ETV Bharat / bharat

ਮੁੱਖ ਮੰਤਰੀ ਦੇ ਬਿਆਨ ਦੇ ਵਿਰੋਧ 'ਚ ਅੱਜ ਸ਼ਿਰਡੀ ਬੰਦ - ਸਾਈਂ ਮੰਦਰ ਬੰਦ

ਮਹਾਂਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਵੱਲੋਂ ਸਾਈਂ ਬਾਬਾ ਦੇ ਜਨਮ ਅਸਥਾਨ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਅੱਜ ਸ਼ਿਰਡੀ ਬੰਦ ਹੈ। ਹਾਲਾਂਕਿ ਸ਼ਰਧਾਲੂਆਂ ਲਈ ਮੰਦਰ ਖੁੱਲ੍ਹਾ ਰਹੇਗਾ। ਸਾਈਂ ਬਾਬਾ ਸੰਸਥਾਨ ਟਰੱਸਟ ਦਾ ਦਾਅਵਾ ਹੈ ਕਿ ਸ਼ਰਧਾਲੂਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ।

shirdi
ਫ਼ੋਟੋ
author img

By

Published : Jan 19, 2020, 3:20 PM IST

ਸ਼ਿਰਡੀ: ਮਹਾਂਰਾਸ਼ਟਰ ਦੇ ਸ਼ਿਰਡੀ 'ਚ ਸਥਾਨਕ ਲੋਕਾਂ ਨੇ ਸਾਈਂ ਬਾਬਾ ਦੇ ਜਨਮ ਅਸਥਾਨ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਤੋਂ ਬਾਅਦ ਬੰਦ ਬੁਲਾਇਆ ਹੈ। ਹਾਲਾਂਕਿ ਸਾਈਂ ਬਾਬਾ ਸੰਸਥਾਨ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਪਕ ਮੁਗਲੀਕਰ ਦਾ ਕਹਿਣਾ ਸੀ ਕਿ ਬੰਦ ਦੇ ਬਾਵਜੂਦ ਸਾਈਂ ਮੰਦਰ ਖੁੱਲ੍ਹਿਆ ਰਹੇਗਾ ਤੇ ਸ਼ਰਧਾਲੂ ਦਰਸ਼ਨ ਕਰ ਸਕਣਗੇ।

ਕੁੱਝ ਸ਼ਰਧਾਲੂ ਪਾਥਰੀ ਨੂੰ ਸਾਈਂ ਬਾਬਾ ਦਾ ਜਨਮ ਅਸਥਾਨ ਦੱਸਦੇ ਹਨ ਪਰ ਸ਼ਿਰਡੀ ਦੇ ਲੋਕਾਂ ਦਾ ਦਾਅਵਾ ਹੈ ਕਿ ਸਾਈਂ ਬਾਬਾ ਦੀ ਜਨਮ ਭੂਮੀ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ।

ਦਰਅਸਲ, ਪਿਛਲੇ ਹਫ਼ਤੇ ਮੁੱਖ ਮੰਤਰੀ ਉਧਵ ਠਾਕਰੇ ਨੇ ਪਾਥਰੀ ਦਾ ਉਲੇਖ ਸਾਈਂ ਨਾਥ ਦੇ ਜਨਮ ਅਸਥਾਨ ਦੇ ਰੂਪ 'ਚ ਕੀਤਾ ਹੈ। ਉਨ੍ਹਾਂ ਨੇ ਪਾਥਰੀ ਦੇ ਵਿਕਾਸ ਲਈ 100 ਕਰੋੜ ਰੁਪਏ ਦਾ ਬਜਟ ਦਿੱਤੇ ਜਾਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਲੋਕਾਂ ਨੇ ਨਾਰਾਜ਼ਗੀ ਪ੍ਰਗਟਾਈ ਹੈ।

ਸਥਾਨਕ ਬੀਜੇਪੀ ਵਿਧਾਇਕ ਰਾਧਾਕ੍ਰਿਸ਼ਣ ਵਿਖੇ ਪਾਟਿਲ ਨੇ ਸਥਾਨਕ ਲੋਕਾਂ ਵੱਲੋਂ ਬਣਾਏ ਗਏ ਬੰਦ ਦਾ ਸਮਰਥਨ ਕੀਤਾ। ਉਨ੍ਹਾਂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਉਧਵ ਠਾਕਰੇ ਸਾਈਂ ਬਾਬਾ ਦੇ ਜਨਮ ਅਸਥਾਨ ਬਾਰੇ ਦਿੱਤੇ ਬਿਆਨ ਨੂੰ ਵਾਪਸ ਲੈਣ।
ਦੂਜੇ ਪਾਸੇ, ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੇ ਕਿਹਾ ਸੀ ਕਿ ਪਾਥਰੀ 'ਚ ਸ਼ਰਧਾਲੂਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ।

Intro:Body:

Slug :

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.