ਸ੍ਰੀਨਗਰ: ਕਸ਼ਮੀਰ ਘਾਟੀ ਨੂੰ ਆਪਣੀ ਸਾਫ਼ ਕੁਦਰਤੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ। ਕਸ਼ਮੀਰ ਦੀ ਕੁਦਰਤੀ ਸੁੰਦਰਤਾ ਧਰਤੀ ਉੱਤੇ ਇੱਕ ਫਿਰਦੌਸ ਵਰਗੀ ਹੈ ਅਤੇ ਵਿਸ਼ਵ ਪ੍ਰਸਿੱਧ ਸਥਾਨ ਜਿਵੇਂ ਕਿ ਗੁਲਮਰਗ, ਪਹਿਲਗਾਮ ਅਤੇ ਡਲ ਝੀਲ ਇਸ ਸਵਰਗ ਦਾ ਪ੍ਰਤੀਕ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਫਿਰਦੌਸ ਦੇ ਅੰਦਰ ਇੱਕ ਵਿਲੱਖਣ ਘਾਟੀ ਹੈ ਜੋ 'ਮੌਤ ਦੀ ਵੈਲੀ' ਦੇ ਨਾਂਅ ਨਾਲ ਜਾਣੀ ਜਾਂਦੀ ਹੈ?
ਮਾਰਗਨ ਵੈਲੀ ਜਾਂ ਮਾਰਗਨ ਟਾਪ ਸਮੁੰਦਰ ਤਲ ਤੋਂ 12 ਹਜ਼ਾਰ 125 ਫੁੱਟ ਦੀ ਉਚਾਈ 'ਤੇ ਇੱਕ ਪਹਾੜੀ ਦਰਾਰ ਹੈ ਅਤੇ ਦੱਖਣੀ ਅਨੰਤਨਾਗ ਜ਼ਿਲ੍ਹੇ ਦੇ ਮੁੱਖ ਸ਼ਹਿਰ ਤੋਂ ਲਗਭਗ 72 ਕਿਲੋਮੀਟਰ ਦੀ ਦੂਰੀ 'ਤੇ ਹੈ। ਇਹ ਥਾਂ ਕੁਦਰਤੀ ਸੁੰਦਰਤਾ ਨਾਲ ਭਰਪੂਰ ਹੈ, ਪਰ ਇਸ ਨੂੰ ਘਾਤਕ ਬਰਫੀਲੇ ਤੂਫਾਨ, ਤੇਜ਼ ਹਵਾਵਾਂ ਅਤੇ ਭਾਰੀ ਬਾਰਸ਼ਾਂ ਦੇ ਕਾਰਨ ਹੁਣ ਤੱਕ ਇੱਕ ਖ਼ਤਰਨਾਕ ਸਥਾਨ ਮੰਨਿਆ ਜਾਂਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇੱਕ ਅਸੁਰੱਖਿਅਤ ਥਾਂ ਹੋਣ ਦੇ ਬਾਵਜੂਦ, ਮੋਰਗਨ ਵੈਲੀ ਸੈਲਾਨੀਆਂ ਲਈ ਮਨਪਸੰਦ ਸਥਾਨਾਂ ਵਿੱਚੋਂ ਇੱਕ ਹੈ।
ਸਥਾਨਕ ਯਾਤਰੀ ਸ਼ੌਕਤ ਅਹਿਮਦ ਨੇ ਦੱਸਿਆ ਕਿ ਕਈ ਵਾਰੀ ਤੇਜ਼ ਧੁੱਪ ਤੋਂ ਬਾਅਦ ਵੀ, ਦੁਪਹਿਰ 2 ਤੋਂ 3 ਵਜੇ ਤੱਕ ਬਰਫ ਪੈਂਦੀ ਰਹਿੰਦੀ ਹੈ। ਇੱਥੇ ਹਮੇਸ਼ਾ ਖ਼ਤਰਾ ਰਹਿੰਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਜੇ ਤੁਸੀਂ ਇੱਥੇ ਆਉਂਦੇ ਹੋ, ਤਾਂ ਤੁਸੀਂ ਸ਼ਾਮ 4 ਵਜੇ ਤੋਂ ਪਹਿਲਾਂ ਮੋਰਗਨ ਟਾਪ ਨੂੰ ਛੱਡ ਦਿੰਦੇ ਹੋ।
