ਹੈਦਰਾਬਾਦ: ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਐਲਾਨ ਕੀਤਾ ਕਿ ਰਾਜ ਸਰਕਾਰ ਲੋਕਾਂ ਨੂੰ ਕੋਵਿਡ-19 ਲਈ ਵਿਗਿਆਨਿਕ ਤੌਰ ਉੱਤੇ ਪ੍ਰਵਾਨਿਤ ਟੀਕਾ ਦੇਣ ਲਈ ਤਿਆਰ ਹੈ। ਰਾਓ ਨੇ ਕਿਹਾ ਕਿ ਲੋਕ ਵੈਕਸੀਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਵਿਗਿਆਨਕ ਰੂਪ ਤੋਂ ਮੰਨਜ਼ੂਰ ਵੈਕਸੀਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਤੇਲੰਗਾਨਾ ਸਰਕਾਰ ਮੁੱਢਲੀ ਸਹਾਇਤਾ ਦੇ ਅਧਾਰ 'ਤੇ ਲੋਕਾਂ ਨੂੰ ਵੈਕਸੀਨ ਵੰਡਣ ਲਈ ਤਿਆਰ ਹੈ।
ਕੇਸੀਆਰ ਨੇ ਸੁਝਾਅ ਦਿੱਤਾ ਕਿ ਸ਼ੁਰੂਆਤ 'ਚ ਸੂਬਿਆਂ ਨੂੰ ਵੈਕਸੀਨ ਦੀ ਮਾਤਰਾ ਦਾ ਇੱਕ ਬੈਚ ਭੇਜਿਆ ਜਾਵੇ, ਜਿਸ ਨੂੰ ਕੁੱਝ ਕੁ ਲੋਕਾਂ ਨੂੰ ਦਿੱਤਾ ਜਾ ਸਕੇ।
ਉਨ੍ਹਾਂ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਸੂਬੇ ਵਿੱਚ ਵੈਕਸੀਨ ਦੇ ਸੰਚਾਲਨ ਲਈ ਯੋਜਨਾ ਤਿਆਰ ਤਰਨ ਦੇ ਨਿਰਦੇਸ਼ ਦਿੱਤੇ। ਕੇਸੀਆਰ ਨੇ ਅਧਿਕਾਰੀਆਂ ਨੂੰ ਪੂਰੇ ਸੂਬੇ ਵਿੱਚ ਕੋਲਡ ਚੇਨ ਲਾਉਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਟੀਕਾਕਰਣ ਦੇ ਸੰਚਾਲਨ ਲਈ ਰਾਜ, ਜ਼ਿਲ੍ਹਾ ਅਤੇ ਮੰਡਲ ਪੱਧਰ 'ਤੇ ਕਮੇਟੀਆਂ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ।