ETV Bharat / bharat

'ਮੁੰਨਾ ਭਾਈ ਐਮ.ਬੀ.ਐਸ' ਦੇ ਅਦਾਕਾਰ ਸੁਰੇਂਦਰ ਰਾਜਨ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ

author img

By

Published : Jun 14, 2020, 12:27 PM IST

ਰੀਅਲ ਹੀਰੋ ਸੋਨੂੰ ਸੂਦ ਬਿਨ੍ਹਾਂ ਥੱਕੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ 'ਚ ਲੱਗੇ ਹੋਏ ਹਨ। ਹੁਣ ਅਦਾਕਾਰ ਨੇ ਆਪਣੀ ਫਿਲਮ 'ਆਰ ਰਾਜਕੁਮਾਰ' 'ਚ ਕੰਮ ਕਰ ਚੁੱਕੇ ਅਦਾਕਾਰ ਸੁਰੇਂਦਰ ਰਾਜਨ ਨੂੰ ਘਰ ਪਹੁੰਚਾਉਣ ਦਾ ਵਾਅਦਾ ਕੀਤਾ ਹੈ ਜੋ ਕਿ ਪਿਛਲੇ ਕਈ ਦਿਨਾਂ ਤੋਂ ਮੁੰਬਈ 'ਚ ਫਸੇ ਹੋਏ ਹਨ।

'ਮੁੰਨਾ ਭਾਈ ਐਮ.ਬੀ.ਐਸ' ਦੇ ਅਦਾਕਾਰ ਸੁਰੇਂਦਰ ਰਾਜਨ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ
'ਮੁੰਨਾ ਭਾਈ ਐਮ.ਬੀ.ਐਸ' ਦੇ ਅਦਾਕਾਰ ਸੁਰੇਂਦਰ ਰਾਜਨ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ

ਮੁਬੰਈ: ਕੋਵਿਡ-19 ਭਿਆਨਕ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਸਮੁੱਚੇ ਦੇਸ਼ 'ਚ ਲੌਕਡਾਊਨ ਲਗਾਇਆ, ਜਿਸ 'ਚ ਕਈ ਪ੍ਰਵਾਸੀ ਮਜ਼ਦੂਰ ਆਪਣੇ ਗ੍ਰਹਿ ਸੂਬੇ ਜਾਣਾ ਚਾਹੁੰਦੇ ਸੀ। ਜਿਹੜੇ ਪ੍ਰਵਾਸੀ ਮਜ਼ਦੂਰ ਮੁਬੰਈ 'ਚ ਫਸੇ ਹੋਏ ਸੀ ਉਨ੍ਹਾਂ ਦੀ ਮਦਦ ਲਈ ਅਦਾਕਾਰ ਸੋਨੂੰ ਸੂਦ ਅੱਗੇ ਆਏ। ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਬੱਸ, ਟਰੇਨਾਂ, ਫਲਾਇਟਾਂ ਦੇ ਜ਼ਰੀਏ ਘਰ ਪਹੁੰਚਾਇਆ।

ਸੋਨੂੰ ਸੂਦ ਦੀ ਫਿਲਮ 'ਆਰ ਰਾਜਕੁਮਾਰ' 'ਚ ਅਦਾਕਾਰ ਸੁਰੇਂਦਰ ਰਾਜਨ ਕੰਮ ਕਰ ਚੁੱਕੇ ਹਨ। ਅਦਾਕਾਰ ਸੁਰੇਂਦਰ ਰਾਜਨ ਸ਼ੁਟਿੰਗ ਲਈ ਮੁਬੰਈ ਆਏ ਸੀ ਪਰ ਵਾਇਰਸ ਕਾਰਨ ਲੱਗੇ ਲੌਕਡਾਊਨ 'ਚ ਸ਼ੂਟਿੰਗ ਰੱਦ ਹੋ ਗਈ ਤੇ ਅਦਾਕਾਰ ਸੁਰੇਂਦਰ ਰਾਜਨ ਪਿਛਲੇ 3 ਮਹੀਨਿਆਂ ਤੋਂ ਮੁਬੰਈ 'ਚ ਫਸੇ ਹੋਏ ਹਨ।

ਮਿਲੀ ਜਾਣਕਾਰੀ ਮੁਤਾਬਕ ਸੋਨੂੰ ਨੂੰ ਜਦੋਂ ਸੁਰੇਂਦਰ ਰਾਜਨ ਦੇ ਮੁਬੰਈ 'ਚ ਫਸੇ ਹੋਣ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਸੁਰੇਂਦਰ ਰਾਜਨ ਨੂੰ ਫੋਨ ਕੀਤਾ ਤੇ ਉਨ੍ਹਾਂ ਦਾ ਸਾਰਾ ਵੇਰਵਾ ਮੰਗਿਆ। ਉਨ੍ਹਾਂ ਨੇ ਸੁਰੇਂਦਰ ਰਾਜਨ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ 17-18 ਜੂਨ ਤੱਕ ਘਰ ਪਹੁੰਚਾ ਦੇਣਗੇ।

ਇਹ ਵੀ ਪੜ੍ਹੋ:7 ਜ਼ਿਲ੍ਹੇ ਦੇ ਡੀ.ਸੀ ਸਣੇ 34 ਆਈ.ਐਸ ਤੇ ਪੀ.ਸੀ.ਐਸ ਅਫ਼ਸਰਾਂ ਦਾ ਤਬਾਦਲਾ

ਸੁਰੇਂਦਰ ਨੇ ਕਿਹਾ ਕਿ ਸੋਨੂੰ ਸੂਦ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸੇ ਦੇ ਅੰਦਰ ਲੋਕਾਂ ਦੀ ਮਦਦ ਕਰਨ ਦੀ ਇੱਛਾ ਸ਼ਕਤੀ ਨਹੀਂ ਹੋਵੇਗੀ, ਉਦੋਂ ਤੱਕ ਉਹ ਲੋਕਾਂ ਦੀ ਮਦਦ ਨਹੀਂ ਕਰ ਸਕਦਾ। ਸੋਨੂੰ ਸੂਦ ਵਰਗੇ ਲੋਕ ਦੁਨੀਆ 'ਚ ਬਹੁਤ ਘੱਟ ਹੁੰਦੇ ਹਨ।

ਜ਼ਿਕਰਯੋਗ ਹੈ ਕਿ ਸੁਰੇਂਦਰ ਨੇ ਫਿਲਮ 'ਮੁੰਨਾ ਭਾਈ ਐਮਬੀਐਸ' 'ਚ ਸਫਾਈ ਕਰਮਚਾਰੀ ਦਾ ਕਿਰਦਾਰ ਪੇਸ਼ ਕੀਤਾ ਸੀ ਜਿਸ ਨੂੰ ਸੰਜੇ ਦੱਤ ਨੇ ਜਾਦੂ ਦੀ ਝੱਪੀ ਦਿੱਤੀ ਸੀ। ਸੁਰੇਂਦਰ ਦੇ ਪਾਸ ਕਾਫੀ ਸਮੇਂ ਤੋਂ ਕੰਮ ਨਹੀਂ ਸੀ ਇਸ ਲਈ ਉਨ੍ਹਾਂ ਦੀ ਆਰਥਿਕ ਸਥਿਤੀ ਕੁੱਝ ਖਾਸ ਨਹੀਂ ਹੈ। ਸੁਰੇਂਦਰ ਨੇ ਇਹ ਵੀ ਦੱਸਿਆ ਕਿ ਕਈ ਜੂਨੀਅਰ ਆਰਸਿਟ ਦੀ ਪੇਮੇਂਟ ਰੁੱਕੀ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.