ਨਵੀਂ ਦਿੱਲੀ: ਈਟੀਵੀ ਭਾਰਤ ਦੇ ਪੱਤਰਕਾਰ ਨਾਲ ਜੇਐੱਨਯੂ ਵਿੱਖੇ ਵਿਦਿਆਰਥੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਈਟੀਵੀ ਭਾਰਤ ਦਾ ਪੱਤਰਕਾਰ ਜੇਐੱਨਯੂ ਵਿੱਖੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੇ ਪ੍ਰੋਗਰਾਮ ਨੂੰ ਕਵਰ ਕਰਨ ਲਈ ਪਹੁੰਚਿਆ ਸੀ। ਇਸ ਦੌਰਾਨ ਉਥੇ ਮੌਜੂਦ ਵਿਦਿਆਰਥੀਆਂ ਵੱਲੋਂ ਉਸ ‘ਤੇ ਹਮਲਾ ਕਰ ਦਿੱਤਾ ਗਿਆ।
ਵਿਦਿਆਰਥੀਆਂ ਵੱਲੋਂ ਪੱਤਰਕਾਰ ਨਾਲ ਜ਼ੋਰਦਾਰ ਧੱਕਾ ਮੁੱਕੀ ਕੀਤੀ ਗਈ। ਜਾਣਕਾਰੀ ਮੁਤਾਬਕ ਈਟੀਵੀ ਭਾਰਤ ਦੇ ਪੱਤਰਕਾਰ ਦੀ ਮੌਜੋ ਕਿੱਟ ਨੂੰ ਵੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ। ਜੇਐੱਨਯੂ ਵਿਖੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਇੱਕਠੇ ਹੋ ਕੇ ਪੱਤਰਕਾਰ ਨੂੰ ਘੇਰ ਕੇ ਉਸ ਨਾਲ ਬਦਸਲੂਕੀ ਕੀਤੀ।
ਵੇਖੋ ਕੀ ਹੋਇਆ ਸੀ ਘਟਨਾ ਵਾਲੀ ਥਾਂ ਉੱਤੇ
ਇਹ ਸਾਰੀ ਘਟਨਾ ਇੱਕ ਵੀਡੀਓ ਵਿੱਚ ਕੈਦ ਹੋ ਗਈ। ਇਸ ਵੀਡੀਓ ਵਿੱਚ ਸਾਫ਼ ਤੋਰ ਤੇ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਪੱਤਰਕਾਰ ਵਿਦਿਆਰਥੀਆਂ ਦੇ ਇੱਕਠ ਤੋਂ ਆਪਣੇ ਆਪ ਨੂੰ 'ਤੇ ਆਪਣੀ ਮੌਜੋ ਕਿੱਟ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਜਿਹੇ ਅਜ਼ਾਦ ਦੇਸ਼ ਵਿੱਚ ਪੱਤਰਕਾਰਾਂ ਨਾਲ ਅਜਿਹਾ ਸਲੂਕ ਮੰਦਭਾਗਾ ਹੈ।
ਕੇਂਦਰੀ ਮੰਤਰੀ ਦਾ JNU ਵਿਖੇ ਵਿਰੋਧ
ਦੱਸਣਯੋਗ ਹੈ ਕਿ ਜੇਐੱਨਯੂ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਧਾਰਾ 370 ਨੂੰ ਹਟਾਏ ਜਾਣ ਸਬੰਧੀ ਕਰਵਾਏ ਜਾ ਰਹੇ ਸੈਮੀਨਾਰ ਵਿੱਚ ਸ਼ਾਮਲ ਹੋਣ ਆਏ ਸਨ, ਜਿਥੇ ਖੱਬੇ ਪੱਖੀ ਵਿਦਿਆਰਥੀ ਸੰਗਠਨ ਵੱਲੋਂ ਕੇਂਦਰੀ ਮੰਤਰੀ ਦੇ ਯੂਨੀਵਰਸਿਟੀ ਆਉਣ ਦਾ ਵਿਰੋਧ ਕੀਤਾ ਗਿਆ।