਨਾਵ ਬਲਾਤਕਾਰ ਪੀੜਤਾ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਅਧਿਕਾਰੀਆਂ ਨੇ ਉਸ ਦੀ ਗਤੀਵਿਧੀਆਂ ਦੀ ਸੂਚਨਾ ਜੇਲ੍ਹ ਵਿੱਚ ਬੰਦ ਬੀਜੇਪੀ ਵਿਧਾਇਕ ਕੁਲਦੀਪ ਸੇਂਗਰ ਨੂੰ ਪਹੁੰਚਾਈ ਸੀ।

ਦੱਸ ਦਈਏ ਕਿ 2017 ਵਿੱਚ ਨਾਬਾਲਗ ਦਾ ਬੀਜੇਪੀ ਵਿਧਾਇਕ ਨੇ ਕਥਿਤ ਤੌਰ ਉੱਤੇ ਬਲਾਤਕਾਰ ਕੀਤਾ ਸੀ, ਜਿਸਦੀ ਕਾਰ ਐਤਵਾਰ ਨੂੰ ਯੂਪੀ ਦੇ ਰਾਏਬਰੇਲੀ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਕਾਰ ਨੂੰ ਉੱਲਟੀ ਦਿਸ਼ਾ ਵਿੱਚੋਂ ਆ ਰਹੇ ਇੱਕ ਟਰੱਕ ਨੇ ਸਾਹਮਣੇ ਤੋਂ ਟੱਕਰ ਮਾਰੀ ਸੀ। ਹਾਦਸੇ ਵਿੱਚ ਪੀੜਤਾ ਦੀ ਮਾਸੀ, ਚਾਚੀ ਅਤੇ ਡਰਾਇਵਰ ਦੀ ਮੌਤ ਹੋ ਗਈ ਸੀ, ਉਥੇ ਹੀ ਪੀੜਤਾ ਅਤੇ ਉਸ ਦਾ ਵਕੀਲ ਗੰਭੀਰ ਹਾਲਤ ਵਿੱਚ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ : ਗੋਪਾਲ ਚਾਵਲਾ ਨੂੰ ਸ਼ੈਅ ਦੇ ਰਿਹਾ ਪਾਕਿਸਤਾਨ: ਹਰਸਿਮਰਤ ਬਾਦਲ

ਪੀੜਤ ਲੜਕੀ ਦੇ ਪਰਿਵਾਰ ਨੇ ਵਿਧਾਇਕ ਉੱਤੇ ਦੋਸ਼ ਲਾਏ ਹਨ ਕਿ ਕਾਰ ਦੁਰਘਟਨਾ ਲੜਕੀ ਨੂੰ ਜਾਨੋਂ ਮਾਰਨ ਦੀ ਸਾਜਿਸ਼ ਸੀ। ਪੀੜਤ ਦੇ ਚਾਚਾ ਵੱਲੋਂ ਦਰਜ ਕਰਵਾਈ ਐੱਫ਼ਆਈਆਰ ਵਿੱਚ ਪੁਲਿਸ ਨੇ ਦੱਸਿਆ ਕੇ ਲੜਕੀ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਅਧਿਕਾਰੀ ਨੇ ਉਸ ਦੀ ਯਾਤਰਾ ਬਾਰੇ ਜਾਣਕਾਰੀ ਬੀਜੇਪੀ ਵਿਧਾਇਕ ਕੁਲਦੀਪ ਸੇਂਗਰ ਅਤੇ ਉਸ ਦੇ ਸਹਿਯੋਗੀਆਂ ਨੂੰ ਦਿੱਤੀ।

ਜਾਣਕਾਰੀ ਮੁਤਾਬਕ ਹਾਦਸੇ ਵਿੱਚ ਲੜਕੀ ਦੀ ਸੁਰੱਖਿਆ ਲਈ ਤਾਇਨਾਤ ਕੋਈ ਵੀ ਪੁਲਿਸ ਅਧਿਕਾਰੀ ਉਸ ਦੇ ਨਾਲ ਨਹੀਂ ਸੀ।

Intro:Body:

Unaao

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.