ਨਵੀਂ ਦਿੱਲੀ: ਨਾਗਰਿਕ ਸੋਧ ਕਾਨੂੰਨ ਦੇ ਵਿਰੋਧ ਵਿੱਚ ਦਿੱਲੀ ਦੇ ਸ਼ਾਹੀਨ ਬਾਗ 'ਚ 15 ਦਸੰਬਰ ਤੋਂ ਜਾਰੀ ਧਰਨਾ ਹੋਰ ਵਧਦਾ ਜਾ ਰਿਹਾ ਹੈ। ਅੱਜ 31ਵੇਂ ਦਿਨ ਇਸ ਪ੍ਰਦਸ਼ਨ ਵਿੱਚ ਪੰਜਾਬ ਤੋਂ ਆਏ ਕਈ ਸਿੱਖਾਂ ਅਤੇ ਭਾਰਤੀ ਕਿਸਾਨ ਯੂਨੀਅਨ ਨੇ ਹਿੱਸਾ ਲਿਆ।
ਇਸ ਪ੍ਰਦਰਸ਼ਨ ਦੌਰਾਨ ਸ਼ਾਮਲ ਹੋਏ ਪੰਜਾਬ ਤੋਂ ਆਏ ਸਿੱਖਾਂ ਨੇ ਲੰਗਰ ਵੀ ਲਗਾਇਆ। ਉਨ੍ਹਾਂ ਨੇ ਕਿਹਾ ਕਿ ਅਸੀਂ ਇਥੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਇਕਜੁਟਤਾ ਦਿਖਾਉਣ ਲਈ ਆਏ ਹਾਂ।
ਦੱਸਦਈਏ ਕਿ ਸ਼ਾਹੀਨ ਬਾਗ ਵਿੱਚ ਪਿਛਲੇ ਇੱਕ ਮਹੀਨੇ ਤੋਂ ਨਾਗਰਿਕ ਸੋਧ ਕਾਨੂੰਨ ਦੇ ਖਿਲਾਫ਼ ਹਜ਼ਾਰਾਂ ਲੋਕ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਸੰਵਿਧਾਨ ਨੂੰ ਬਦਲਣ ਖ਼ਿਲਾਫ਼ ਇੱਥੇ ਔਰਤਾਂ ਅਤੇ ਬੱਚੇ ਹੱਢ-ਚੀਰਵੀਆਂ ਸਰਦ ਰਾਤਾਂ ਵਿੱਚ ਜੁਟੇ ਹੋਏ ਹਨ। ਇਨ੍ਹਾਂ ਔਰਤਾਂ ਵਿੱਚ 90 ਅਤੇ 82 ਸਾਲ ਦੀਆਂ ਔਰਤਾਂ ਵੀ ਸ਼ਾਮਲ ਹਨ। ਦਿੱਲੀ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਹਟਣ ਦੀ ਅਪੀਲ ਕਰ ਰਹੀ ਹੈ, ਪਰ ਸਾਰੇ ਲੋਕ ਅਜੇ ਵੀ ਉੱਥੇ ਜੁਟੇ ਹੋਏ ਹਨ। ਜਿਸ ਕਾਰਨ ਦਿੱਲੀ ਤੋਂ ਨੋਇਡਾ ਆਉਣ ਵਾਲੇ ਰੋਡ ਨੂੰ ਬੰਦ ਕੀਤਾ ਗਿਆ ਹੈ।