ETV Bharat / bharat

ਸੁਸ਼ਾਂਤ ਖੁਦਕੁਸ਼ੀ ਮਾਮਲਾ: ਮਹੇਸ਼ ਭੱਟ ਤੋਂ ਬਾਅਦ ਕਰਨ ਜੌਹਰ ਤੋਂ ਵੀ ਹੋ ਸਕਦੀ ਹੈ ਪੁੱਛ-ਗਿੱਛ

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਸੁਸ਼ਾਂਤ ਰਾਜਪੂਤ ਖੁਦਕੁਸ਼ੀ ਮਾਮਲੇ ਦੀ ਜਾਂਚ ਚਲ ਰਹੀ ਹੈ। ਹੁਣ ਤੱਕ 37 ਲੋਕਾਂ ਦੇ ਬਿਆਨ ਦਰਜ ਕਰ ਲਏ ਹਨ। ਸੋਮਵਾਰ ਨੂੰ ਮਹੇਸ਼ ਭੱਟ ਦਾ ਬਿਆਨ ਲਿਆ ਜਾਵੇਗਾ।

ਸੁਸ਼ਾਂਤ ਖੁਦਕੁਸ਼ੀ ਮਾਮਲਾ: ਮਹੇਸ਼ ਭੱਟ ਤੋਂ ਬਾਅਦ ਕਰਨ ਜੌਹਰ ਤੋਂ ਵੀ ਹੋ ਸਕਦੀ ਹੈ ਪੁੱਛ-ਗਿੱਛ
ਸੁਸ਼ਾਂਤ ਖੁਦਕੁਸ਼ੀ ਮਾਮਲਾ: ਮਹੇਸ਼ ਭੱਟ ਤੋਂ ਬਾਅਦ ਕਰਨ ਜੌਹਰ ਤੋਂ ਵੀ ਹੋ ਸਕਦੀ ਹੈ ਪੁੱਛ-ਗਿੱਛ
author img

By

Published : Jul 26, 2020, 5:32 PM IST

ਮੁੰਬਈ : ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੁਤ ਖੁਦਕੁਸ਼ੀ ਮਾਮਲੇ ਦੀ ਜਾਂਚ ਜਾਰੀ ਹੈ। ਸੋਮਵਾਰ ਨੂੰ ਫ਼ਿਲਮ ਨਿਰਦੇਸ਼ਕ ਮਹੇਸ਼ ਭੱਟ ਦਾ ਬਿਆਨ ਦਰਜ ਕੀਤਾ ਜਾਵੇਗਾ। ਸੀਆਰਪੀਐਸੀ ਦੀ ਧਾਰਾ 175 ਦੇ ਤਹਿਤ ਕੰਗਨਾ ਰਣੌਤ ਨੂੰ ਵੀ ਸੰਮਨ ਭੇਜੇ ਗਏ ਹਨ।

ਗ੍ਰਹਿ ਮੰਤਰੀ ਨੇ ਕਿਹਾ ਕਿ ਫ਼ਿਲਮ ਨਿਰਦੇਸ਼ਕ ਕਰਨ ਜੌਹਰ ਦੇ ਮੈਨੇਜਰ ਨੂੰ ਬੁਲਾਇਆ ਗਿਆ ਹੈ ਜੇ ਜ਼ਰੂਰਤ ਪਈ ਤਾਂ ਕਰਨ ਜੌਹਰ ਨੂੰ ਵੀ ਸੰਮਨ ਭੇਜੇ ਜਾਣਗੇ।

ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿੱਚ ਹੁਣ ਤੱਕ 37 ਲੋਕਾਂ ਦੇ ਬਿਆਨ ਲਏ ਗਏ ਹਨ। ਇਸ ਸਿਲਸਿਲੇ ਵਿੱਚ ਪੁਲਿਸ ਫ਼ਿਲਮ ਆਲੋਚਕ ਰਾਜੀਵ ਮਸੰਦ ਤੋ ਪੁੱਛਗਿੱਛ ਕਰ ਚੁੱਕੀ ਹੈ।

ਨਿਰਦੇਸ਼ਖ ਰੂਮੀ ਜਾਫਰੀ ਨੇ ਦੱਸਿਆ ਕਿ ਮੁੰਬਈ ਪੁਲਿਸ ਨੇ ਉਨ੍ਹਾਂ ਨਾਲ 4 ਘੰਟੇ ਪੁੱਛ-ਗਿੱਛ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੇਰੇ ਤੋਂ ਇਸ ਪ੍ਰੋਜੈਕਟ ਦੇ ਬਾਰੇ ਪੁੱਛਿਆ, ਕਦੋਂ ਪ੍ਰੋਜੈਕਟ ਦੀ ਯੋਜਨਾ ਬਣੀ, ਕਦੋਂ ਸਾਡੀ ਮੀਟਿੰਗ ਹੋਈ ਤੇ ਕੌਣ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਿਹਾ ਹੈ। ਮੈਂ ਉਨ੍ਹਾਂ ਨੂੰ ਸਭ ਸੱਚ ਹੀ ਦੱਸਿਆ। ਮੈਂ ਖੁਸ਼ ਹਾਂ ਕਿ ਪੁਲਿਸ ਵਧਿਆ ਤਰੀਕੇ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਆਪਣੇ ਮੁੰਬਈ ਸਥਿਤ ਘਰ ਵਿੱਚ ਖੁਦਕੁਸ਼ੀ ਕਰ ਲਈ ਸੀ ਜਿਸ ਦੀ ਵਜ੍ਹਾ ਡਿਪਰੈਸ਼ਨ ਦੱਸੀ ਜਾ ਰਹੀ ਹੈ। ਪਰ ਮੁੰਬਈ ਪੁਲਿਸ ਅਜੇ ਵੀ ਇਸ ਕੇਸ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:'ਦਿਲ ਬੇਚਾਰਾ' ਦੇਖ ਕੇ ਭਾਵੁਕ ਹੋਏ ਰਾਜਕੁਮਾਰ ਰਾਓ ਅਤੇ ਕ੍ਰਿਤੀ ਸੈਨਨ

ETV Bharat Logo

Copyright © 2024 Ushodaya Enterprises Pvt. Ltd., All Rights Reserved.