ETV Bharat / bharat

ਚੁਣੌਤੀਆਂ ਦਾ ਸਾਹਮਣਾ ਕਰਨ 'ਚ ਕੋਈ ਰੁਕਾਵਟ ਨਹੀਂ - ਅਪਾਹਜਤਾ ਮਹੀਨਾਵਾਰ ਪੈਨਸ਼ਨ

ਮਲੇਸ਼ ਆਪਣੇ ਪਰਿਵਾਰ 'ਚ ਕਮਾਉਣ ਵਾਲਾ ਇਕਲੌਤਾ ਵਿਅਕਤੀ ਹੈ। ਉਹ ਖੈਰਾਤਾਬਾਦ 'ਚ ਇੱਕ ਐਨਜੀਓ ਵੱਲੋਂ ਚਲਾਏ ਜਾਂਦੇ ਸਕੂਲ 'ਚ ਆਪਣੀਆਂ ਦੋਹਾਂ ਧੀਆਂ ਵੈਸ਼ਣਵੀ ਤੇ ਸਿਰੀਸ਼ਾ ਨੂੰ ਪੜ੍ਹਨ ਲਈ ਭੇਜਦਾ ਹੈ। ਉਸ ਨੇ ਆਪਣੀ ਸਰੀਰਕ ਅਪਾਹਜਤਾ ਨੂੰ ਭੁਲ ਕੇ ਆਪਣੇ ਕਾਰੋਬਾਰ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਹ ਫੁਟਪਾਥ 'ਤੇ ਸਵੇਰੇ 9.30 ਵਜੇ ਤੋਂ ਰਾਤ 8 ਵਜੇ ਤੱਕ ਜੁੱਤੀਆਂ ਦੀ ਮੁਰੰਮਤ ਦਾ ਕੰਮ ਕਰਦਾ ਹੈ ਅਤੇ ਆਪਣੇ ਕਮਾਏ ਪੈਸਿਆਂ ਨਾਲ ਆਪਣੀ ਧੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੈ।

ਚੁਣੌਤੀਆਂ ਦਾ ਸਾਹਮਣਾ ਕਰਨ 'ਚ ਕੋਈ ਰੁਕਾਵਟ ਨਹੀਂ

author img

By

Published : Oct 11, 2020, 1:41 PM IST

ਹੈਦਰਾਬਾਦ: ਉਸ ਨੇ ਆਪਣੀ ਸਰੀਰਕ ਅਪੰਗਤਾ ਨੂੰ ਮਜਬੂਤ ਇੱਛਾ ਸ਼ਕਤੀ ਨਾਲ ਹਰਾਇਆ ਅਤੇ ਅੱਗੇ ਵਧਣ ਦਾ ਫੈਸਲਾ ਕੀਤਾ। ਉਸ ਨੇ ਕਦੇ ਦੂਜਿਆਂ ਤੋਂ ਮਦਦ ਨਹੀਂ ਮੰਗੀ ਅਤੇ ਜੁੱਤੇ- ਚਪੱਲ ਦੀ ਮੁਰੰਮਤ ਕਰਨ ਦੇ ਆਪਣੇ ਕੰਮ 'ਤੇ ਭਰੋਸਾ ਕੀਤਾ। ਉਹ ਨਾ ਸਿਰਫ ਆਪਣੀਆਂ ਦੋ ਧੀਆਂ ਦੇ ਸੁੱਖ ਦਾ ਧਿਆਨ ਰੱਖਦਾ ਹੈ ਬਲਕਿ ਆਪਣੀ ਘੱਟ ਆਮਦਨੀ ਦੇ ਚਲਦੇ ਵੀ ਉਨ੍ਹਾਂ ਨੂੰ ਪੜ੍ਹਾਉਂਦਾ ਹੈ। ਉਹ ਕੋਈ ਹੋਰ ਨਹੀਂ ਖੈਰਤਾਬਾਦ ਨਿਵਾਸੀ ਅਮੀਰਪੁਰ ਮਲੇਸ਼ ਹੈ। ਉਸ ਦੀ ਜ਼ਿੰਦਗੀ ਰੱਬ ਦੀ ਮਿਹਰ 'ਤੇ ਸਵਾਲ ਚੁਕਦੀ ਹੈ ਅਤੇ ਕਿਸਮਤ ਨੂੰ ਚੁਣੌਤੀ ਦਿੰਦੀ ਹੈ। ਉਸਦੀ ਜ਼ਿੰਦਗੀ ਉਸ ਵਰਗੇ ਬਹੁਤ ਸਾਰੇ ਲੋਕਾਂ ਦੇ ਲਈ ਇੱਕ ਰੋਲ ਮਾਡਲ ਹੈ।

