ਚੰਡੀਗੜ੍ਹ: ਮੋਦੀ ਸਰਕਾਰ 24-25 ਫ਼ਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਜੇ ਟਰੰਪ ਦੀ ਪਹਿਲੀ ਸਰਕਾਰੀ ਭਾਰਤ ਫੇਰੀ ‘ਤੇ ਸ਼ਾਨਦਾਰ ਸਵਾਗਤ ਲਈ ਕਮਰ ਕੱਸੇ ਕਰ ਰਹੀ ਹੈ। ਦੋ ਦਿਨਾਂ ਦੇ ਤਿੰਨ ਸ਼ਹਿਰੀ ਦੌਰੇ ਦਾ ਆਗਾਜ਼ ਸੋਮਵਾਰ 24 ਫਰਵਰੀ ਦੀ ਦੁਪਹਿਰ ਨੂੰ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਏਅਰ ਫੋਰਸ ਕੈਰੀਅਰ ਵਨ ਦੇ ਲੈਂਡ ਕਰਨ ਨਾਲ ਹੋਵੇਗਾ।
ਪ੍ਰੋਟੋਕੋਲ ਤੋਂ ਪਰੇ ਜਾਂਦਿਆਂ ਪ੍ਰਧਾਨ ਮੰਤਰੀ ਮੋਦੀ, ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਤੇ ਅਮਰੀਕਾ ਦੀ ਫ਼ਸਟ ਲੇਡੀ ਦੇ ਸਵਾਗਤ ਲਈ, ਨਿੱਜੀ ਤੌਰ' ਤੇ ਏਅਰਪੋਰਟ 'ਤੇ ਜਾਣਗੇ। ਜਦੋਂ ਰਾਸ਼ਟਰਪਤੀ ਟਰੰਪ ਦਾ ਕਾਫਲਾ 22 ਕਿਲੋਮੀਟਰ ਲੰਮੇਂ ਰੋਡ ਸ਼ੋਅ ਵਿਚੋਂ ਲੰਘੇਗਾ ਤਾਂ ਲੋਕਾਂ ਦਾ ਇੱਕ ਵਿਸ਼ਾਲ ਇਕੱਠ, ਭਾਵੇਂ ਇਹ “ਮਿਲੀਅਨਜ਼ ਅਤੇ ਮਿਲੀਅਨਜ਼” ਨਹੀਂ ਹੋਣਗੇ, ਸੜਕਾਂ ਦੇ ਦੋਵੇਂ ਬੰਨ੍ਹੇ ਡੱਟਿਆ ਹਇਆ ਹੋਵੇਗਾ, ਤੇ ਇਸ ਦੌਰਾਨ ਸ਼ਹਿਰ ਵਿੱਚ ਲਗਭਗ 12000 ਸੁਰੱਖਿਆ ਕਰਮਚਾਰੀ ਵੀ ਤਾਇਨਾਤ ਹੋਣਗੇ।
ਅਹਿਮਦਾਬਾਦ ਦੇ ਮਨਿਊਸਪਲ ਕਮਿਸ਼ਨਰ ਵਿਜੇ ਨਹਿਰਾ ਨੇ ਪਹਿਲਾਂ ਟਵੀਟ ਕੀਤਾ ਸੀ, ਕਿ “#ਮਾਰੂ ਅਮਦਵਾਦ, #ਨਮਸਤੇ ਟ੍ਰੰਪ ਆਖਦਾ ਹੈ। # ਇੰਡੀਆਰੋਅਡ ਸ਼ੋਅ ਹੋਰ ਵੀ ਵੱਡਾ ਹੁੰਦਾ ਜਾ ਰਿਹਾ ਹੈ। ਇਸ ਰੋਡ ਸ਼ੋਅ ਦੇ ਲਈ 1 ਲੱਖ ਤੋਂ ਵੱਧ ਹਿੱਸਾ ਲੈਣ ਵਾਲਿਆਂ ਦੀ ਪਹਿਲਾਂ ਹੀ ਪੁਸ਼ਟੀ ਹੋ ਗਈ ਹੈ। #ਅਹਮਦਾਬਾਦ ਲਈ ਭਾਰਤੀ ਸੰਸਕ੍ਰਿਤੀ ਨੂੰ ਵਿਸ਼ਵ ਸਾਹਮਣੇ ਪੇਸ਼ ਕਰਨ ਦਾ ਇਹ ਇੱਕ ਵਧੀਆ ਮੌਕਾ ਹੈ। ”
-
#MaruAmdavad says #NamasteTrump#IndiaRoadShow is getting bigger & bigger 🇮🇳🇮🇳🇮🇳
