ਚੰਡੀਗੜ੍ਹ: ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਭਾਰਤੀ ਫ਼ੌਜ ਵਿੱਚ ਜਾਣਾ ਚਾਹੁੰਦੀ ਸੀ, ਪਰ ਉਸ ਸਮੇਂ ਔਰਤਾਂ ਦੀ ਫ਼ੌਜ ਵਿੱਚ ਭਰਤੀ 'ਤੇ ਰੋਕ ਸੀ। ਇਹ ਕਾਰਨ ਰਿਹਾ ਕਿ ਸੁਸ਼ਮਾ ਸਵਰਾਜ ਦਾ ਇਹ ਸੁਪਨਾ ਪੂਰਾ ਨਹੀਂ ਹੋ ਸਕਿਆ।
ਸੁਸ਼ਮਾ ਸਵਰਾਜ 1970 ਵਿੱਚ ਐਨ.ਸੀ.ਸੀ ਦੀ ਐਸ.ਡੀ ਕਾਲਜ ਵਿਚੋਂ ਬੇਸਟ ਕੈਡੇਟ ਚੁਣੀ ਗਈ ਸੀ। ਇਹ ਮੁਕਾਮ ਉਨ੍ਹਾਂ ਨੇ ਇਕ ਵਾਰ ਨਹੀਂ, ਬਲਕਿ 3 ਸਾਲ ਲਗਾਤਾਰ ਹਾਸਲ ਕੀਤਾ। ਸੁਸ਼ਮਾ ਸਵਰਾਜ ਨੇ 1973 ਤੱਕ ਬੈਸਟ ਕੈਡੇਟ ਦਾ ਖ਼ਿਤਾਬ ਜਿੱਤਿਆ ਸੀ। ਉਸ ਦੌਰਾਨ 1973 ਵਿੱਚ ਉਨ੍ਹਾਂ ਨੂੰ ਉੱਚ ਸਪੀਕਰ ਦਾ ਖਿਤਾਬ ਮਿਲਿਆ ਸੀ।
ਇਹ ਵੀ ਪੜ੍ਹੋ: ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ
ਸੁਸ਼ਮਾ ਸਵਰਾਜ ਨੇ 13 ਜੁਲਾਈ, 1975 ਵਿੱਚ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਪਤੀ ਸਵਰਾਜ ਕੌਸ਼ਲ ਸੁਪਰੀਮ ਕੋਰਟ ਵਿੱਚ ਮੰਨੇ ਹੋਏ ਕ੍ਰਿਮਿਨਲ ਵਕੀਲ ਹਨ। ਉਨ੍ਹਾਂ ਨੇ ਮਹਿਜ਼ 34 ਸਾਲ ਦੀ ਉਮਰ ਵਿੱਚ ਦੇਸ਼ ਦੇ ਐਡਵੋਕੇਟ ਜਨਰਲ ਬਣੇ। ਉੱਥੇ ਹੀ, 37 ਸਾਲ ਉਮਰ ਵਿੱਚ ਹੀ ਮਿਜੋਰਮ ਦੇ ਗਵਰਨਰ ਵੀ ਬਣੇ ਸਨ।
ਜ਼ਿਕਰਯੋਗ ਹੈ ਕਿ ਸੁਸ਼ਮਾ ਸਵਰਾਜ ਦਾ ਜਨਮ 14 ਫ਼ਰਵਰੀ, 1952 'ਚ ਹਰਿਆਣਾ ਦੇ ਅੰਬਾਲਾ ਸ਼ਹਿਰ ਵਿੱਚ ਹੋਇਆ ਸੀ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਬਣੀ ਸੀ। ਉਹ 7 ਵਾਰ ਸਾਂਸਦ ਤੇ 3 ਵਾਰ ਐਮ.ਐਲ.ਏ ਰਹਿ ਚੁੱਕੀ ਸੀ। ਉਨ੍ਹਾਂ ਦੇ ਪਿਤਾ ਆਰ.ਐਸ.ਐਸ ਦੇ ਮੁਖ ਮੈਂਬਰ ਸਨ। ਅੰਬਾਲਾ ਦੇ ਛਾਉਣੀ ਦੇ ਐਸ.ਡੀ. ਕਾਲਜ ਤੋ ਬੀ.ਏ. ਕਰਨ ਤੋਂ ਬਾਅਦ ਚੰਡੀਗੜ੍ਹ ਵਿਖੇ ਵਕਾਲਤ ਦੀ ਪੜਾਈ ਕੀਤੀ ਸੀ।
ਇਹ ਵੀ ਪੜ੍ਹੋ: ਸਿਹਤ ਖ਼ਰਾਬ ਹੋਣ ਕਰਕੇ ਨਹੀਂ ਲੜੀਆਂ ਸੀ ਲੋਕ ਸਭਾ ਚੋਣਾ
ਮੰਗਲਵਾਰ ਰਾਤ 10:15 ਵਜੇ 67 ਸਾਲਾ ਸੁਸ਼ਮਾ ਸਵਰਾਜ ਨੇ ਦਿੱਲੀ ਦੇ ਏਮਜ਼ ਵਿਖੇ ਆਖ਼ਰੀ ਸਾਹ ਲਏ। ਦਿਲ ਦਾ ਦੌਰਾ ਪੈਣ ਕੈਰਨ ਪਰਿਵਾਰ ਸੁਸ਼ਮਾ ਨੂੰ ਹਸਪਤਾਲ ਲੈ ਕੇ ਗਿਆ ਸੀ।