ਮਲੇਸ਼ ਬਚਪਨ ਤੋਂ ਹੀ ਜੁੱਤੀਆਂ ਦੀ ਮੁਰੰਮਤ ਕਰਦਾ ਹੈ। ਉਹ ਆਪਣੀ ਮਾਤਾ ਦੇ ਨਾਲ ਸਕੱਤਰੇਤ ਨੇੜੇ ਫੁੱਟਪਾਥ 'ਤੇ ਬੈਠਦਾ ਸੀ। ਸ਼ੁਰੂਆਤੀ ਦਿਨਾਂ 'ਚ ਜ਼ਿੰਦਗੀ ਸੌਖੀ ਸੀ ਪਰ ਸ਼ੂਗਰ ਦੀ ਬਿਮਾਰੀ ਨੇ ਉਸ ਦੀ ਜ਼ਿੰਦਗੀ ਨੂੰ ਤਬਾਹ ਕਰ ਦਿੱਤਾ। ਇਸ ਕਾਰਨ ਉਹ ਮਹੀਨਿਆਂ ਤੱਕ ਬਿਸਤਰੇ 'ਤੇ ਪਿਆ ਰਿਹਾ। ਬਹੁਤ ਇਲਾਜ਼ ਤੋਂ ਬਾਅਦ ਵੀ ਉਸ ਨੂੰ ਕੋਈ ਰਾਹਤ ਨਹੀਂ ਮਿਲੀ। ਆਖ਼ਰ 'ਚ ਡਾਕਟਰਾਂ ਨੂੰ ਉਸ ਦੀ ਖੱਬੀ ਲੱਤ ਕੱਟਣੀ ਪਈ। ਅਗਲੇ 2 ਸਾਲਾਂ ਦੇ ਅੰਦਰ ਉਸ ਦੀ ਸੱਜੀ ਲੱਤ ਵੀ ਗੰਭੀਰ ਰੂਪ ਵਿੱਚ ਸੰਕਰਮਿਤ ਹੋ ਗਈ ਤੇ ਉਸ ਨੂੰ ਵੀ ਕੱਟਣਾ ਪਿਆ। ਇਸ ਨਾਲ ਉਹ ਬੇਵੱਸ ਹੋ ਗਿਆ ਪਰ ਉਸਨੇ ਕਦੇ ਆਪਣਾ ਮਨੋਬਲ ਡਿੱਗਣ ਨਹੀਂ ਦਿੱਤਾ।

ਚੁਣੌਤੀਆਂ ਦਾ ਸਾਹਮਣਾ ਕਰਨ 'ਚ ਕੋਈ ਰੁਕਾਵਟ ਨਹੀਂ

ਮਲੇਸ਼ ਨੇ ਦੱਸਿਆ, "ਮੈਂ ਬਚਪਨ ਤੋਂ ਹੀ ਜੁੱਤੇ ਮੁਰੰਮਤ ਕਰ ਰਿਹਾ ਹਾਂ ਪਰ ਸਿਹਤ ਖ਼ਰਾਬ ਰਹਿਣ ਕਰਕੇ ਮੈਨੂੰ ਇਦਾਂ ਰਹਿਣਾ ਪੈਂਦਾ ਹੈ। ਡਾਈਬਿਟਿਜ਼ ਦੇ ਕਾਰਨ ਪਹਿਲਾਂ ਮੇਰੀ ਖੱਬੀ ਲੱਤ ਤੇ 2 ਸਾਲ ਬਾਅਦ ਸੱਜੀ ਲੱਤ ਕੱਟ ਦਿੱਤੀ ਗਈ। ਮੈਨੂੰ ਹੁਣ ਤੱਕ 10 ਤੋਂ ਜ਼ਿਆਦਾ ਵਾਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮੈਂ ਆਪਣੀ ਸਿਹਤ 'ਤੇ ਬਹੁਤ ਪੈਸਾ ਖ਼ਰਚ ਕੀਤਾ ਹੈ ਪਰ ਕੋਈ ਆਰਾਮ ਨਹੀਂ ਹੈ। ਹੁਣ ਮੇਰੇ ਕੋਲ ਇੱਕ ਵੀ ਪੈਸਾ ਨਹੀਂ ਬਚਿਆ ਹੈ। ਪਹਿਲਾਂ ਮੇਰੀ ਮਾਂ ਮੇਰਾ ਧਿਆਨ ਰੱਖਦੀ ਸੀ ਪਰ ਹੁਣ ਮੈਨੂੰ ਖ਼ੁਦ ਜਿਉਣਾ ਸਿੱਖਣਾ ਪਵੇਗਾ। ਮੈਂ ਇਸੇ ਖਿੱਤੇ 'ਚ ਕੰਮ ਕਰਦਾ ਰਹਾਂਗਾ।"

