ਨਵੀਂ ਦਿੱਲੀ: ਵਿਸ਼ਵ ਭਰ ਦੀਆਂ ਚੋਟੀ ਦੀਆਂ ਸੰਗੀਤ ਕੰਪਨੀਆਂ ਵਿੱਚ ਸ਼ੁਮਾਰ ਟੀ-ਸੀਰੀਜ਼ ਦੇ ਕੇਅਰਟੇਕਰ ਵਿੱਚ ਕੋਵਿਡ -19 ਪੌਜ਼ੀਟਿਵ ਪਾਇਆ ਗਿਆ ਹੈ। ਇਸ ਕਾਰਨ ਮੁੰਬਈ ਦੇ ਅੰਧੇਰੀ ਖੇਤਰ ਵਿੱਚ ਟੀ-ਸੀਰੀਜ਼ ਦੇ ਦਫਤਰ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ।
ਟੀ-ਸੀਰੀਜ਼ ਦੇ ਇੱਕ ਬੁਲਾਰੇ ਮੁਤਾਬਕ, ਅੰਧੇਰੀ ਸਥਿਤ ਦਫਤਰ ਕੰਪਲੈਕਸ ਵਿੱਚ ਰਹਿਣ ਵਾਲਾ ਕਰਮਚਾਰੀ ਜੋ ਉੱਥੇ ਹੀ ਕੰਮ ਕਰਦਾ ਸੀ ਅਤੇ ਰਹਿੰਦਾ ਸੀ, ਉਹ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ ਜਿਸ ਤੋਂ ਬਾਅਦ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਪੂਰੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ। ਉੱਥੇ ਕੁਝ ਪ੍ਰਵਾਸੀ ਹਨ ਜੋ ਘਰ ਵਾਪਸ ਨਹੀਂ ਜਾ ਸਕੇ। ਦਫਤਰ ਵਿੱਚ ਹੀ ਉਨ੍ਹਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਹੈ ਪਰ ਉਨ੍ਹਾਂ ਵਿਚੋਂ ਇੱਕ ਕੋਵਿਡ-19 ਪੌਜ਼ੀਟਿਵ ਪਾਇਆ ਗਿਆ।"
ਉਨ੍ਹਾਂ ਨੇ ਕਿਹਾ, "ਇੱਥੇ ਦੋ ਤੋਂ ਤਿੰਨ ਹੋਰ ਲੋਕ ਹਨ ਜਿਨ੍ਹਾਂ ਦਾ ਟੈਸਟ ਲਿਆ ਗਿਆ ਹੈ ਪਰ ਉਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਦੇ ਬਾਅਦ, ਬੀਐਮਸੀ ਨੇ ਸੁਰੱਖਿਆ ਕਾਰਨਾਂ ਕਰਕੇ ਦਫਤਰ ਨੂੰ ਸੀਲ ਕਰ ਦਿੱਤਾ ਹੈ।