ਰਾਜਸਥਾਨ: ਸ਼ਨੀਵਾਰ ਸਵੇਰੇ ਬੀਕਾਨੇਰ 'ਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਬੀਕਾਨੇਰ ਦੇ ਗਜਨੇਰ ਥਾਣਾ ਖੇਤਰ ਵਿੱਚ ਕੋਲਾਇਤ ਅਤੇ ਗੋਲਰੀ ਵਿਚਕਾਰ ਹਾਈਵੇਅ 'ਤੇ ਇੱਕ ਟਰੱਕ ਅਤੇ ਡੰਪਰ ਦੀ ਆਪਸ ਵਿੱਚ ਟੱਕਰ ਹੋ ਗਈ, ਜਿਸ ਤੋਂ ਬਾਅਦ ਟਰੱਕ ਦਾ ਡੀਜਲ ਟੈਂਕ ਫੱਟ ਗਿਆ ਅਤੇ ਅੱਗ ਲੱਗ ਗਈ।
ਟਰੱਕ ਅਤੇ ਡੰਪਰ ਵਿੱਚ ਅਚਾਨਕ ਲੱਗੀ ਅੱਗ ਕਾਰਨ ਟਰੱਕ ਅਤੇ ਡੰਪਰ ਡਰਾਈਵਰ ਜ਼ਿੰਦਾ ਸੜ ਗਏ, ਜਿਸ ਨਾਲ ਦੋਹਾਂ ਦੀ ਮੌਤ ਹੋ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਜੱਜ ਅਤੇ ਕੋਲਾਇਤ ਥਾਣੇ ਦੀ ਪੁਲਿਸ ਮੌਕੇ 'ਤੇ ਪਹੁੰਚ ਜਾਂਚ ਕਰ ਰਹੇ ਹਨ। ਜਾਂਚ ਅਧਿਕਾਰੀ ਵਿਕਾਸ ਵਿਸ਼ਨੋਈ ਨੇ ਦੱਸਿਆ ਕਿ ਡੰਪਰ ਕੋਲਾਇਤ ਤੋਂ ਬੀਕਾਨੇਰ ਜਾ ਰਿਹਾ ਸੀ ਜੋ ਬੱਜਰੀ ਨਾਲ ਭਰਿਆ ਹੋਇਆ ਸੀ ਅਤੇ ਟਰੱਕ ਬੀਕਾਨੇਰ ਤੋਂ ਕੋਲਾਇਤ ਵੱਲ ਜਾ ਰਿਹਾ ਸੀ ਜੋ ਖਾਲੀ ਸੀ।
ਵਿਸ਼ਨੋਈ ਨੇ ਦੱਸਿਆ ਕਿ ਇਹ ਹਾਦਸਾ ਤੜਕ ਸਵੇਰ ਵਾਪਰਿਆ, ਜਿਸ ਤੋਂ ਬਾਅਦ ਉਹ ਘਟਨਾ ਵਾਲੀ ਥਾਂ 'ਤੇ ਪਹੁੰਚੇ। ਅੱਗ ਬੁਝਾਉ ਦਸਤੇ ਦੀ ਗੱਡੀ ਨੇ ਅੱਗ ‘ਤੇ ਕਾਬੂ ਪਾਉਣ ਤੋਂ ਬਾਅਦ ਟਰੱਕ ਅਤੇ ਡੰਪਰ ਨੂੰ ਸੜਕ ਤੋਂ ਹਟਾ ਦਿੱਤਾ। ਟਰੱਕ ਅਤੇ ਡੰਪਰ ਦੇ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਦੋਹਾਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਜਾਵੇਗਾ।