ਪੁਰੀ: ਉਤਕਲ ਦੇ ਨਾਂਅ ਨਾਲ ਮਸ਼ਹੁਰ ਪੁਰਾਤਣ ਓਡੀਸ਼ਾ ਦੇ ਸਭਿਆਚਾਰ ਤੇ ਸ਼ਾਨਦਾਰ ਕਲਾਕਾਰੀ ਦਾ ਪ੍ਰਤੀਕ ਰੂਪ 'ਚ ਪਿਪਲੀ ਦਾ ਚੰਦਵਾ (ਐਪਲੀਕ) ਪੂਰੀ ਦੁਨੀਆ 'ਚ ਵੱਖਰੀ ਥਾਂ ਰੱਖਦਾ ਹੈ। ਓਡੀਸ਼ਾ ਦੀ ਇਸ ਪੁਰਾਤਣ ਦਸਤਾਕਾਰੀ ਨੇ ਸੂਬੇ ਦਾ ਮਾਣ ਤੇ ਮਹੱਤਤਾ ਨੂੰ ਵਧਾਇਆ ਹੈ।
ਪੁਰੀ ਆਉਣ ਵਾਲੇ ਸਾਰੇ ਕੌਂਮਾਤਾਰੀ ਸੈਲਾਨੀਆਂ ਲਈ ਇਸ ਸ਼ਹਿਰ ਦੀ ਇੱਕ ਵਿਸ਼ੇਸ਼ ਖਿੱਚ ਹੈ। ਇਹ ਦਸਤਾਕਾਰੀ 12ਵੀਂ ਸਦੀਂ ਤੋਂ ਮੰਦਰ ਦੇ ਸ਼ਹਿਰ ਪੁਰੀ ਦੇ ਜਗਨਨਾਥ ਸਭਿਆਚਾਰ ਨਾਲ ਜੁੜੀ ਹੋਈ ਹੈ। ਪਹਿਲਾਂ ਇਥੇ ਦੇ ਸ਼ਿਲਪਕਾਰ ਵੱਡੇ ਅਕਾਰ ਦੀਆਂ ਛਤਰੀਆਂ, ਝੰਡੇ, ਇੱਕ ਹੀ ਥਾਂ ਲਗਾਏ ਜਾਣ ਵਾਲੇ ਵਿਸ਼ਾਲ ਪੱਖੇ ਤੇ ਚੰਵਰ ਬਣਾਉਂਦੇ ਸਨ ਤੇ ਉਨ੍ਹਾਂ ਨੂੰ ਭਗਵਾਨ ਜਗਨਨਾਥ ਲਈ ਸਪਲਾਈ ਕੀਤਾ ਜਾਂਦਾ ਸੀ।
ਇਸ ਤੋਂ ਇਲਾਵਾ ਇਥੇ ਬਣਾਏ ਗਏ ਸ਼ਮੀਯਾਨੇ ਤਿਉਹਾਰਾਂ ਦੇ ਮੌਕੇ 'ਤੇ ਸੂਬੇ ਦੀਆਂ ਵੱਖ-ਵੱਖ ਥਾਵਾਂ 'ਤੇ ਭੇਜੇ ਜਾਂਦੇ ਸਨ। ਸ਼ਹਿਰ ਦੇ ਕਾਰੀਗਰ ਮੱਛੀਆਂ ਦਾ ਸਿਰ, ਤੋਤੇ, ਕੇਲੇ ਦੇ ਪੱਤੇ, ਗੱਦਾ, ਤੁਲਸੀ ਦੇ ਪੱਤੇ, ਮੋਰ ਆਦਿ ਦੇ ਚਿੱਤਰ ਨਾਲ ਸ਼ਮੀਯਾਨੇ ਦੇ ਰਵਾਇਤੀ ਡਿਜ਼ਾਈਨਾਂ ਨੂੰ ਸੁੰਦਰ ਰੂਪ ਦਿੰਦੇ ਹਨ।