ਮਲੇਸ਼ ਆਪਣੇ ਪਰਿਵਾਰ 'ਚ ਕਮਾਉਣ ਵਾਲਾ ਇਕਲੌਤਾ ਵਿਅਕਤੀ ਹੈ। ਉਹ ਖੈਰਾਤਾਬਾਦ 'ਚ ਇੱਕ ਐਨਜੀਓ ਵੱਲੋਂ ਚਲਾਏ ਜਾਂਦੇ ਸਕੂਲ 'ਚ ਆਪਣੀਆਂ ਦੋਹਾਂ ਧੀਆਂ ਵੈਸ਼ਣਵੀ ਤੇ ਸਿਰੀਸ਼ਾ ਨੂੰ ਪੜ੍ਹਨ ਲਈ ਭੇਜਦਾ ਹੈ। ਉਸ ਨੇ ਆਪਣੀ ਸਰੀਰਕ ਅਪਾਹਜਤਾ ਨੂੰ ਭੁਲ ਕੇ ਆਪਣੇ ਕਾਰੋਬਾਰ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉਹ ਫੁਟਪਾਥ 'ਤੇ ਸਵੇਰੇ 9.30 ਵਜੇ ਤੋਂ ਰਾਤ 8 ਵਜੇ ਤੱਕ ਜੁੱਤੀਆਂ ਦੀ ਮੁਰੰਮਤ ਦਾ ਕੰਮ ਕਰਦਾ ਹੈ ਅਤੇ ਆਪਣੇ ਕਮਾਏ ਪੈਸਿਆਂ ਨਾਲ ਆਪਣੀ ਧੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੈ।

ਮਲੇਸ਼ ਨੇ ਦੱਸਿਆ, "ਮੈਂ ਦੁਖੀ ਨਹੀਂ ਹਾਂ। ਮੈਂ ਕੰਮ ਕਰਦਾ ਹਾਂ। ਮੈਂ ਆਪਣੀਆਂ ਧੀਆਂ ਨੂੰ ਸਰਕਾਰੀ ਸਕੂਲ 'ਚ ਭੇਜਦਾ ਹਾਂ ਅਤੇ ਮੈਂ ਸਿਰਫ਼ ਉਨ੍ਹਾਂ ਲਈ ਹੀ ਕਮਾ ਰਿਹਾ ਹਾਂ। ਮੈਂ ਇੱਕ ਦਿਨ 'ਚ 100 ਤੋਂ 150 ਰੁਪਏ ਕਮਾ ਲੈਂਦਾ ਹਾਂ। ਸਾਨੂੰ ਇਨ੍ਹਾਂ ਪੈਸਿਆਂ 'ਚ ਹੀ ਗੁਜ਼ਾਰਾ ਕਰਨਾ ਹੋਵੇਗਾ। ਸਾਡੇ ਕੋਲ ਆਮਦਨੀ ਦਾ ਹੋਰ ਕੋਈ ਜ਼ਰੀਆ ਨਹੀਂ ਹੈ। ਹੁਣ ਤੱਕ ਸਾਡੀ ਮਦਦ ਲਈ ਕੋਈ ਨਹੀਂ ਆਇਆ। ਮੈਂ ਇਨ੍ਹਾਂ ਭਿਆਨਕ ਹਾਲਾਤਾਂ 'ਚ ਰਹਿ ਰਿਹਾ ਹਾਂ ਤੇ ਘਰ ਤੋਂ ਆਪਣੇ ਕੰਮ ਵਾਲੀ ਥਾਂ 'ਤੇ ਰੋਜ਼ ਆਟੋ ਕਰਕੇ ਜਾਂਦਾ ਹਾਂ।"

