ਨਵੀਂ ਦਿੱਲੀ : ਦਿੱਲੀ ਦੀ ਪਟਿਆਲਾ ਹਾਉਸ ਕੋਰਟ ਨੇ ਜੈਸ਼-ਏ-ਮੁਹੰਮਦ ਦੇ ਗ੍ਰਿਫ਼ਤਾਰ ਅੱਤਵਾਦੀ ਮੁਜ਼ੱਫ਼ਰ ਭੱਟ ਨੂੰ 9 ਦਿਨਾਂ ਦੀ ਐੱਨਆਈਏ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਐੱਨਆਈਏ ਨੇ ਉਸ ਨੂੰ ਅੱਜ ਹੀ ਗ੍ਰਿਫ਼ਤਾਰ ਕੀਤਾ ਸੀ।
ਮੁਜ਼ੱਫਰ ਭੱਟ ਨੂੰ ਜੰਮੂ ਦੇ ਕੋਟ ਭਲਵਲ ਜੇਲ੍ਹ ਤੋਂ ਦਿੱਲੀ ਲਿਆਂਦਾ ਗਿਆ ਅਤੇ ਪਟਿਆਲਾ ਹਾਉਸ ਕੋਰਟ ਵਿੱਚ ਪੇਸ਼ ਕੀਤਾ ਗਿਆ। ਮੁਜ਼ੱਫ਼ਰ ਉੱਤੇ ਦੋਸ਼ ਹਨ ਕਿ ਉਹ ਪੁਲਵਾਮਾ ਹਮਲੇ ਦੇ ਮੁੱਖ ਦੋਸ਼ੀ ਮੁਦੱਸਿਰ ਅਹਿਮਦ ਦੇ ਲਗਾਤਾਰ ਸੰਪਰਕ ਵਿੱਚ ਸੀ। ਇਸ ਮਾਮਲੇ ਵਿੱਚ ਇਹ ਚੌਥੀ ਗ੍ਰਿਫ਼ਤਾਰੀ ਹੈ। ਇਸ ਦੇ ਲਈ ਐੱਨਆਈਏ ਨੇ 3 ਦੋਸ਼ੀਆਂ ਸੱਜਾਦ ਅਹਿਮਦ ਖ਼ਾਨ, ਬਿਲਾਲ ਮੀਰ ਅਤੇ ਤਨਵੀਰ ਅਹਿਮਦ ਗਨੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ : ਖੁੱਲ੍ਹੇ ਅਸਮਾਨ ਹੇਠਾਂ ਰੁਲ਼ਦਾ ਅੰਨ, ਭਾਗ-3
ਮੁਜ਼ੱਫ਼ਰ ਭੱਟ ਉੱਤੇ ਦੋਸ਼ ਹਨ ਕਿ ਉਹ ਜੰਮੂ-ਕਸ਼ਮੀਰ ਵਿੱਚ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧਿਆਂ ਲਈ ਜੈਸ਼-ਏ-ਮੁਹੰਮਦ ਵਿੱਚ ਭਰਤੀ ਦੀ ਸਾਜਿਸ਼ ਵਿੱਚ ਸ਼ਾਮਲ ਸੀ। ਉਹ ਜੈਸ਼-ਏ-ਮੁਹੰਮਦ ਨੂੰ ਭਾਰਤ ਵਿੱਚ ਮਜ਼ਬੂਤ ਕਰਨ ਵਿੱਚ ਮਦਦ ਕਰ ਰਿਹਾ ਸੀ।