— Vijay Nehra (@vnehra) February 16, 2020 " class="align-text-top noRightClick twitterSection" data="
More than 1 lakh participants already confirmed for the 22 km roadshow
Great opportunity for #Ahmedabad to present Indian Culture to the World
Keep following @AmdavadAMC for more details https://t.co/xcJJbwgUE7
">#MaruAmdavad says #NamasteTrump#IndiaRoadShow is getting bigger & bigger 🇮🇳🇮🇳🇮🇳
— Vijay Nehra (@vnehra) February 16, 2020
More than 1 lakh participants already confirmed for the 22 km roadshow
Great opportunity for #Ahmedabad to present Indian Culture to the World
Keep following @AmdavadAMC for more details https://t.co/xcJJbwgUE7#MaruAmdavad says #NamasteTrump#IndiaRoadShow is getting bigger & bigger 🇮🇳🇮🇳🇮🇳
— Vijay Nehra (@vnehra) February 16, 2020
More than 1 lakh participants already confirmed for the 22 km roadshow
Great opportunity for #Ahmedabad to present Indian Culture to the World
Keep following @AmdavadAMC for more details https://t.co/xcJJbwgUE7
-
#नमस्तेट्रंप#NamasteTrump pic.twitter.com/ZjEvkdIuhF
— AMC (@AmdavadAMC) February 16, 2020 " class="align-text-top noRightClick twitterSection" data="
">#नमस्तेट्रंप#NamasteTrump pic.twitter.com/ZjEvkdIuhF