ਉਹ ਅਪਾਹਜ ਭਲੇ ਹੀ ਹੈ ਪਰ ਮਲੇਸ਼ ਨੇ ਕਦੇ ਦੂਜਿਆਂ ਤੋਂ ਮਦਦ ਨਹੀਂ ਮੰਗੀ। ਜੇ ਕੋਈ ਮਦਦ ਕਰਨ ਲਈ ਤਿਆਰ ਹੁੰਦੇ ਹਨ ਤਾਂ ਉਹ ਉਸ ਨੂੰ ਅਸਵਿਕਾਰ ਕਰ ਦਿੰਦਾ ਹੈ। ਮਲੇਸ਼ ਦੀ ਇੱਛਾ ਹੈ ਕਿ ਜੋ ਲੋਕ ਮਦਦ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੀ ਦਿਲੀ ਇੱਛਾ ਨਾਲ ਮਦਦ ਕਰਨੀ ਚਾਹੀਦੀ ਹੈ ਪਰ ਹਮਦਰਦੀ ਨਾਲ ਨਹੀਂ। ਹੁਣ ਮਲੇਸ਼ ਆਪਣੀ ਘੱਟ ਆਮਦਨੀ ਤੇ ਸੂਬਾ ਸਰਕਾਰ ਦੀ ਅਪਾਹਜਤਾ ਮਹੀਨਾਵਾਰ ਪੈਨਸ਼ਨ ਦੀ ਮਦਦ ਨਾਲ ਆਪਣਾ ਪਰਿਵਾਰ ਚਲਾ ਰਿਹਾ ਹੈ। ਮਲੇਸ਼ ਹਰ 2 ਮਹੀਨਿਆਂ ਬਾਅਦ ਗੰਭੀਰ ਬੁਖ਼ਾਰ ਨਾਲ ਪੀੜਤ ਹੋ ਜਾਂਦਾ ਹੈ। ਪਰ ਉਹ ਆਪਣੇ ਬੱਚਿਆਂ ਨੂੰ ਆਪਣੀਆਂ ਪਰੇਸ਼ਾਨੀਆਂ ਬਾਰੇ ਪਤਾ ਨਹੀਂ ਚਲਣ ਦਿੰਦਾ। ਉਹ ਸਖ਼ਤ ਮਿਹਨਤ 'ਤੇ ਵਿਸ਼ਵਾਸ ਰੱਖਦਾ ਹੈ ਅਤੇ ਇਸ ਨਾਲ ਹੀ ਆਪਣੀ ਜ਼ਿੰਦਗੀ ਚਲਾਉਂਦਾ ਹੈ।

ਮਲੇਸ਼ ਨੇ ਦੱਸਿਆ, "ਮੈਂ ਆਪਣੀਆਂ ਧੀਆਂ ਨੂੰ ਖੁਸ਼ ਦੇਖਣਾ ਚਾਹੁੰਦਾ ਹਾਂ ਪਰ ਮੇਰੇ ਕੋਲ ਜ਼ਿਆਦਾ ਪੈਸੇ ਨਹੀਂ ਹਨ। ਮੈਂ ਜੋ ਵੀ ਕਮਾਉਂਦਾ ਹਾਂ ਉਸ ਨਾਲ ਸਿਰਫ਼ ਘਰ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ। ਮੈਂ ਆਪਣੀਆਂ ਸਮੱਸਿਆਵਾਂ ਬਾਰੇ ਧੀਆਂ ਨੂੰ ਦੱਸਦਾ ਹਾਂ। ਮੈਂ ਉਨ੍ਹਾਂ ਨੂੰ ਇੰਨੇ 'ਚ ਹੀ ਗੁਜ਼ਾਰਾ ਕਰਨ ਤੇ ਉਸ ਤੋਂ ਵੱਧ ਦੀ ਉਮੀਦ ਨਾ ਕਰਨ ਦੀ ਗੱਲ ਆਖ਼ਦਾ ਹਾਂ। ਜਦੋਂ ਉਹ ਦੂਜਿਆਂ ਵਾਂਗ ਨਾ ਹੋਣ ਦੀ ਸ਼ਿਕਾਇਤ ਕਰਦੀਆਂ ਹਨ ਤਾਂ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਉਹ ਸਾਡਾ ਮੁਕਾਬਲਾ ਦੂਜਿਆਂ ਨਾਲ ਨਾ ਕਰਨ।"

ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਨ੍ਹਾਂ ਕੋਸ਼ਿਸ਼ਾਂ ਸਦਕਾ ਉਹ ਸਾਡੇ ਸਾਰਿਆਂ ਲਈ ਪ੍ਰੇਰਣਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.