ETV Bharat / bharat

ਪਾਪ ਧੋਂਦਾ ਹੈ ਅਨੋਖਾ ਝਰਨਾ, ਇੱਕ ਬੂੰਦ ਪੈਣ ਨਾਲ ਨਿਰੋਗੀ ਹੋ ਜਾਂਦੈ ਇਨਸਾਨ

author img

By

Published : Aug 29, 2019, 7:59 PM IST

ਹਿੰਦੂ ਧਰਮ 'ਚ ਅਜਿਹੀ ਮਾਨਤਾ ਹੈ ਕਿ ਗੰਗਾ ਨਦੀ 'ਚ ਨਹਾਉਣ ਨਾਲ ਸਾਰੇ ਹੀ ਪਾਪ ਧੋਤੇ ਜਾਂਦੇ ਹਨ। ਦੇਵਭੂਮੀ ਉੱਤਰਾਖੰਡ ਵਿੱਚ ਵੀ ਅਜਿਹਾ ਹੀ ਇੱਕ ਝਰਨਾ ਮੌਜੂਦ ਹੈ ਜਿਸ ਦੀ ਇੱਕ ਬੂੰਦ ਸਰੀਰ 'ਤੇ ਪੈਣ ਨਾਲ ਇਨਸਾਨ ਦੇ ਸਾਰੇ ਪਾਪ ਧੋਤੇ ਜਾਂਦੇ ਹਨ ਅਤੇ ਉਹ ਨਿਰੋਗੀ ਹੋ ਜਾਂਦਾ ਹੈ।

ਫੋਟੋ

ਦੇਹਰਾਦੁਨ : ਉੱਤਰਾਖੰਡ ਵਿੱਚ ਧਾਰਮਿਕ ਅਤੇ ਸੈਰ ਸਪਾਟੇ ਲਈ ਕਈ ਥਾਵਾਂ ਹਨ ਪਰ ਕਈ ਅਜਿਹੀਆਂ ਥਾਵਾਂ ਹਨ, ਜਿਨ੍ਹਾਂ ਦੇ ਆਪਣੇ ਆਪ 'ਚ ਬਹੁਤ ਸਾਰੇ ਭੇਕ ਲੁਕੋਏ ਹੋਏ ਹਨ। ਇਨ੍ਹਾਂ ਵਿੱਚੋਂ ਹੀ ਇੱਕ ਹੈ ਵਸੂਧਾਰਾ ਫਾਲਸ, ਇਹ ਝਰਨਾ ਬਦਰੀਨਾਥ ਧਾਮ ਤੋਂ ਤਕਰੀਬਨ 8 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਝਰਨੇ ਬਾਰੇ ਇਹ ਮਾਨਤਾ ਹੈ ਕਿ ਇਸ ਦੀ ਇੱਕ ਬੂੰਦ ਸਰੀਰ 'ਤੇ ਪੈਣ ਨਾਲ ਇਨਸਾਨ ਦੇ ਸਾਰੇ ਪਾਪ ਧੋਤੇ ਜਾਂਦੇ ਹਨ ਅਤੇ ਉਹ ਨਿਰੋਗੀ ਹੋ ਜਾਂਦਾ ਹੈ।

ਉੱਤਰਾਖੰਡ ਵਿੱਚ ਹਰ ਸਾਲ ਲੱਖਾਂ ਸੈਲਾਨੀ ਘੁੰਮਣ ਲਈ ਆਉਂਦੇ ਹਨ। ਬਦਰੀਨਾਥ ਤੋਂ 8 ਕਿੱਲੋਮੀਟਰ ਦੂਰ ਮਾਣਾ ਪਿੰਡ ਦੇ ਨੇੜੇ ਸਥਿਤ ਇਹ ਝਰਨਾ ਲਗਭਗ 425 ਫੁੱਟ ਉੱਪਰੋਂ ਡਿੱਗਦਾ ਹੈ। ਇਸ ਝਰਨੇ ਨਾਲ ਜੁੜੀ ਇੱਕ ਮਾਨਤਾ ਹੈ ਕਿ ਇਸ ਝਰਨੇ ਤੋਂ ਡਿੱਗ ਰਹੇ ਪਾਣੀ ਦੀ ਇੱਕ ਬੂੰਦ ਤੁਹਾਡੀ ਰੂਹ ਨੂੰ ਇੱਕ ਗੁਣਵਾਨ ਰੂਹ ਜਾਂ ਪਾਪੀ ਰੂਹ ਦਾ ਦਰਜਾ ਦੇ ਸਕਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਵਿਅਕਤੀ ਉੱਤੇ ਇਸ ਝਰਨੇ ਦੇ ਪਾਣੀ ਦੀ ਇੱਕ ਬੂੰਦ ਵੀ ਡਿੱਗਦੀ ਹੈ, ਉਹ ਹਮੇਸ਼ਾ ਲਈ ਤੰਦਰੁਸਤ ਹੋ ਜਾਂਦਾ ਹੈ। ਇਸ ਲਈ ਜਿਹੜੇ ਲੋਕ ਬਾਬਾ ਬਦਰੀਨਾਥ ਦੀ ਯਾਤਰਾ 'ਤੇ ਆਉਂਦੇ ਹਨ ਉਹ ਇਹ ਝਰਨਾ ਵੇਖਣ ਜ਼ਰੂਰ ਆਉਂਦੇ ਹਨ।

ਇਤਿਹਾਸਕ ਮਾਨਤਾ
ਲੋਕ ਕਥਾਵਾਂ ਮੁਤਾਬਕ ਇਹ ਮੰਨਿਆ ਜਾਂਦਾ ਹੈ ਕਿ ਮਾਣਾ ਪਿੰਡ ਨੇੜੇ ਇਸ ਝਰਨੇ ਤੱਕ ਪਹੁੰਚਣ ਲਈ 5 ਕਿਲੋਮੀਟਰ ਪੈਦਲ ਰਸਤਾ ਸਵਰਗਾਰੋਹਿਣੀ ਵੱਲ ਜਾਂਦਾ ਹੈ। ਮਹਾਂਭਾਰਤ ਦੇ ਸਮੇਂ ਵਿੱਚ ਇਸੇ ਰਸਤੇ ਤੋਂ ਪਾਂਡਵ ਸਵਗ ਲਈ ਗਏ ਸਨ। ਇਹ ਝਰਨਾ ਉਸੇ ਰਸਤੇ ਵਿੱਚ ਮੌਜ਼ੂਦ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੋ ਲੋਕ ਇਥੇ ਝਰਨੇ ਨੂੰ ਵੇਖਣ ਆਉਂਦੇ ਹਨ ਉਸ ਵੇਲੇ ਜੇਕਰ ਹਵਾ ਦੇ ਨਾਲ ਕਿਸੇ ਵਿਅਕਤੀ ਉੱਤੇ ਇਸ ਝਰਨੇ ਦਾ ਪਾਣੀ ਜਾਂ ਪਾਣੀ ਦੀ ਬੂੰਦ ਪੈਂਦੀ ਹੈ, ਉਸ ਵਿਅਕਤੀ ਦੀ ਰੂਹ ਗੁਣਵਾਨ ਰੂਹ ਮੰਨੀ ਜਾਂਦੀ ਹੈ।

ਵੀਡੀਓ ਵੇਖਣ ਲਈ ਕਲਿੱਕ ਕਰੋ

ਇੱਕ ਬੂੰਦ ਨਾਲ ਮਿਲਦੀ ਹੈ ਮੁਕਤੀ
ਇਸ ਬਾਰੇ ਬਦਰੀਨਾਥ ਮੰਦਰ ਦੇ ਪੰਡਿਤ ਰਿਸ਼ੀ ਪ੍ਰਸਾਦ ਸਤੀ ਦੱਸਦੇ ਨੇ ਕਿ ਵਸੂਧਾਰਾ ਝਰਨੇ ਦੇ ਕਈ ਮਹੱਤਵ ਹਨ। ਇਸ ਝਰਨੇ ਵਿੱਚ ਕਈ ਧਾਰਾਵਾਂ ਵਗਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਝਰਨੇ ਦੀਆਂ ਧਾਰਾਵਾਂ ਕਈ ਲੋਕਾਂ ਨੂੰ ਵਿਖਾਈ ਦਿੰਦੀਆਂ ਹਨ ਅਤੇ ਕਈ ਲੋਕਾਂ ਨੂੰ ਨਹੀਂ ਵਿਖਾਈ ਦਿੰਦੀਆਂ। ਉਨ੍ਹਾਂ ਦੱਸਿਆ ਕਿ ਜਿਸ ਵੀ ਵਿਅਕਤੀ ਉੱਤੇ ਇਸ ਝਰਨੇ ਦੇ ਪਾਣੀ ਦੀਆਂ ਬੂੰਦਾਂ ਪੈਂਦੀਆਂ ਹਨ ਉਸ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ ਅਤੇ ਉਸ ਵਿਅਕਤੀ ਨੂੰ ਮੌਤ ਤੋਂ ਬਾਅਦ ਸਵਰਗ ਵਿੱਚ ਥਾਂ ਮਿਲਦੀ ਹੈ।

ਗੀਤਾ 'ਚ ਵੀ ਹੈ ਇਸ ਝਰਨੇ ਦਾ ਜ਼ਿਕਰ

ਇਸ ਤੋਂ ਇਲਾਵਾ ਮਾਣਾ ਪਿੰਡ ਦੇ ਪੰਡਤ ਨੇ ਦੱਸਿਆ ਕਿ ਪੌਰਾਣਿਕ ਕਥਾਵਾਂ ਮੁਤਾਬਕ ਇਥੇ 8 ਵਸੂਆਂ ਅਤੇ ਵਸੂਧਾਰਾ ਨੇ ਇਥੇ ਕਈ ਸਾਲ ਤੱਪ ਕੀਤਾ ਸੀ ਜਿਸ ਕਾਰਨ ਇਥੋਂ ਪਾਣੀ ਦੀ ਧਾਰ ਨਿਕਲੀ। ਇਹ ਪਾਣੀ ਹਰ ਕਿਸੇ ਉੱਤੇ ਨਹੀਂ ਡਿੱਗਦਾ। ਉਨ੍ਹਾਂ ਦੱਸਿਆ ਕਿ ਇਸ ਝਰਨੇ ਦਾ ਜ਼ਿਕਰ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਗੀਤਾ ਵਿੱਚ ਵੀ ਹੈ। ਇਸ ਲਈ ਹਿੰਦੂ ਧਰਮ ਵਿੱਚ ਵਸੂਧਾਰਾ ਝਰਨੇ ਦਾ ਬਹੁਤ ਮੱਹਤਵ ਹੈ ਅਤੇ ਇਸ ਨੂੰ ਪਵਿੱਤਰ ਝਰਨਾ ਮੰਨਿਆ ਜਾਂਦਾ ਹੈ।

Intro:Body:

 Special story of Vasudhara falls in chamoli district uttarakhand

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.