ਚੰਡੀਗੜ੍ਹ: 14 ਫ਼ਰਵਰੀ ਯਾਨੀ ਕਿ ਵੈਲੇਨਟਾਈਨ ਡੇਅ, ਇਸ ਫ਼ਰਵਰੀ ਮਹੀਨੇ ਨੂੰ ਪਿਆਰ ਦਾ ਮਹੀਨਾ ਵੀ ਕਹੀਏ ਤਾਂ ਵੀ ਗਲ਼ਤ ਨਹੀਂ ਹੋਵੇਗਾ ਕਿਉਂਕਿ ਇਸ ਮਹੀਨੇ ਲੋਕਾਂ ਦੇ ਪਿਆਰ ਨੂੰ ਪ੍ਰਵਾਨਗੀ ਮਿਲਦੀ ਹੈ। ਕੁਝ ਪ੍ਰੇਮ ਕਹਾਣੀਆਂ ਬਹੁਤ ਹੀ ਗੁੰਝਲਦਾਰ ਹੁੰਦੀਆਂ ਹਨ, ਤਾਂ ਕੁਝ ਬਹੁਤ ਹੀ ਸਾਧਾਰਨ। ਪਿਆਰ ਦੀ ਗੱਲ ਹੋਵੇ ਅਤੇ ਪਿਆਰ 'ਚ ਮਰ-ਮਿਟਨ ਵਾਲੇ ਇਨ੍ਹਾਂ ਦੋ ਸ਼ਕਸ਼ ਦਾ ਜ਼ਿਕਰ ਨਾ ਹੋਵੇ, ਅਜਿਹਾ ਮੁਮਕਿਨ ਨਹੀਂ ਹੈ। ਇਸ ਵੈਲੇਨਟਾਈਨ ਡੇਅ ਈਟੀਵੀ ਭਾਰਤ ਲੈਕੇ ਆਇਆ ਹੈ, ਕਹਾਣੀਆਂ ਦੋ ਪ੍ਰੇਮੀਆਂ ਦੀ ਜਿਨ੍ਹਾਂ ਦਾ ਸਰੀਰ ਭਾਵੇਂ ਵੱਖ ਹੋਵੇ, ਪਰ ਦੋਹਾਂ ਦੀ ਆਤਮਾ ਇੱਕ ਸੀ। ਇਹ ਕਹਾਣੀ ਹੈ ਲੈਲਾ ਅਤੇ ਮਜਨੂੰ ਦੀ।
ਲੈਲਾ ਅਤੇ ਮਜਨੂੰ ਬਾਰੇ ਤਾਂ ਅਸੀ ਸਾਰਿਆਂ ਨੇ ਸੁਣਿਆ ਹੋਵੇਗਾ ਪਰ ਕੀ ਤੁਹਾਨੂੰ ਪਤਾ ਹੈ ਕਿ ਦੋਵੇਂ ਵਿਆਹ ਕਿਉਂ ਨਹੀਂ ਕਰ ਸਕੇ ?
ਲੈਲਾ-ਮਜਨੂੰ ਦਾ ਇਤਿਹਾਸ ਭਾਰਤ ਨਾਲ ਜੁੜਿਆ ਹੋਇਆ ਹੈ ਦੱਸਿਆ ਜਾਂਦਾ ਹੈ ਕਿ ਦੋਹਾਂ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਪਲ ਪਾਕਿਸਤਾਨ ਦੀ ਸਰਹੱਦ ਤੋਂ ਸਿਰਫ 2 ਕਿਲੋਮੀਟਰ ਦੀ ਦੂਰੀ 'ਤੇ ਰਾਜਸਥਾਨ ਦੀ ਧਰਤੀ 'ਤੇ ਬਿਤਾਏ। ਇਥੇ ਇੱਕ ਮਕਬਰਾ ਵੀ ਬਣਾਇਆ ਗਿਆ ਹੈ, ਜੋ ਅਜੇ ਵੀ ਸ਼੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਸਥਿਤ ਹੈ। ਅਨੂਪਗੜ੍ਹ ਤਹਿਸੀਲ ਦੇ ਪਿੰਡ ਬਿੰਜੌਰ ਵਿੱਚ ਬਣੀ ਇਸ ਮਕਬਰੇ ’ਤੇ ਪ੍ਰੇਮੀ ਇਸ ਮੰਦਰ ਵਿੱਚ ਸੁੱਖਣਾ ਸੁੱਖਣ ਲਈ ਆਉਂਦੇ ਹਨ।