— AMC (@AmdavadAMC) February 16, 2020#नमस्तेट्रंप#NamasteTrump pic.twitter.com/ZjEvkdIuhF
— AMC (@AmdavadAMC) February 16, 2020
ਪਹਿਲਾ ਸਟਾਪ ਅਹਿਮਦਾਬਾਦ ਵਿੱਚ ਹੀ ਹੋਵੇਗਾ ਜਿਸ ਲਈ ਤੈਅ ਕੀਤੇ ਤਿੰਨ ਘੰਟੇ ਦਾ ਸਮਾਂ ਮੁਕੱਰਰ ਕੀਤਾ ਗਿਆ ਹੈ, ਜਿਸ ਵਿੱਚ ਸਾਬਰਮਤੀ ਆਸ਼ਰਮ ਦੀ ਇੱਕ ਝੱਟ-ਪਟ ਫ਼ੇਰੀ ਅਤੇ ਸ਼ਾਂਤ ਦੁਪਹਿਰ ਦਾ ਖਾਣਾ ਸ਼ਾਮਲ ਹੋਣ ਦੀ ਉਮੀਦ ਹੈ। ਦੋਵੇਂ ਚੋਟੀ ਦੇ ਨੇਤਾ ਸਿਵਲ ਸੁਸਾਇਟੀ ਦੇ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕਰਨਗੇ ਅਤੇ 'ਨਮਸਤੇ ਟਰੰਪ' ਸਮਾਗਮ ਦੌਰਾਨ ਦੁਪਹਿਰ ਕਰੀਬ ਡੇਢ ਕੁ ਵਜੇ ਮੋਤੇਰਾ ਦੇ ਨਵੇਂ ਕ੍ਰਿਕਟ ਸਟੇਡੀਅਮ 'ਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਿਤ ਕਰਨਗੇ, ਜਿਸ ਵਿੱਚ ਪਿਛਲੇ ਸਾਲ ਹਿਊਸਟਨ ਵਿੱਖੇ ਹੋਏ ‘ਹਾਊਡੀ ਮੋਦੀ’ ਪ੍ਰਵਾਸੀ ਪ੍ਰੋਗਰਾਮ ਦੇ ਨਿਸਬਤ ਬਹੁਤ ਵੱਡੇ ਪੱਧਰ ’ਤੇ ਇਕੱਠ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ‘ਹਾਊਡੀ ਮੋਦੀ’ ਇਤਿਹਾਸ ਵਿੱਚ ਪਹਿਲਾ ਅਜਿਹਾ ਸਮਾਗਮ ਸੀ, ਜਿਸ ਵਿੱਚ ਇੱਕ ਮੌਜੂਦਾ ਅਮਰੀਕੀ ਰਾਸ਼ਟਰਪਤੀ ਨੇ ਪਹਿਲੀ ਵਾਰ ਕਿਸੇ ਜਨਤਕ ਸਮਾਗਮ ਵਿੱਚ ਦੌਰੇ ’ਤੇ ਗਏ ਭਾਰਤੀ ਪ੍ਰਧਾਨ ਮੰਤਰੀ ਦੇ ਨਾਲ ਸਾਂਝੀ ਸ਼ਮੂਲੀਅਤ ਕੀਤੀ ਸੀ। ।
ਇਸ ਤੋਂ ਬਾਅਦ ਫ਼ਸਟ ਲੇਡੀ ਅਤੇ ਰਾਸ਼ਟਰਪਤੀ ਟਰੰਪ ਆਗਰੇ ਵਾਸਤੇ ਉਡਾਨ ਭਰਨਗੇ, ਜਿੱਥੇ ਕਿ ਸੂਤਰਾਂ ਦੇ ਪੁਸ਼ਟੀ ਕਰਨ ਮੁਤਾਬਿਕ, ਉਹਨਾਂ ਦਾ ਸਵਾਗਤ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਕਰਨਗੇ। ਮੁਹੱਬਤ ਦੇ ਸਮਾਰਕ ਤਾਜ ਮਹੱਲ ’ਤੇ ਕੁਝ ਸਮਾਂ ਬਿਤਾਉਣ ਤੋਂ ਬਾਅਦ ਰਾਸ਼ਟਰਪਤੀ ਟਰੰਪ ਤੇ ਫ਼ਸਟ ਲੇਡੀ ਦਿੱਲੀ ਵਾਸਤੇ ਉਡਾਨ ਭਰਨਗੇ। ਮੰਗਲਵਾਰ 25 ਫਰਵਰੀ ਨੂੰ ਹੋਣ ਵਾਲੇ ਸਰਕਾਰੀ ਕੰਮਾਂ ਵਿਚ ਰਾਸ਼ਟਰਪਤੀ ਭਵਨ ਵਿਖੇ ਇਕ ਰਸਮੀ ਗਾਰਡ ਆਫ ਆਨਰ, ਰਾਜਘਾਟ ਵਿਖੇ ਮੱਥਾ ਟੇਕਣ ਦੀ ਰਸਮ, ਹੈਦਰਾਬਾਦ ਹਾਉਸ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਅਧਿਕਾਰਤ ਸੀਮਿਤ ਅਤੇ ਵਫ਼ਦ ਪੱਧਰੀ ਗੱਲਬਾਤ, ਅਧਿਕਾਰਕ ਲੰਚ, ਹੋਰਨਾਂ ਨੇਤਾਵਾਂ ਦੁਆਰਾ ਸਿਸ਼ਟਾਚਾਰਕ ਮੁਲਾਕਾਤ ਅਤੇ ਵਾਸ਼ਿੰਗਟਨ ਡੀ.ਸੀ. ਲਈ ਅਮਰੀਕੀ ਰਾਸ਼ਟਰਪਤੀ ਦੀ ਰਵਾਨਗੀ ਤੋਂ ਪਹਿਲਾਂ ਅਮਰੀਕਾ ਦੇ ਦੂਤਾਵਾਸ ਵਿਖੇ ਰਾਸ਼ਟਰਪਤੀ ਦਾ ਰਾਜਕੀ ਮਹਾਂਭੋਜ ਹੋਵੇਗਾ। ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਸਾਂਝੇ ਮੀਡੀਆ ਬਿਆਨ ਜਾਰੀ ਕਰਨ ਤੋਂ ਬਾਅਦ ਦੋਵੇਂ ਆਗੂ ਭਾਰਤੀ ਅਤੇ ਅਮਰੀਕੀ ਪ੍ਰੈਸ ਦੇ ਪ੍ਰਤੀਨਿਧੀ ਮੰਡਲ ਤੋਂ ਇੱਕਾ ਦੁੱਕਾ ਪ੍ਰਸ਼ਨ ਲੈਣਗੇ ਵੀ ਜਾਂ ਨਹੀਂ।
ਅਧਿਕਾਰਕ ਗੱਲਬਾਤ ਤੋਂ ਬਾਅਦ, ਟਰੰਪ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਰੂਜ਼ਵੈਲਟ ਹਾਊਸ ਵਿਖੇ ਉਨ੍ਹਾਂ ਚੋਟੀ ਦੀਆਂ ਕੰਪਨੀਆਂ, ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਨੌਕਰੀਆਂ ਪੈਦਾ ਕੀਤੀਆਂ ਹਨ, ਦੇ ਕੁਝ ਸੀਈਓ ਨਾਲ ਗੱਲਬਾਤ ਕਰਨਗੇ। ਉਸੇ ਦਿਨ ਹੀ ਸੀਆਈਆਈ, ਅਨੰਤਾ ਅਸਪਨ ਅਤੇ ਯੂਐਸਆਈਬੀਸੀ ਸਮੇਤ, ਉਦਯੋਗਿਕ ਚੈਂਬਰਾਂ ਅਤੇ ਥਿੰਕ ਟੈਂਕਾਂ ਵੱਲੋਂ ਸਾਂਝੇ ਤੌਰ 'ਤੇ ਇੱਕ ਵੱਖਰੀ ਗੋਲ ਮੇਜ ਵਾਰਤਾ ਵੀ ਆਯੋਜਿਤ ਕੀਤੀ ਜਾਵੇਗੀ। ਇਸ ਦੇ ਬਰਾਬਰ ਹੀ ਉਦਯੋਗਾਂ ਦੀ ਬੈਠਕ ਹੋਵੇਗੀ, ਜਿੱਥੇ ਇਹ ਦੋਵੇਂ ਚੋਟੀ ਦੇ ਨੇਤਾ ਤਾਂ ਭਾਵੇਂ ਸ਼ਿਰਕਤ ਨਹੀਂ ਕਰਨਗੇ, ਪਰ ਇਹਨਾਂ ਦੀ ਗ਼ੈਰ-ਮੌਜੂਦਗੀ ਵਿੱਚ ਹੀ ਭਾਰਤ-ਅਮਰੀਕਾ ਵਿਚਲੇ ਦੁਵੱਲੇ ਵਪਾਰ ਲਈ 