ਚਮੋਲੀ: ਸਿੱਖਾਂ ਦੇ ਧਾਰਮਿਕ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ 10 ਅਕਤੂਬਰ ਨੂੰ ਠੰਡ ਵੱਧਣ ਕਰਕੇ ਬੰਦ ਕੀਤੇ ਜਾ ਰਹੇ ਹਨ। ਇਸ ਵਾਰ ਵੱਧ ਮੌਸਮ ਵਿੱਚ ਕਾਫੀ ਫੇਰ ਬਦਲ ਹੋਣ ਦੇ ਬਾਵਜੂਦ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਦਰਸ਼ਨਾਂ ਲਈ ਪਹੁੰਚੇ। ਜਾਣਕਾਰੀ ਮੁਤਾਬਕ ਸ੍ਰੀ ਹੇਮਕੁੰਟ ਸਾਹਿਬ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਅਗਲੇ ਸਾਲ ਨਾਲੋਂ ਵੱਧ ਹੈ ਤੇ ਅਗਲੇ ਸਾਲ ਵੀ ਵਧਣ ਦੀ ਉਮੀਦ ਹੈ। ਸ੍ਰੀ ਹੇਮਕੁੰਟ ਸਾਹਿਬ ਦੇ ਟਰੈਕਿੰਗ ਮਾਰਗਾਂ 'ਤੇ ਭਾਰੀ ਬਰਫ਼ਬਾਰੀ ਹੋਣ ਕਾਰਨ ਨਿਰਧਾਰਤ ਤਾਰੀਖ ਤੋਂ ਦੇਰੀ ਤੋਂ ਖੁਲ੍ਹੇ ਸਨ।
ਦੱਸਣਯੋਗ ਹੈ ਕਿ ਅਟਲਾਕੋਟੀ ਗਲੇਸ਼ੀਅਰ 'ਤੇ ਭਾਰੀ ਬਰਫ਼ ਪੈਣ ਕਾਰਨ ਤਹਿ ਕੀਤੀ ਤਾਰੀਖ ਦੇ ਵਿੱਚ ਬਦਲਾਅ ਕਰ ਦਿੱਤੀ ਗਿਆ ਸੀ, ਜਿਸ ਤੋਂ ਬਾਅਦ ਹੇਮਕੁੰਟ ਸਾਹਿਬ ਦੇ ਕਪਾਟ 5 ਦਿਨ ਦੇਰੀ ਤੋਂ ਖੋਲ੍ਹੇ ਗਏ ਸਨ। ਕਪਾਟ 25 ਮਈ ਦੀ ਥਾਂ 1 ਜੂਨ ਨੂੰ ਖੋਲ੍ਹੇ ਗਏ ਸਨ ਤੇ ਹੁਣ ਇਹ ਕਪਾਟ 10 ਅਕਤੂਬਰ ਨੂੰ ਬੰਦ ਕੀਤੇ ਜਾ ਰਹੇ ਹਨ।
ਧਾਮ 'ਤੇ ਭਾਰੀ ਠੰਡ ਨੂੰ ਦੇਖਦੇ ਹੋਏ ਸ੍ਰੀ ਹੇਮਕੁੰਟ ਸਾਹਿਬ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਸਾਲਾਂ ਦੇ ਵਾਂਗ ਇਸ ਸਾਲ ਵੀ 10 ਅਕਤੂਬਰ ਨੂੰ ਕਪਾਟ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸ੍ਰੀ ਹੇਮਕੁੰਟ ਸਾਹਿਬ ਤੇ ਗੋਵਿੰਦਘਾਟ ਗੁਰਦੁਆਰਾ ਦੇ ਸੀਨੀਅਰ ਮੈਨੇਜਰ ਸਰਦਾਰ ਸੇਵਾ ਸਿੰਘ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਵਾਰ ਸ੍ਰੀ ਹੇਮਕੁੰਟ ਸਹਿਬ ਦੇ ਦਰਸ਼ਨਾਂ ਲਈ ਹੁਣ ਤੱਕ 2 ਲੱਖ 65 ਹਜ਼ਾਰ ਸ਼ਰਧਾਲੂਆਂ ਪਹੁੰਚ ਕੇ ਅਰਦਾਸ ਕਰ ਚੁੱਕੇ ਹਨ।