ਮਾਰਗਨ ਵੈਲੀ ਚੱਟਾਨੀ ਪਹਾੜੀਆਂ ਨਾਲ ਘਿਰਿਆ ਹੋਇਆ ਹੈ। ਇੱਥੇ ਸ਼ਾਇਦ ਹੀ ਕੋਈ ਰੁੱਖ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਘਾਟੀ ਵਿੱਚ ਰੇਤ ਜਿਉਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੇਜ਼ ਹਵਾਵਾਂ ਅਤੇ ਗੜੇ ਨਾਲ ਅਚਾਨਕ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ, ਤਾਂ ਆਲੇ ਦੁਆਲੇ ਦੀਆਂ ਪਹਾੜੀਆਂ ਦੀਆਂ ਚੋਟੀਆਂ ਤੋਂ ਪੱਥਰ ਅਤੇ ਚੱਟਾਨਾਂ ਡਿੱਗਣ ਲਗਦੀਆਂ ਹਨ, ਜਿਸ ਨਾਲ ਉਸ ਥਾਂ ਉੱਤੇ ਮੌਜੂਦ ਲੋਕਾਂ ਦੇ ਛੁੱਪਣ ਲਈ ਸੁਰੱਖਿਅਤ ਥਾਂ ਲੱਭਣਾ ਇੱਕ ਵੱਡੀ ਚੁਣੌਤੀ ਬਣ ਜਾਂਦੀ ਹੈ। ਭੇਡਾਂ ਅਤੇ ਬੱਕਰੀਆਂ ਚਰਾਉਣ ਵਾਲਾ ਖਾਣਾਬਦੋਸ਼ ਗੁਰਜਰ ਮੌਸਮ ਦੀ ਅਜਿਹੀ ਖ਼ਰਾਬ ਸਥਿਤੀ ਕਾਰਨ ਖ਼ੁਦ ਨੂੰ ਅਕਸਰ ਮੁਸੀਬਤ ਵਿੱਚ ਪਾ ਲੈਂਦੇ ਹਨ।
ਸਥਾਨਕ ਵਾਸੀ ਲਿਆਕਤ ਖਾਨ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ, ਇੱਥੇ 100 -150 ਪਸ਼ੂ ਮਾਰੇ ਗਏ ਸਨ। ਇੱਕ ਹੋਰ ਘਟਨਾ ਵਿੱਚ, ਅੱਠ-ਦਸ ਲੋਕਾਂ ਨੇ ਇੱਥੇ ਆਪਣੀ ਜਾਨ ਗੁਆ ਦਿੱਤੀ। ਇਹ ਜੂਨ ਵਿੱਚ ਹੋਇਆ ਅਤੇ ਇੱਕ ਮਹੀਨੇ ਬਾਅਦ ਹੀ ਖਰਾਬ ਮੌਸਮ ਦੇ ਕਾਰਨ, ਇੱਥੇ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ।
ਮਾਰਗਨ ਵੈਲੀ ਕਿਸ਼ਤਵਾੜ ਅਤੇ ਅਨੰਤਨਾਗ ਜ਼ਿਲ੍ਹੇ ਦੇ ਵਿਚਕਾਰ ਹੈ। ਉਚਾਈ ਵਾਲੀ ਥਾਂ ਹੋਣ ਕਰਕੇ, ਇੱਥੇ ਤਾਪਮਾਨ ਗਰਮੀ ਦੇ ਦਿਨਾਂ 'ਚ ਵੀ ਘੱਟ ਹੁੰਦਾ ਹੈ। ਇੱਥੇ ਆਉਣ ਵਾਲੇ ਲੋਕ ਅਕਸਰ ਮੀਂਹ ਜਾਂ ਬਰਫਬਾਰੀ ਕਾਰਨ ਆਪਣੇ ਆਪ ਨੂੰ ਫਸਿਆ ਵੇਖਦੇ ਹਨ।
