ETV Bharat / bharat

ਕਰਨਾਟਕ: ਸੁਪਰੀਮ ਕੋਰਟ ਨੇ 17 ਅਯੋਗ ਵਿਧਾਇਕਾਂ ਨੂੰ ਚੋਣ ਲੜਣ ਦੀ ਦਿੱਤੀ ਮਨਜ਼ੂਰੀ - supreme court verdict on karnataka mla

ਕਰਨਾਟਕ ਦੇ 17 ਅਯੋਗ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਨੇ 17 ਅਯੋਗ ਵਿਧਾਇਕਾਂ ਨੂੰ ਚੋਣ ਲੜਨ ਦੀ ਮੰਜ਼ੂਰੀ ਦੇ ਦਿੱਤੀ ਹੈ।

ਫ਼ੋਟੋ
author img

By

Published : Nov 13, 2019, 8:49 AM IST

Updated : Nov 13, 2019, 5:33 PM IST

ਨਵੀਂ ਦਿੱਲੀ: ਕਰਨਾਟਕ ਦੇ 17 ਅਯੋਗ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਫ਼ੈਸਲਾ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਨੇ 17 ਅਯੋਗ ਵਿਧਾਇਕਾਂ ਨੂੰ ਚੋਣ ਲੜਨ ਦੀ ਮਨਜ਼ੂਰੀ ਦੇ ਦਿੱਤੀ ਹੈ।

ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਸਪੀਕਰ ਵੱਲੋਂ ਆਯੋਗ ਕਰਾਰ ਦਿੱਤੇ ਜਾਣ ਨੂੰ ਸਹੀ ਠਹਿਰਾਇਆ ਹੈ। ਭਾਵ ਕਿ ਕਾਂਗਰਸ ਤੇ ਜੇਡੀਐੱਚਸ ਦੇ 17 ਵਿਧਾਇਕ ਹੁਣ ਆਯੋਗ ਸਾਬਿਤ ਹੋਏ ਹਨ। ਪਰ ਸੁਪਰੀਮ ਕੋਰਟ ਵੱਲੋਂ ਵਿਧਾਇਕਾਂ ਨੂੰ ਕੁਝ ਰਾਹਤ ਮਿਲੀ ਹੈ, ਜਿਸ ਤਹਿਤ ਉਹ ਮੁੜ ਚੋਣ ਲੜ ਸਕਣਗੇ।

ਦੱਸ ਦਈਏ, ਕਰਨਾਟਕ ਵਿੱਚ 5 ਦਸੰਬਰ ਨੂੰ 15 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਣ ਵਾਲੀਆਂ ਹਨ, ਅਜਿਹੇ ਵਿੱਚ ਆਯੋਗ ਕਰਾਰ ਦਿੱਤੇ ਗਏ ਵਿਧਾਇਕ ਆਪਣੀ ਕਿਸਮਤ ਅਜਮਾ ਸਕਣਗੇ। ਸੁਪਰਮੀ ਕੋਰਟ ਨੇ ਫ਼ੈਸਲੇ ਵਿੱਚ ਕਿਹਾ ਹੈ ਕਿ ਵਿਧਾਨ ਸਭਾ ਸਪੀਕਰ ਇਹ ਤੈਅ ਨਹੀਂ ਕਰ ਸਕਦਾ ਕਿ ਵਿਧਾਇਕ ਕਦੋਂ ਤੱਕ ਚੋਣ ਨਹੀਂ ਲੜ ਸਕਦਾ ਹੈ। SC ਨੇ ਵਿਧਾਨ ਸਭਾ ਦੇ ਸਪੀਕਰ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਕਈ ਵਾਰ ਸਪੀਕਰ ਅਧਿਕਾਰ ਦੀ ਤਰ੍ਹਾਂ ਕੰਮ ਕਰਦਾ ਹੈ।

ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ 25 ਅਕਤੂਬਰ ਨੂੰ ਕਾਂਗਰਸ ਅਤੇ ਜੇਡੀਐਸ ਦੇ 17 ਬਾਗੀ ਵਿਧਾਇਕਾਂ ਵੱਲੋਂ ਦਾਇਰ ਪਟੀਸ਼ਨ ‘ਤੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਤਤਕਾਲੀ ਸਪੀਕਰ ਕੇ ਆਰ ਰਮੇਸ਼ ਕੁਮਾਰ ਨੇ ਉਨ੍ਹਾਂ ਨੂੰ ਵਿਧਾਨ ਸਭਾ ਦੀ ਬਾਕੀ ਬਚੀ ਮਿਆਦ ਦੇ ਮੈਂਬਰ ਬਣਨ ਤੋਂ ਅਯੋਗ ਕਰਾਰ ਦਿੱਤਾ ਸੀ।

ਉਸ ਦੀ ਪਟੀਸ਼ਨ ਦੀ ਸੁਣਵਾਈ ਦੌਰਾਨ ਚੋਣ ਕਮਿਸ਼ਨ 21 ਅਕਤੂਬਰ ਤੋਂ 5 ਦਸੰਬਰ ਤੱਕ ਉਪ ਚੋਣਾਂ ਨੂੰ ਮੁਲਤਵੀ ਕਰਨ ਲਈ ਸਹਿਮਤ ਹੋ ਗਿਆ ਸੀ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਕੋਈ ਵੀ ਅੰਤਰਿਮ ਆਦੇਸ਼ ਪਾਸ ਕਰਨ ਦੀ ਥਾਂ ਇਸ ਕੇਸ ਦਾ ਪੂਰੀ ਤਰ੍ਹਾਂ ਫੈਸਲਾ ਲੈਣਾ ਚਾਹੁੰਦੀ ਹੈ।

Intro:Body:

Title *:

Conclusion:
Last Updated : Nov 13, 2019, 5:33 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.