ETV Bharat / bharat

ਸਿਰਮੌਰ 'ਚ ਮੀਂਹ ਦਾ ਕਹਿਰ, ਕਾਰ ਸਮੇਤ ਰੁੜਨ ਤੋਂ ਬਾਲ-ਬਾਲ ਬਚੇ ਲੋਕ

ਸਿਰਮੌਰ ਜ਼ਿਲ੍ਹੇ 'ਚ ਭਾਰੀ ਮੀਂਹ ਪੈਂਣ ਕਾਰਨ ਨਦੀਆਂ-ਨਾਲੇ ਉਫਾਨ 'ਤੇ ਹਨ। ਇਥੇ ਇੱਕ ਗੱਡੀ ਤੇਜ਼ ਵਹਾਅ ਦੀ ਚਪੇਟ ਵਿੱਚ ਆ ਗਈ ਅਤੇ ਇਸ 'ਚ ਸਵਾਰ ਦੋ ਲੋਕ ਗੱਡੀ ਦੇ ਨਾਲ ਰੁੜਨ ਤੋਂ ਬਾਲ-ਬਾਲ ਬੱਚੇ।

ਫੋਟੋ
author img

By

Published : Aug 27, 2019, 6:24 PM IST

ਨਾਹਨ : ਸਿਰਮੌਰ ਜ਼ਿਲ੍ਹੇ ਵਿੱਚ ਇੱਕ ਵਾਰ ਮੁੜ ਭਾਰੀ ਮੀਂਹ ਦਾ ਕਹਿਰ ਸ਼ੁਰੂ ਹੋ ਗਿਆ ਹੈ। ਬੀਤੇ ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਰਾਨ ਇਥੇ ਨਦੀਆਂ -ਨਾਲੇ ਉਫਾਨ 'ਤੇ ਵੱਗ ਰਹੇ ਹਨ। ਸੁਰਲਾ ਅਤੇ ਕੌਲਾਵਾਲਾਂਭੂਡ ਖੇਤਰਾਂ ਵਿੱਚ ਸਥਾਨਕ ਖੱਡ ਵਿੱਚ ਤੇਜ਼ ਬਹਾਅ ਕਾਰਨ ਇੱਕ ਗੱਡੀ ਸੁਰਲਾ ਬੱਸ ਅੱਡੇ ਨੇੜੇ ਫਸ ਗਈ। ਇੰਨਾ ਹੀ ਨਹੀਂ, ਵਾਹਨ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਰੁੜਨ ਤੋਂ ਬਾਲ-ਬਾਲ ਬਚਾਇਆ ਗਿਆ।

ਵੀਡੀਓ

ਨਾਲੇ ਦੇ ਤੇਜ਼ ਬਹਾਅ ਕਾਰਨ ਜਦੋਂ ਗੱਡੀ ਵਹਿਣ ਲਗੀ ਤਾਂ ਗੱਡੀ 'ਚ ਸਵਾਰ ਲੋਕਾਂ ਨੇ ਰੌਲ੍ਹਾ ਪਾਇਆ। ਉਨ੍ਹਾਂ ਦੀ ਆਵਾਜ਼ ਸੁਣ ਕੇ ਨੇੜਲੇ ਪਿੰਡ ਦੇ ਸਥਾਨਕ ਲੋਕ ਇੱਕਠੇ ਹੋ ਗਏ। ਇਸ ਮੌਕੇ ਪਿੰਡ ਦੇ ਕੁਝ ਨੌਜਵਾਨਾਂ ਨੇ ਆਪਣੀ ਸਮਝਦਾਰੀ ਨਾਲ ਦੋਹਾਂ ਵਿਅਕਤੀਆਂ ਦੀ ਸਮੇਂ ਰਹਿੰਦੇ ਹੀ ਬਚਾ ਲਿਆ। ਵਾਹਨ ਦੇ ਰੁੜਨ ਤੋਂ ਪਹਿਲਾਂ ਦੋਹਾਂ ਵਿਅਕਤੀਆਂ ਨੂੰ ਗੱਡੀ ਤੋਂ ਸੁਰੱਖਿਤ ਬਾਹਰ ਕੱਢ ਲਿਆ ਗਿਆ। ਸਥਾਨਕ ਲੋਕਾਂ ਮੁਤਾਬਕ ਉਸ ਸਮੇਂ ਦੀ ਸਥਿਤੀ ਇਨ੍ਹੀਂ ਕੁ ਖ਼ਰਾਬ ਸੀ ਕਿ ਕਾਰ ਸਵਾਰ ਦੋਹਾਂ ਵਿਅਕਤੀਆਂ ਦੀ ਜਾਨ ਨੂੰ ਖ਼ਤਰਾ ਸੀ, ਕਿਉਂਕਿ ਬਚਾਅ ਕਾਰਜ ਦੇ ਦੌਰਾਨ ਗੱਡੀ ਦੇ ਪਲਟਣ ਦਾ ਖ਼ਤਰਾ ਸੀ।

ਇੱਕ ਪਾਸੇ ਜਿਥੇ ਕਾਰ ਸਵਾਰ ਦੋ ਲੋਕਾਂ ਦੀ ਜਾਨ ਬਚਾਈ ਗਈ ਉਥੇ ਹੀ ਦੂਜੇ ਪਾਸੇ ਸੁਰਲਾ ਸੀਨੀਅਰ ਸਕੈਂਡਰੀ ਸਕੂਲ ਦੇ ਨੇੜੇ ਵੀ ਹੜ੍ਹ ਕਾਰਨ ਲੋਕਾਂ ਦੇ ਘਰਾਂ ਅਤੇ ਦੁਕਾਨਾਂ 'ਚ ਪਾਣੀ ਵੜ ਗਿਆ ਹੈ। ਮੀਂਹ ਕਾਰਨ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਭਾਰੀ ਮੀਂਹ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਦਾ ਝੇਲਣਾ ਪੈ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਥਾਨਕ ਲੋਕਾਂ ਨੂੰ ਨਦੀਆਂ ਅਤੇ ਨਾਲੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।

Intro:Body:

Sirmour-Nahan two peoples escaped from rapid drift

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.