7ਵੀਂ ਸਦੀ ਨਾਲ ਰੱਖਦੇ ਨੇ ਸਬੰਧ
ਲੈਲਾ ਮਜਨੂੰ ਦੀ ਕਹਾਣੀ 7 ਵੀਂ ਸਦੀ ਦੀ ਹੈ। ਉਸ ਵੇਲੇ ਅਰਬ ਦੇ ਰੇਗੀਸਤਾਨਾਂ 'ਚ ਅਮੀਰਾਂ ਦਾ ਬਸੇਰਾ ਹੋਇਆ ਕਰਦਾ ਸੀ। ਉਨ੍ਹਾਂ ਅਮੀਰਾਂ ਵਿਚੋਂ ਅਰਬਪਤੀ ਸ਼ਾਹ ਆਮਲੀ ਦੇ ਘਰ ਕੈਸ ਨੇ ਜਨਮ ਲਿਆ। ਉਸ ਦੇ ਜਨਮ ਦੇ ਜਸ਼ਨ 'ਚ ਇੱਕ ਜਯੋਤੀਸ਼ੀ ਆਏ ਸੀ। ਉਨ੍ਹਾਂ ਕੈਸ ਨੂੰ ਵੇਖ ਕੇ ਇੱਕ ਭਵਿੱਖਵਾਨੀ ਕੀਤੀ ਕਿ ਇਹ ਬਾਲਕ ਵੱਡਾ ਹੋਕੇ ਪ੍ਰੇਮ ਰੋਗ 'ਚ ਪਵੇਗਾ। ਪ੍ਰੇਮ ਰੋਗ ਮੰਨੋ ਕੈਸ ਦੀਆਂ ਹੱਥ ਦੀਆਂ ਲਕੀਰਾਂ 'ਤੇ ਹੀ ਲਿਖਿਆ ਸੀ। ਜਯੋਤੀਸ਼ੀ ਨੇ ਇਹ ਵੀ ਭਵਿੱਖਵਾਨੀ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ, ਕੈਸ ਪਿਆਰ ਦੀਵਾਨਾ ਹੋਕੇ ਦਰ-ਦਰ ਭੱਟਕਦਾ ਫ਼ਿਰੇਗਾ।
ਇਸ ਤੋਂ ਬਾਅਦ ਕੀ ਹੋਇਆ, ਸ਼ਾਹ ਆਮਲੀ ਨੇ ਜੋਤਸ਼ੀਆਂ ਦੀਆਂ ਭਵਿੱਖਬਾਣੀਆਂ ਨੂੰ ਠੁਕਰਾਉਣ ਲਈ ਬਹੁਤ ਸਾਰੀਆਂ ਸੁੱਖਣਾਂ ਸੁਖੀਆਂ। ਆਪਣੇ ਬੱਚੇ ਨੂੰ ਪਿਆਰ ਰੋਗ ਤੋਂ ਬਚਾਉਣ ਲਈ ਉਸ ਨੇ ਹਰ ਸੰਭਵ ਕੋਸ਼ਿਸ਼ ਕੀਤੀ ਪਰ ਹੋਇਆ ਉਹ ਹੀ ਜੋ ਖੁਦਾ ਨੂੰ ਮੰਨਜ਼ੂਰ ਸੀ। ਕੁਦਰਤ ਨੇ ਆਪਣਾ ਖੇਡ ਰਚਾਇਆ। ਦੂਜੇ ਪਾਸੇ ਇੱਕ ਹੋਰ ਸ਼ਾਹੀ ਖ਼ਾਨਦਾਨ ਵਿੱਚ ਛੋਟੀ ਬੱਚੀ ਲੈਲਾ ਦਾ ਜਨਮ ਹੋਇਆ ਸੀ। ਲੈਲਾ ਨੂੰ ਬਚਪਨ ਤੋਂ ਹੀ ਰਾਜਕੁਮਾਰੀਆਂ ਦੀ ਤਰ੍ਹਾਂ ਪਾਲਿਆ ਗਿਆ ਸੀ। ਉਹ ਵੇਖਣ 'ਚ ਵੀ ਬਹੁਤ ਸੋਹਨੀ ਸੀ ਮੰਨੋ ਉਸ ਨੂੰ ਇਸ ਧਰਤੀ 'ਤੇ ਕੈਸ ਲਈ ਹੀ ਭੇਜਿਆ ਗਿਆ ਹੋਵੇ।
ਦਮਿਸ਼ਕ ਦੇ ਮਦਰੱਸੇ ਵਿੱਚ ਪਹਿਲੀ ਮੁਲਾਕਾਤ
