ਕਾਨਪੁਰ: ਹਾਵੜਾ ਤੋਂ ਨਵੀਂ ਦਿੱਲੀ ਜਾ ਰਹੀ ਪੂਰਵਾ ਐਕਸਪ੍ਰੈਸ ਰੁਮਾ ਅਤੇ ਚਕੇਰੀ ਦੇ ਵਿਚਕਾਰ ਪਟੜੀ ਤੋਂ ਲਹਿ ਗਈ। ਇਸ ਦੌਰਾਨ ਗੱਡੀ ਦੇ 4 ਡੱਬੇ ਲੀਹੋਂ ਲੱਥੇ ਹਨ। ਇਸ ਹਾਦਸੇ ਵਿੱਚ ਦਰਜਨਾਂ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ।
ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਏਡੀਜੀ, ਐੱਸਐੱਸਪੀ ਮੌਕੇ ਤੇ ਪਹੁੰਚ ਗਈ ਹੈ। ਰਾਤ ਦਾ ਵਕਤ ਹੋਣ ਕਰਕੇ ਬਚਾਅ ਕਾਰਜ ਵਿੱਚ ਕਾਫ਼ੀ ਦਿੱਤਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਘਟਨਾ ਤੋਂ ਬਾਅਦ ਕਾਨਪੁਰ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਹੈਲਪ ਲਾਇਨ ਨੰਬਰ ਜਾਰੀ ਕੀਤੇ ਹਨ।
ਜ਼ਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੇ ਗਏ ਨੰਬਰ
- ਕੰਟਰੋਲ ਰੂਮ-9454400384
- ਜ਼ਿਲ੍ਹਾ ਅਧਿਕਾਰੀ-9454417554
- ਐੱਸਐੱਸਪੀ- 9454400285
- ਪੁਲਿਸ ਮੁਖੀ-9454401075
- ਜੀਆਰਪੀ ਕਾਨਪੁਰ ਸ਼ਹਿਰ-9454404416