500 ਬਿਲੀਅਨ ਡਾਲਰ ਦੇ ਰੋਡ ਮੈਪ 'ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇੱਕ ਵੱਖਰੇ ਸਮਾਗਮ ਵਿੱਚ, ਅਮਰੀਕਾ ਦੀ ਫ਼ਸਟ ਲੇਡੀ ਦਿੱਲੀ ਦੇ ਇੱਕ ਸਰਕਾਰੀ ਸਕੂਲ ਦਾ ਦੌਰਾ ਕਰਨਗੇ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗਾ, ਇਹ ਸਭ ਵਿਧਾਨ ਸਭਾ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਦੇ ਇੱਕ ਬੇਹਦ ਪੁਖਤਾ ਬਹੁਮਤ ਹਾਸਲ ਕਰਨ ਦੇ ਕੁਝ ਦਿਨਾਂ ਬਾਅਦ ਹੀ ਹੋ ਰਿਹਾ ਹੈ, ਯਾਦ ਰੱਖਣ ਯੋਗ ਹੈ ਕਿ ਇਹਨਾਂ ਚੋਣਾਂ ਵਿੱਚ ਸਕੂਲ ਸੁਧਾਰਾਂ ਕੇਜਰੀਵਾਲ ਦੀ ਸੱਤਾ ਵਿੱਚ ਵਾਪਸੀ ਦੇ ਮੁੱਖ ਕਾਰਨਾਂ ਵਿੱਚੋਂ ਮੰਨਿਆਂ ਜਾਣ ਵਾਲਾ ਪ੍ਰਮੁੱਖ ਕਾਰਨ ਸੀ।
ਅਮਰੀਕੀ ਵਪਾਰ ਪ੍ਰਤੀਨਿਧੀ ਲਾਈਟਾਈਜ਼ਰ ਨਾਲ ਟਰੰਪ ਦੇ ਦੌਰੇ ਦੌਰਾਨ ’ਤੇ ਆਉਣ ਦੀ ਉਮੀਦ ਨਾ ਹੋਣ ਕਾਰਨ, ਵਪਾਰ ਅਤੇ ਸੇਵਾਵਾਂ ’ਤੇ ਕੇਂਦਰਿਤ ਇੱਕ ਹਲਕਾ ਫ਼ੁਲਕਾ ਵਪਾਰਕ ਸਮਝੌਤਾ ਹੋਣ ਦੀ ਵੀ ਸੰਭਾਵਨਾਂ ਨਹੀਂ ਹੈ। ਪਿਛਲੇ ਅੱਠ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਖੇਤੀਬਾੜੀ ਅਤੇ ਡੇਅਰੀ ਉਤਪਾਦਾਂ, ਚਿਕਿਤਸਾ ਉਪਕਰਣਾਂ ਜਿਨ੍ਹਾਂ ਵਿੱਚ ਕੋਰੋਨਰੀ ਸਟੈਂਟਸ ਸ਼ਾਮਿਲ ਹਨ, ਅਤੇ ਆਈਸੀਟੀ ਦੇ ਮਹਿਸੂਲਾਂ (Tarrifs) ਸਮੇਤ ਹੋਰਨਾਂ ਵਿੱਚ ਅਟਕੀ ਹਈ ਹੈ। ਸੂਤਰਾਂ ਦੇ ਅਨੁਸਾਰ ਅਧਿਕਾਰਕ ਗੱਲਬਾਤ ਵਿੱਚ ਵਿਚਾਰ ਵਟਾਂਦਰੇ ਅਤੇ ਘੋਸ਼ਣਾਵਾਂ ਦੇ ਮੁੱਖ ਖੇਤਰ ਰੱਖਿਆ ਅਤੇ ਊਰਜਾ ਖੇਤਰ ਹੋਣਗੇ, ਕਿਉਂਕਿ ਭਾਰਤ ਅਮਰੀਕਾ ਨਾਲ ਆਪਣੀ ਮੌਜੂਦਾ ਵਪਾਰਕ ਸਰਪਲੱਸ ਨੂੰ ਘਟਾਉਣ ਦੇ ਹੋਰ ਨਵੇਂ ਢੰਗ ਤਰੀਕਿਆਂ ਨੂੰ ਤਲਾਸ਼ ਰਿਹਾ ਹੈ। ਅਮਰੀਕਾ ਦੇ ਨਾਲ ਭਾਰਤ ਦਾ ਵਪਾਰ ਸਰਪਲੱਸ ਇਸ ਸਮੇਂ 30 ਅਰਬ ਡਾਲਰ ਤੋਂ ਘਟ ਕੇ 16 ਅਰਬ ਡਾਲਰ ਹੋ ਗਿਆ ਹੈ।