ਨਵੀਂ ਦਿੱਲੀ : ਰਾਜਧਾਨੀ ਦਿੱਲੀ ਦੇ ਤੁਰਕਮਾਨ ਗੇਟ ਉੱਤੇ ਮਹਿਲਾਵਾਂ ਵੱਲੋਂ 16 ਜਨਵਰੀ ਤੋਂ ਲਗਾਤਾਰ ਧਰਨਾ ਜਾਰੀ ਹੈ। ਇਸੇ ਕੜੀ 'ਚ ਸਿੱਖ ਭਾਈਚਾਰੇ ਵੱਲੋਂ ਪ੍ਰਦਰਸ਼ਨ ਕਰ ਰਹੀ ਮਹਿਲਾਵਾਂ ਨੂੰ ਸਮਰਥਨ ਦਿੱਤਾ ਗਿਆ। ਸਿੱਖ ਭਾਈਚਾਰੇ ਦੇ ਲੋਕਾਂ ਨੇ ਪ੍ਰਦਰਸ਼ਨ ਦੌਰਾਨ ਗੁਰਬਾਣੀ ਦਾ ਪਾਠ ਕੀਤਾ ਤੇ ਧਰਨੇ ਉੱਤੇ ਬੈਠੀਆਂ ਮਹਿਲਾਵਾਂ ਨੇ ਸ਼ਰਧਾ ਭਾਵ ਨਾਲ ਗੁਰਬਾਣੀ ਦੇ ਪਾਠ ਦਾ ਸਰਵਣ ਕੀਤਾ।
ਇਹ ਧਰਨਾ ਸੀਏਏ, ਐਨਆਰਸੀ ਅਤੇ ਐਨਪੀਆਰ ਦੇ ਵਿਰੁੱਧ ਕੀਤਾ ਜਾ ਰਿਹਾ ਹੈ। ਸ਼ਾਹੀਨ ਬਾਗ ਵਾਂਗ ਇਥੇ ਵੀ ਮਹਿਲਾਵਾਂ ਲਗਾਤਾਰ ਮਜਬੂਤੀ ਨਾਲ ਧਰਨੇ 'ਤੇ ਬੈਠੀਆਂ ਹਨ।ਇਸ ਵਿਰੋਧ ਪ੍ਰਦਰਸ਼ਨ ਵਿੱਚ ਕਈ ਨਾਮੀਂ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਧਰਨੇ 'ਤੇ ਬੈਠੀਆਂ ਮਹਿਲਾਵਾਂ ਦੀ ਹੌਸਲਾ ਅਫ਼ਜਾਈ ਕੀਤੀ। ਇਸੇ ਕੜੀ 'ਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਇਨ੍ਹਾਂ ਮਹਿਲਾਵਾਂ ਦਾ ਸਮਰਥਨ ਕੀਤਾ ਹੈ।