ਨਵੀਂ ਦਿੱਲੀ: ਆਰਥਿਕ ਮੰਦੀ ਬਾਰੇ ਕਾਂਗਰਸ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਰਾਜਸਭਾ ਵਿੱਚ ਕਿਹਾ ਕਿ ਆਰਥਿਕ ਵਿਕਾਸ ਦੀ ਰਫ਼ਤਾਰ ਹੇਠਾਂ ਆ ਗਈ ਹੈ, ਪਰ ਦੇਸ਼ ਮੰਦੀ ਦੇ ਦੌਰ ਤੋਂ ਨਹੀਂ ਲੰਘ ਰਿਹਾ ਹੈ। ਦੇਸ਼ ਦੀ ਅਰਥਵਿਵਸਥਾ ਬਾਰੇ ਚੱਲ ਰਹੀ ਬਹਿਸ ਦੌਰਾਨ ਰਾਜਸਭਾ ਵਿੱਚ ਬੈਠੇ ਬੀਜੇਪੀ ਦੇ ਕਈ ਮੰਤਰੀ ਡੁੰਗੀ ਨੀਂਦ ਵਿੱਚ ਨਜ਼ਰ ਆਏ।
ਦੇਸ਼ ਦੀ ਅਰਥਵਿਵਸਥਾ ਬਾਰੇ ਕਾਂਗਰਸ ਵੱਲੋਂ ਪਿਛਲੇ ਦਿਨੀਂ ਚੁੱਕੇ ਗਏ ਸਵਾਲਾਂ ਦਾ ਨਿਰਮਲਾ ਸੀਤਾਰਮਨ ਜਵਾਬ ਦੇ ਰਹੀ ਸੀ, ਪਰ ਸੰਸਦ ਵਿੱਚ ਪਿੱਛਲੀ ਸੀਟਾਂ 'ਤੇ ਬੈਠੇ ਮੰਤਰੀ ਸੁੱਤੇ ਪਏ ਸਨ। ਇਸ ਦੌਰਾਨ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਇਨ੍ਹਾਂ ਸੰਸਦ ਮੈਂਬਰਾਂ ਨੂੰ ਜਗਾਉਂਦੇ ਹੋਏ ਨਜਰ ਆਏ।