ਜਗਨਨਾਥ ਸਭਿਆਚਾਰ ਦੇ ਖੋਜਕਰਤਾ ਡਾ. ਨਰੇਸ਼ ਦਾਸ਼ ਨੇ ਕਿਹਾ ਕਿ ਇਸ ਦਾ ਸਹੀ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਕਦੋਂ ਤੋਂ ਐਪਲੀਕ ਜਗਨਨਾਥ ਮੰਦਰ ਦੀਆਂ ਰਸਮਾਂ ਨਾਲ ਜੁੜਿਆ ਹੋਇਆ ਹੈ। ਐਪਲੀਕ ਤੇ ਜਗਨਨਾਥ ਮੰਦਰ ਦਾ ਸੰਬੰਧ ਇੱਕ ਹੀ ਸਿੱਕੇ ਦੇ ਦੋ ਪਹਿਲੂ ਵਾਂਗ ਹੈ। ਜਦੋਂ ਜਗਨਨਾਥ ਜੀ ਦੀ ਵਿਸ਼ੇਸ਼ ਪੂਜਾ ਸ਼ੁਰੂ ਹੁੰਦੀ ਹੈ ਤਾਂ ਇਹ ਚੰਦਵਾ ਦੇ ਹੇਠਾ ਹੁੰਦਾ ਹੈ। ਇਸ ਲਈ ਜਗਨਨਾਥ ਵਾਂਗ ਐਪਲੀਕ ਦਾ ਵੀ ਬਹੁਤ ਮਹੱਤਵਪੂਰਣ ਥਾਂ ਹੈ।
ਸਮੇ ਨਾਲ ਚੰਦਵਾ ਦੀ ਡਿਜ਼ਾਇਨ ਤੇ ਇਸ ਦੀ ਮੰਗ 'ਚ ਬਦਲਾਵ ਆਇਆ। ਚੰਦਵਾ ਦੇ ਕਾਰੀਗਰਾਂ ਨੇ ਗ੍ਰਾਹਕਾਂ ਨੂੰ ਖਿੱਚਣ ਵਾਸਤੇ ਡਿਜ਼ਾਇਨਰ ਪਰਸ, ਵਾਲ ਹੈਂਗਿਗ, ਟੇਬਲ ਕਲਾਥ, ਲੈਂਪ ਸ਼ੈਡਸ ਲਈ ਹੈਂਗਿੰਗ ਫਰੇਮਸ ਆਦਿ ਬਣਾਉਣ ਲਈ ਆਪਣੇ ਡਿਜ਼ਾਇਨ ਨੂੰ ਬਦਲ ਦਿੱਤਾ ਹੈ। ਹੁਣ ਇਹ ਇੱਕ ਉਦਯੋਗ ਬਣ ਗਿਆ ਹੈ ਅਤੇ ਹਜ਼ਾਰਾਂ ਪਰਿਵਾਰਾਂ ਦੀ ਆਮਦਨ ਦਾ ਮੁੱਖ ਸਰੋਤ ਹੈ। ਰਾਜ ਸਰਕਾਰ ਨੇ ਕਾਰੀਗਰਾਂ ਦੀ ਆਮਦਨੀ ਵਧਾਉਣ ਲਈ 1957 ਵਿੱਚ ਇੱਕ ਕੈਨੋਪੀ ਸੁਸਾਇਟੀ ਬਣਾਈ ਤਾਂ ਜੋ ਵਿਸ਼ਵ ਬਾਜ਼ਾਰ ਵਿੱਚ ਇਸ ਦੀ ਮੌਜੂਦਗੀ ਨੂੰ ਪ੍ਰਸਿੱਧ ਬਣਾਇਆ ਜਾ ਸਕੇ। ਕੁੱਲ 30 ਕਾਰੀਗਰ ਇਸ ਸੁਸਾਇਟੀ ਦੇ ਮੈਂਬਰ ਹਨ। ਹਾਲਾਂਕਿ, ਕੁਝ ਕਾਰੀਗਰਾਂ ਨੇ ਕਿਹਾ ਹੈ ਕਿ ਉਨ੍ਹਾਂ ਦਾ ਕਾਰੋਬਾਰ ਘੱਟ ਗਿਆ ਹੈ ਕਿਉਂਕਿ ਪੁਰੀ-ਭੁਵਨੇਸ਼ਵਰ ਦੇ ਵਿਚਕਾਰ ਨਵਾਂ ਰਾਸ਼ਟਰੀ ਰਾਜਮਾਰਗ ਬਣਨ ਤੋਂ ਬਾਅਦ ਘੱਟ ਸੈਲਾਨੀ ਪਿਪਲੀ ਆ ਰਹੇ ਹਨ।
