ਆਗਰਾ (ਯੂਪੀ): ਵਿਸ਼ਵ ਭਰ 'ਚ ਮਸ਼ਹੂਰ ਤਾਜ ਮਹਿਲ ਅਤੇ ਆਗਰੇ ਦਾ ਕਿਲ੍ਹਾ 21 ਸਤੰਬਰ ਤੋਂ ਆਮ ਲੋਕਾਂ ਲਈ ਖੋਲ੍ਹ ਦਿੱਤੇ ਜਾਣਗੇ। ਸੋਮਵਾਰ ਨੂੰ ਇਸ ਦਾ ਅਧਿਕਾਰਤ ਐਲਾਨ ਕੀਤਾ ਗਿਆ। ਆਗਰਾ ਦੇ ਜ਼ਿਲ੍ਹਾ ਅਧਿਕਾਰੀ ਪੀਐਨ ਸਿੰਘ ਨੇ ਟਵਿੱਟਰ 'ਤੇ ਇਸ ਸਬੰਧੀ ਐਲਾਨ ਕੀਤਾ।
ਦੋਹਾਂ ਇਤਿਹਾਸਕ ਸਥਾਨਾਂ 'ਤੇ ਆਮ ਨਾਗਰਿਕਾਂ ਲਈ ਕੋਰੋਨਾ ਨਾਲ ਸਬੰਧਿਤ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਅਧਿਕਾਰੀ ਮੁਤਾਬਕ ਸ਼ੁਰੂਆਤ ਵਿੱਚ ਇੱਕ ਦਿਨ ਵਿੱਚ ਸਿਰਫ਼ 5 ਹਜ਼ਾਰ ਲੋਕਾਂ ਨੂੰ ਤਾਜ ਮਹਿਲ ਵਿਖੇ ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਇਸੇ ਤਰ੍ਹਾਂ ਆਗਰਾ ਕਿਲ੍ਹੇ ਵਿੱਚ ਸਿਰਫ਼ 2500 ਲੋਕ ਹੀ ਜਾ ਸਕਣਗੇ।
ਦੋਵੇਂ ਸਥਾਨ ਕੋਰੋਨਾ ਮਹਾਂਮਾਰੀ ਕਾਰਨ 22 ਮਾਰਚ ਤੋਂ ਹੀ ਬੰਦ ਹਨ। ਬਾਕੀ ਸੂਬੇ ਦੀ ਤਰ੍ਹਾਂ ਆਗਰਾ ਵਿੱਚ ਕੋਰੋਨਾ ਦਾ ਕਾਫ਼ੀ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹੇ ਵਿੱਚ ਕੋਰੋਨਾ ਦੇ 615 ਐਕਟਿਵ ਮਾਮਲੇ ਹਨ।