ਨਵੀਂ ਦਿੱਲੀ: ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਜੋ ਤਕਰਾਰ ਚੱਲ ਰਹੀ ਸੀ ਉਹ ਹੁਣ ਖ਼ਤਮ ਹੋ ਜਾਵੇਗੀ ਕਿਉਂਕਿ ਅੱਜ ਸ਼ਾਮ ਐਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਐਲਾਨ ਕਰ ਦਿੱਤਾ ਹੈ ਕਿ ਸ਼ਿਵ ਸੈਨਾ ਮੁਖੀ ਉੱਧਵ ਠਾਕਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਐਨਸੀਪੀ-ਸ਼ਿਵ ਸੈਨਾ ਅਤੇ ਕਾਂਗਰਸ ਵਿਚਾਲੇ ਸਰਕਾਰ ਬਣਾਉਣ ਨੂੰ ਲੈ ਕੇ ਅੰਤਮ ਫ਼ੈਸਲਾ ਹੋ ਗਿਆ ਹੈ। ਇਸ ਮੁਤਾਬਕ ਸ਼ਿਵ ਸੈਨਾ ਦਾ ਮੁੱਖ ਮੰਤਰੀ ਪੂਰੇ ਪੰਜ ਸਾਲਾਂ ਲਈ ਬਣੇਗਾ। ਦੋ ਉਪ ਮੁੱਖ ਮੰਤਰੀ ਕਾਂਗਰਸ ਅਤੇ ਐਨਸੀਪੀ ਦੇ ਬਣਾਏ ਜਾਣਗੇ ਅਤੇ ਦੋਵੇਂ ਪੰਜ ਸਾਲ ਲਈ ਰਹਿਣਗੇ।
ਸ਼ਿਵ ਸੈਨਾ-ਐਨਸੀਪੀ ਅਤੇ ਕਾਂਗਰਸ ਦੀ ਬੈਠਕ ਇਸ ਸਮੇਂ ਚੱਲ ਰਹੀ ਹੈ। ਸ਼ਰਦ ਪਵਾਰ ਅਤੇ ਉੱਧਵ ਠਾਕਰੇ ਮੀਟਿੰਗ ਤੋਂ ਬਾਹਰ ਆ ਗਏ ਹਨ। ਦੋਵਾਂ ਆਗੂਆਂ ਦਾ ਕਹਿਣਾ ਹੈ ਕਿ ਮੁਲਾਕਾਤ ਅਜੇ ਜਾਰੀ ਹੈ। ਸ਼ਰਦ ਪਵਾਰ ਨੇ ਕਿਹਾ ਕਿ ਉੱਧਵ ਠਾਕਰੇ ਨੂੰ ਮੀਟਿੰਗ ਵਿੱਚ ਮੁੱਖ ਮੰਤਰੀ ਬਣਾਉਣ ਲਈ ਸਮਝੌਤਾ ਹੋ ਗਿਆ ਹੈ।
ਸ਼ਿਵ ਸੈਨਾ ਚਾਹੁੰਦੀ ਸੀ ਕਿ ਉਸ ਨੂੰ 5 ਸਾਲ ਲਈ ਮੁੱਖ ਮੰਤਰੀ ਦਾ ਅਹੁਦਾ ਮਿਲੇ। ਹਾਲਾਂਕਿ ਐਨਸੀਪੀ ਚਾਹੁੰਦੀ ਸੀ ਕਿ ਢਾਈ ਸਾਲ ਉਸ ਦਾ ਅਤੇ ਢਾਈ ਸਾਲ ਸ਼ਿਵ ਸੈਨਾ ਦਾ ਮੁੱਖ ਮੰਤਰੀ ਰਹੇ। ਜੇ ਸ਼ਿਵ ਸੈਨਾ ਆਖਰੀ ਗੇੜ ਵਿਚ ਐਨਸੀਪੀ ਦੀ ਇੱਛਾ ਨਾਲ ਸਹਿਮਤ ਹੁੰਦੀ ਹੈ, ਤਾਂ ਇਸ ਸਥਿਤੀ ਵਿਚ ਸ਼ਿਵ ਸੈਨਾ-ਐਨਸੀਪੀ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਢਾਈ ਸਾਲਾਂ ਲਈ ਸ਼ਿਵ ਸੈਨਾ ਦਾ ਡਿਪਟੀ ਸੀਐਮ ਅਤੇ ਐਨਸੀਪੀ ਦਾ ਡਿਪਟੀ ਸੀਐਮ ਰਹੇਗਾ। ਸੂਤਰਾਂ ਮੁਤਾਬਕ ਫਿਲਹਾਲ ਇਹ ਫੈਸਲਾ ਲਿਆ ਗਿਆ ਹੈ ਕਿ ਸ਼ਿਵ ਸੈਨਾ ਦਾ ਮੁੱਖ ਮੰਤਰੀ ਪੰਜ ਸਾਲ ਤੱਕ ਰਹੇਗਾ।