ਜਾਲੋਰ/ਅਜਮੇਰ: ਪਾਕਿਸਤਾਨ ਤੋਂ ਸਰਹੱਦ ਵਿੱਚ ਦਾਖ਼ਲ ਹੋ ਕੇ ਜ਼ਿਲ੍ਹਿਆਂ ਵਿੱਚ ਪਹੁੰਚੇ ਟਿੱਡੀ ਦਲ ਨੇ ਹੁਣ ਅਜਮੇਰ ਅਤੇ ਜਾਲੋਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਰਾਜਸਥਾਨ ਦੇ ਇਨ੍ਹਾਂ ਇਲਾਕਿਆਂ ਵਿੱਚ ਆਸਮਾਨ ਵਿੱਚ ਢੇਰ ਸਾਰੀਆਂ ਟਿੱਡੀਆਂ ਉਡਦੀਆਂ ਦੇਖੀਆਂ ਗਈਆਂ ਹਨ।
ਜਾਣਕਾਰੀ ਮੁਤਾਬਕ ਦਸੰਬਰ ਤੇ ਜਨਵਰੀ ਮਹੀਨੇ ਵਿੱਚ ਟਿੱਡੀ ਦਲ ਦੇ ਝੰਡੂ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਆਏ ਅਤੇ ਫ਼ਸਲ ਨੂੰ ਬਰਬਾਦ ਕਰ ਦਿੱਤਾ ਸੀ। ਕਿਸਾਨਾਂ ਨੇ ਦੱਸਿਆ ਕਿ ਟਿੱਡੀ ਦਲਾਂ ਨੇ ਉਨ੍ਹਾਂ ਦੀਆਂ ਫ਼ਸਲਾਂ ਨੂੰ ਇਸ ਵਾਰ ਮੁੜ ਬਰਬਾਦ ਕਰ ਦਿੱਤਾ ਹੈ।
ਅਜਮੇਰ ਸ਼ਹਿਰ ਵਿੱਚ ਵੀ ਅਸਮਾਨ ਵਿੱਚ ਉੜਦੀਆਂ ਸੈਂਕੜੇ ਟਿੱਡੀਆਂ ਨੂੰ ਦੇਖਿਆ ਗਿਆ, ਜੋ ਕਿ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ। ਦੱਸ ਦਈਏ ਕਿ ਅਜ਼ਮੇਰ ਵਿੱਚ ਵੱਡੇ ਪੈਮਾਨੇ ਉੱਤੇ ਸਬਜ਼ੀਆਂ ਦੀ ਕਾਸ਼ਤ ਹੁੰਦੀ ਹੈ। ਉੱਥੇ ਹੀ ਜੇ ਜਾਮੋਰ ਇਲਾਕੇ ਦੀ ਗੱਲ ਕਰੀਏ ਤਾਂ ਉੱਥੇ ਵੀ ਪਿਛਲੇ 5 ਦਿਨ ਕਿਸਾਨਾਂ ਦੇ ਖੇਤਾਂ ਵਿੱਚ ਖੜ੍ਹ ਕੇ ਟਿੱਡੀ ਫ਼ਸਲ ਉੱਤੇ ਕਹਿਰ ਬਰਸਾ ਰਹੀ ਹੈ।
ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਟਿੱਡੀ ਦੀ ਰੋਕਥਾਮ ਦੇ ਲਈ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਹੋਏ। ਕਿਸਾਨਾਂ ਨੇ ਦੱਸਿਆ ਕਿ ਤੇਜ਼ ਗਰਮੀ ਦੌਰਾਨ ਮਿਹਨਤ ਕਰ ਕੇ ਬਾਜਰੇ ਦੀ ਫ਼ਸਲ ਦੀ ਬਿਜਾਈ ਕੀਤੀ ਸੀ, ਪਰ ਟਿੱਡੀ ਦੇ ਹਮਲੇ ਦੇ ਕਾਰਨ ਹੁਣ ਫ਼ਸਲ ਉੱਤੇ ਖ਼ਤਰਾ ਮੰਡਰਾ ਰਿਹਾ ਹੈ।
ਜ਼ਿਲ੍ਹੇ ਵਿੱਚ ਹਾੜੀ ਦੇ ਸੀਜ਼ਨ ਦੌਰਾਨ ਵੀ ਟਿੱਡੀ ਦੇ ਕਈ ਝੁੰਡ ਆਏ ਸਨ ਜਿਨ੍ਹਾਂ ਨੇ ਜ਼ਿਲ੍ਹੇ ਦੇ ਲਗਭਗ 300 ਤੋਂ ਜ਼ਿਆਦਾ ਪਿੰਡਾਂ ਵਿੱਚ 2 ਲੱਖ ਹੈਕਟੇਅਰ ਫ਼ਸਲ ਨੂੰ ਬਰਬਾਦ ਕਰ ਦਿੱਤਾ ਸੀ।