ਇੰਜੀਨੀਅਰ ਅਰਸ਼ਦ ਸਲਾਮ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਮੈਂ ਇਸ ਜ਼ਿਲ੍ਹੇ ਦੇ ਮੜਵਾ ਵਾਧਵਨ ਖੇਤਰ ਵਿੱਚ ਤਾਇਨਾਤ ਸੀ। ਅਸੀਂ ਅਕਸਰ ਖ਼ਬਰਾਂ ਸੁਣਦੇ ਰਹਿੰਦੇ ਸਨ ਕਿ ਚਾਰ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਬਚ ਗਏ। ਦੂਜੀ ਘਟਨਾ ਵਿੱਚ ਦੋ ਵਿੱਚੋਂ ਇੱਕ ਬਚ ਗਿਆ।
ਅਰਸ਼ਦ ਸਲਾਮ ਨੇ ਦੱਸਿਆ ਕਿ ਸਰਕਾਰ ਇਥੇ ਆਸਾਨੀ ਨਾਲ ਪਹੁੰਚਣ ਅਤੇ ਇਸ ਥਾਂ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਬੁਨਿਆਦੀ ਢਾਂਚਾ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਾਰਗਨ ਟਾਪ ਨੂੰ ਜਾਣ ਵਾਲੀ ਸੜਕ ਦਾ ਨਿਰਮਾਣ 2003 ਵਿੱਚ ਸ਼ੁਰੂ ਹੋਇਆ ਸੀ। ਸੜਕ ਨਿਰਮਾਣ ਦਾ ਅੱਧਾ ਹਿੱਸਾ ਵੈਲਯੂ ਦੇ ਤਹਿਤ ਸੀ ਤੇ ਅੱਧਾ ਹਿੱਸਾ ਕਿਸ਼ਤਵਾੜ ਮਾਧਵ ਦੇ। ਇਹ ਹੁਣ ਪੂਰਾ ਹੋਣ ਵਾਲਾ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਲੋਕਾਂ ਨੂੰ ਇਸ ਥਾਂ ਨੂੰ 'ਮੌਤ ਦੀ ਘਾਟੀ' ਕਹਿਣਾ ਬੰਦ ਕਰਨਾ ਚਾਹੀਦਾ ਹੈ। ਮੇਰਾ ਮੰਨਣਾ ਹੈ ਕਿ ਮਾਰਗਨ ਟਾਪ ਆਉਣ ਵਾਲੇ ਦਿਨਾਂ ਵਿੱਚ ਇੱਕ ਅਨੌਖਾ ਸੈਰ-ਸਪਾਟਾ ਸਥਾਨ ਬਣਨ ਜਾ ਰਿਹਾ ਹੈ।
ਪ੍ਰਸ਼ਾਸਨ ਇਸ ਮਾਰਗਨ ਵੈਲੀ ਵਿੱਚ ਝੌਂਪੜੀਆਂ ਅਤੇ ਜਨਤਕ ਪਖਾਨੇ ਬਣਾ ਰਿਹਾ ਹੈ। ਇਹ ਸਥਾਨ ਜਲਦੀ ਹੀ ਕਸ਼ਮੀਰ ਦੇ ਸਭ ਤੋਂ ਆਕਰਸ਼ਕ ਸੈਰ-ਸਪਾਟਾ ਸਥਾਨਾਂ ਵਿਚੋਂ ਇੱਕ ਬਣ ਜਾਵੇਗਾ। ਹਾਲਾਂਕਿ, ਇਹ ਕਹਿਣਾ ਮੁਸ਼ਕਲ ਹੈ ਕਿ ਇੰਨੀ ਉੱਚਾਈ 'ਤੇ ਬੁਨਿਆਦੀ ਢਾਂਚੇ ਨੂੰ ਬਣਾਉਣ ਵਿੱਚ ਕਿੰਨਾ ਸਮਾਂ ਲੱਗੇਗਾ ਅਤੇ ਕਦੋ ਤੱਕ ਸੈਲਾਨੀ ਇਸ ਅਲੌਕਿਕ ਥਾਂ 'ਤੇ ਜਾ ਪਾਣਗੇ।