ETV Bharat / bharat

ਸ੍ਰੀਗੰਗਾਨਗਰ: ਹਿੰਦੂਮਲਕੋਟ ਨਾਲ ਲੱਗਦੀ ਪੰਜਾਬ ਦੀ ਸਰਹੱਦ ਤੋਂ ਫੜੇ ਗਏ ਤਿੰਨ ਸ਼ੱਕੀ ਇਰਾਨੀ ਨਾਗਰਿਕ - ਹਿੰਦੂਮਲਕੋਟ ਨਾਲ ਲੱਗਦੀ ਪੰਜਾਬ ਦੀ ਸਰਹੱਦ

ਹਿੰਦੂਮਲਕੋਟ ਨਾਲ ਲੱਗਦੀ ਪੰਜਾਬ ਦੀ ਸਰਹੱਦ ਤੋਂ ਜ਼ਿਲ੍ਹਾ ਪੁਲਿਸ ਨੇ ਬਿਨ੍ਹਾਂ ਇਜਾਜ਼ਤ ਦੇ ਜ਼ਿਲ੍ਹੇ ਵਿੱਚ ਆਏ ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਪੁਲਿਸ ਵੱਲੋਂ ਕੀਤੀ ਪੜਤਾਲ ਤੋਂ ਪਤਾ ਚੱਲਿਆ ਕਿ ਤਿੰਨੋਂ ਇਰਾਨ ਤੋਂ ਆਏ ਹਨ।

ਫ਼ੋਟੋ।
ਫ਼ੋਟੋ।
author img

By

Published : Aug 6, 2020, 7:32 AM IST

ਸ੍ਰੀਗੰਗਾਨਗਰ: ਹਿੰਦੂਮਲਕੋਟ ਨਾਲ ਲੱਗਦੀ ਪੰਜਾਬ ਦੀ ਸਰਹੱਦ ਤੋਂ ਜ਼ਿਲ੍ਹਾ ਪੁਲਿਸ ਨੇ ਬਿਨਾਂ ਇਜਾਜ਼ਤ ਦੇ ਜ਼ਿਲ੍ਹੇ ਵਿੱਚ ਆਏ ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਡੀਐਲ -9 ਸੀਯੂ 6021 ਨੰਬਰ ਦੀ ਗੱਡੀ ਵਿੱਚ ਇਕ ਮਹਿਲਾ ਅਤੇ ਦੋ ਨੌਜਵਾਨਾਂ ਨੂੰ ਰੋਕ ਕੇ ਹਿੰਦੂਮਲਕੋਟ ਪੁਲਿਸ ਚੌਕੀ ਕੋਠਾ ਪੁਲ ਨੇੜੇ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਜਵਾਬ ਨਹੀਂ ਦੇ ਸਕੇ।

ਪੁਲਿਸ ਵੱਲੋਂ ਕੀਤੀ ਪੜਤਾਲ ਤੋਂ ਪਤਾ ਚੱਲਿਆ ਕਿ ਤਿੰਨੋਂ ਇਰਾਨ ਤੋਂ ਆਏ ਹਨ। ਇਸ ਤੋਂ ਬਾਅਦ ਤਿੰਨੋਂ ਸ਼ੱਕੀ ਵਿਅਕਤੀਆਂ ਨੂੰ ਪੁਲਿਸ ਨੇ ਘੇਰ ਲਿਆ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਤਿੰਨਾਂ ਉੱਤੇ ਕਿਸੇ ਲੁੱਟ ਨੂੰ ਅੰਜਾਮ ਦੇਣ ਦਾ ਵੀ ਦੋਸ਼ ਹੈ।

ਤਿੰਨਾਂ ਨੂੰ ਅੰਤਰਰਾਸ਼ਟਰੀ ਸਰਹੱਦ 'ਤੇ ਹਿੰਦੂਮਲਕੋਟ ਨੇੜੇ ਰਾਊਂਡਅਪ ਕਰ ਥਾਣੇ ਲਿਆਂਦਾ ਗਿਆ। ਇਸ ਤੋਂ ਬਾਅਦ, ਇਹ ਖੁਲਾਸਾ ਹੋਇਆ ਕਿ ਇਹ ਸਾਰੇ ਬਿਨਾਂ ਇਜਾਜ਼ਤ ਦੇ ਕੌਮੀ ਮਾਰਗ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਖੱਬੇ ਪਾਸੇ ਵਾਲਾ ਬਾਰਡਰ ਪਾਰ ਚੁੱਕੇ ਹਨ ਜੋ ਕੋਈ ਵੀ ਵਿਦੇਸ਼ੀ ਨਾਗਰਿਕ ਬਿਨਾਂ ਇਜਾਜ਼ਤ ਤੋਂ ਪਾਰ ਨਹੀਂ ਕਰ ਸਕਦਾ।

ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੇ ਪੁਲਿਸ ਅਤੇ ਆਈਬੀ ਇੰਟੈਲੀਜੈਂਸ ਅਧਿਕਾਰੀ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਹਨ। ਬਾਅਦ ਵਿਚ ਜ਼ਿਲ੍ਹਾ ਪੁਲਿਸ ਅਤੇ ਖੁਫੀਆ ਏਜੰਸੀਆਂ ਨੇ ਇਨ੍ਹਾਂ ਤਿੰਨਾਂ ਇਰਾਨੀ ਨਾਗਰਿਕਾਂ ਨੂੰ ਪੁਰਾਣੀ ਆਬਾਦੀ ਥਾਣੇ ਲਿਆਂਦਾ। ਉਨ੍ਹਾਂ ਤੋਂ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਫੜੇ ਗਏ ਸ਼ੱਕੀਆਂ ਵਿਚ ਦੋਵੇਂ ਨੌਜਵਾਨ 35 ਤੋਂ 40 ਸਾਲ ਦੀ ਉਮਰ ਦੇ ਹਨ ਅਤੇ ਮਹਿਲਾ ਲਗਭਗ 45 ਸਾਲ ਦੀ ਹੈ। ਸਾਰੀਆਂ ਖੁਫੀਆ ਏਜੰਸੀਆਂ ਇਹ ਪੁੱਛਗਿੱਛ ਵਿੱਚ ਰੁੱਝੀਆਂ ਹੋਈਆਂ ਹਨ ਕਿ ਉਹ ਕਿੱਥੋਂ ਅਤੇ ਕਿਉਂ ਆਏ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.