ਜਦੋਂ ਕੈਸ ਆਪਣੀ ਮੁਢੱਲੀ ਸਿੱਖਿਆ ਪੂਰੀ ਕਰ ਰਿਹਾ ਸੀ ਤਾਂ ਦਮਿਸ਼ਕ ਦੇ ਮਦਰਸੇ 'ਚ ਉਸ ਥਾਂ ਲੈਲਾ ਵੀ ਆਇਆ ਕਰਦੀ ਸੀ। ਕੈਸ ਨੂੰ ਲੈਲਾ ਨਾਲ ਮਹੁੱਬਤ ਹੋ ਗਈ।ਲੈਲਾ ਅਤੇ ਕੈਸ ਬਚਪਨ 'ਚ ਇੱਕ ਦੂਜੇ ਨਾਲ ਪਿਆਰ ਕਰ ਬੈਠੇ। ਮੌਲਵੀ ਨੇ ਕਈ ਵਾਰ ਦੋਹਾਂ ਨੂੰ ਟੋਕਿਆ ਅਤੇ ਕਿਹਾ ਆਪਣੀ ਤਾਲਿਮ 'ਤੇ ਧਿਆਨ ਦੇਵੋ ਪਰ ਕੈਸ ਦੀ ਨਜ਼ਰ ਲੈਲਾ ਤੋਂ ਕਦੀ ਹੱਟੀ ਹੀ ਨਹੀਂ । ਉਹ ਆਪਣੀ ਪੜ੍ਹਾਈ 'ਚ ਵੀ ਲੈਲਾ ਦਾ ਜ਼ਿਕਰ ਕਰਨ ਲੱਗਾ।
ਜਦੋਂ ਅੱਲ੍ਹਾ ਦੀ ਥਾਂ 'ਤੇ ਕੈਸ ਨੇ ਲਿਖਿਆ ਲੈਲਾ
ਇਕ ਵਾਰ ਮੌਲਵੀ ਨੇ ਕੈਸ ਨੂੰ ਅੱਲ੍ਹਾ ਲਿਖਣ ਲਈ ਕਿਹਾ, ਤਾਂ ਉਸਨੇ ਅੱਲ੍ਹਾ ਨੂੰ ਲਿਖਣ ਦੀ ਬਜਾਏ ਲੈਲਾ ਲਿਖਿਆ। ਮੌਲਵੀ ਵੱਲੋਂ ਵਾਰ ਵਾਰ ਕਹਿਣ ਦੇ ਬਾਵਜੂਦ ਕੈਸ ਨੇ ਉਸ ਦੀ ਨਹੀਂ ਸੁਣੀ ਅਤੇ ਲਿਖਦਾ ਰਿਹਾ। ਗੁੱਸੇ ਵਿਚ ਆਏ ਮੌਲਵੀ ਨੇ ਉਸ ਨੂੰ ਪੈਮਾਨੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਜਿਸਦਾ ਨਿਸ਼ਾਨ ਵੀ ਲੈਲਾ ਦੇ ਹੱਥ ਪੈਣਾ ਸ਼ੁਰੂ ਹੋ ਗਿਆ। ਇਹ ਦੇਖ ਕੇ ਮੌਲਵੀ ਵੀ ਹੈਰਾਨ ਰਹਿ ਗਿਆ ਅਤੇ ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਇਹ ਮਾਮਲਾ ਦੱਸਿਆ। ਜਦੋਂ ਮੌਲਵੀ ਨੇ ਦੋਹਾਂ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਤਾਂ ਉਹ ਵੱਖ ਹੋ ਗਏ। ਇਸਦੇ ਨਾਲ, ਉਹ ਦੋਵੇਂ ਬਚਪਨ ਵਿੱਚ ਵੱਖ ਹੋ ਗਏ ਅਤੇ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਨਹੀਂ ਮਿਲ ਸਕੇ।
ਕੀ ਲੈਲਾ 'ਤੇ ਮਜਨੂੰ ਦਾ ਪਿਆਰ ਪ੍ਰਵਾਨ ਹੋਵੇਗਾ ਇਹ ਅਸੀਂ ਤੁਹਾਨੂੰ ਦੱਸਾਂਗੇ ਦੂਜੇ ਭਾਗ 'ਚ