ਨਵੀਂ ਦਿੱਲੀ: ਰਾਜਧਾਨੀ ਅਤੇ ਐਨਸੀਆਰ 'ਚ ਪ੍ਰਦੂਸ਼ਣ ਤੋਂ ਬਚਾਅ ਅਤੇ ਇਸ 'ਤੇ ਕਾਬੂ ਪਾਉਣ ਲਈ ਸੁਪਰੀਮ ਕੋਰਟ 4 ਨਵੰਬਰ ਨੂੰ ਪ੍ਰਦੂਸ਼ਣ 'ਤੇ ਪਰਾਲੀ ਸਾੜਨ ਦੇ ਮੁੱਦੇ 'ਤੇ ਸੁਣਵਾਈ ਕਰੇਗਾ।
ਜਾਣਕਾਰੀ ਮੁਤਾਬਕ ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਗਈ ਈਪੀਸੀਏ ਅਥਾਰਟੀ ਨੇ ਪ੍ਰਦੂਸ਼ਣ ਸਬੰਧੀ ਆਪਣੀ ਰਿਪੋਰਟ ਕੋਰਟ ਦੇ ਸਾਹਮਣੇ ਪੇਸ਼ ਕੀਤੀ ਹੈ। ਇਸ ਰਿਪੋਰਟ ਦੇ ਆਧਾਰ ਉੱਤੇ ਸੁਪਰੀਮ ਕੋਰਟ ਪ੍ਰਦੂਸ਼ਣ ਤੋਂ ਬਚਾਅ ਅਤੇ ਉਸ ਦੀ ਰੋਕਥਾਮ ਅਤੇ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਉੱਤੇ ਖ਼ਾਸ ਸੁਣਵਾਈ ਕਰੇਗਾ।
ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੀ ਸੰਵਿਧਾਨਕ ਬੈਂਚ ਸੋਮਵਾਰ ਨੂੰ ਦਿੱਲੀ-ਐਨਸੀਆਰ ਵਿੱਚ ਦਰਜ ਕੀਤੇ ਗਏ ਪ੍ਰਦੂਸ਼ਣ ਦੀ ਰਿਪੋਰਟ ਉੱਤੇ ਵਿਚਾਰ ਕਰੇਗੀ। ਇਸਦੇ ਨਾਲ ਹੀ, ਗੁਆਂਢੀ ਸੂਬਿਆਂ ਵੱਲੋਂ ਪਰਾਲੀ ਸਾੜਨ ਨੂੰ ਲੈ ਕੇ ਵੀ ਸੁਣਵਾਈ ਹੋਵੇਗੀ।
ਇਹ ਵੀ ਪੜ੍ਹੋ :ਜਾਸੂਸੀ ਦੇ ਦੋਸ਼ ਵਿੱਚ ਫ਼ੌਜ ਦਾ ਸਾਬਕਾ ਅਧਿਕਾਰੀ ਗ੍ਰਿਫ਼ਤਾਰ, ਸਪੈਸ਼ਲ ਸੈਲ ਵੱਲੋਂ ਪੁੱਛਗਿੱਛ ਜਾਰੀ
ਜਾਣਕਾਰੀ ਮੁਤਾਬਕ, ਈਪੀਸੀਏ ਨੇ ਸੁਪਰੀਮ ਕੋਰਟ ਵਿੱਚ ਪ੍ਰਦੂਸ਼ਣ ਨਾਲ ਸਬੰਧਤ ਰਿਪੋਰਟ ਨੂੰ ਪੇਸ਼ ਕੀਤਾ ਹੈ। ਈਪੀਸੀਏ ਨੇ ਆਪਣੀ ਰਿਪੋਰਟ ਵਿੱਚ, ਕੋਰਟ ਤੋਂ ਗੁਆਂਢੀ ਸੂਬਿਆਂ ਵਿੱਚ ਪਰਾਲੀ ਸਾੜਨ, ਕੁੜਾ ਸਾੜਨ ਨੂੰ ਬੰਦ ਕਰਨ ਅਤੇ ਹੋਰਨਾਂ ਉਦਯੋਗਿਕ ਕਚਰੇ ਦੇ ਸਹੀ ਨਿਕਾਸ ਦੇ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ। ਈਪੀਸੀਏ ਨੇ ਕਿਹਾ ਕਿ ਉਸਾਰੀ ਦੌਰਾਨ ਪੈਦਾ ਹੋਈ ਧੂੜ ਨੂੰ ਘਟਾਇਆ ਜਾਵੇ ਤਾਂ ਪ੍ਰਦੂਸ਼ਣ ਉੱਤੇ ਕਾਬੂ ਪਾਇਆ ਜਾ ਸਕਦਾ ਹੈ।