ਕਾਰਜਕਾਰੀ ਸੰਗਠਨ ਦੇ ਸਕੱਤਰ ਅਤਰ ਅਲੀ ਨੇ ਕਿਹਾ ਕਿ ਸਾਡੀ ਆਮਦਨੀ ਪਹਿਲਾਂ ਦੇ ਮੁਕਾਬਲੇ ਘੱਟ ਗਈ ਹੈ। 2015 ਤੋਂ ਬਾਅਦ ਤੋਂ ਲੋਕ ਪਿਪਲੀ ਕਿਸ ਥਾਂ ਹੈ ਇਹ ਪਤਾ ਲਗਾਉਣ 'ਚ ਅਸਮਰੱਥ ਹੈ ਕਿਉਂਕਿ ਇੱਕ ਡਿਵਾਈਡਰ ਰੁਕਾਵਟ ਬਣ ਗਿਆ ਹੈ। ਲੋਕ ਪਿਪਲੀ ਬਾਈਪਾਸ ਸੜਕ ਤੋਂ ਲੰਘ ਜਾਂਦੇ ਹਨ।
ਐਪਲੀਕ ਕਾਰੋਬਾਰੀ ਪ੍ਰਦੀਪ ਮਹਾਪਾਤਰਾ ਨੇ ਕਿਹਾ ਕਿ ਸਾਡਾ ਧਿਆਨ ਸਰਕਾਰ ਦੇ ਕਦਮਾਂ ਉੱਤੇ ਹੈ। ਜੇ ਸਰਕਾਰ ਐਪਲੀਕ ਨੂੰ ਉਤਸ਼ਾਹਤ ਕਰਨ ਲਈ ਕਦਮ ਉਠਾਉਂਦੀ ਹੈ, ਤਾਂ ਬਹੁਤ ਸਾਰੇ ਕਲਾਕਾਰ ਵਿਦੇਸ਼ ਯਾਤਰਾ ਕਰ ਸਕਣਗੇ ਅਤੇ ਉਹ ਪਿਪਲੀ ਦੇ ਇਤਿਹਾਸ, ਆਰਕੀਟੈਕਚਰ ਤੇ ਰਵਾਇਤਾਂ ਨੂੰ ਪ੍ਰਦਰਸ਼ਤ ਕਰਨ ਦੇ ਯੋਗ ਹੋਣਗੇ।
ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਸ਼ੁਰੂ ਹੋ ਕੇ ਬਾਲੀਵੁਡ ਦੀ ਗਲੈਮਰ ਦੁਨੀਆ ਤੱਕ ਪਿਪਲੀ ਦੇ ਸ਼ਮਿਆਨਾਂ ਨੇ ਆਪਣੀ ਛਾਪ ਛੱਡੀ ਹੈ। ਪਰ ਜਦੋਂ ਤੱਕ ਸੂਬਾ ਸਰਕਾਰ ਇਸ ਦੇ ਸੁਧਾਰ ਲਈ ਅੱਗੇ ਨਹੀਂ ਆਉਂਦੀ, ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਓਡੀਸ਼ਾ ਦੇ ਪ੍ਰਤੀਕ ਇਸ ਦਸਤਕਾਰੀ ਉਦਯੋਗ ਨੂੰ ਭਾਰੀ ਨੁਕਸਾਨ ਹੋਇਆ।