ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਐਕਜ਼ਿਟ ਪੋਲ 'ਚ ਇੱਕ ਵਾਰ ਮੁੜ ਐੱਨਡੀਏ ਦੀ ਸਰਕਾਰ ਬਣਦੀ ਵਿਖਾਈ ਦੇ ਰਹੀ ਹੈ। ਇਸੇ ਵਿਚਕਾਰ ਭਾਜਪਾ ਦੇ ਦਿੱਲੀ ਸਥਿਤ ਦਫ਼ਤਰ 'ਚ ਕੇਂਦਰੀ ਮੰਤਰੀਆਂ ਦੀ ਮੀਟਿੰਗ ਹੋਈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੀ ਮੌਜੂਦ ਰਹੇ।
ਇਨ੍ਹਾਂ ਤੋਂ ਇਲਾਵਾ ਇਸ ਬੈਠਕ ਵਿੱਚ ਰਾਜਨਾਥ ਸਿੰਘ, ਕੇਂਦਰੀ ਮੰਤਰੀ ਨਿਰਮਲਾ ਸੀਤਾਰਮਣ, ਮੇਨਕਾ ਗਾਂਧੀ, ਵੀ ਕੇ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਵਿਜੇ ਸਾਂਪਲਾ, ਨਿਤਿਨ ਗਡਕਰੀ, ਸਮ੍ਰਿਤੀ ਈਰਾਨੀ ਤੋਂ ਇਲਾਵਾ ਕਈ ਭਾਜਪਾ ਆਗੂ ਮੌਜੂਦ ਰਹੇ।
ਇਸ ਬੈਠਕ ਨੂੰ 'ਸਵਾਗਤ ਅਤੇ ਆਭਾਰ ਮਿਲਨ' ਦਾ ਨਾਂਅ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਬਾਅਦ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਘਰ ਐੱਨਡੀਏ ਦੇ ਆਗੂਆਂ ਲਈ ਡਿਨਰ ਰੱਖਿਆ ਗਿਆ ਹੈ ਅਤੇ ਇਹ ਸਾਰੇ ਉੱਥੇ ਵੀ ਮੌਜੂਦ ਰਹਿਣਗੇ।