ETV Bharat / bharat

ਰਾਜਸਥਾਨ: ਖੇਤੀਬਾੜੀ ਯੂਨੀਵਰਸਿਟੀ ਨੇ ਸੋਕੇ 'ਚ ਲਿਆਂਦੀ ਹਰਿਆਲੀ, ਵੇਖੋ ਖ਼ਾਸ ਰਿਪੋਰਟ

author img

By

Published : Jul 15, 2020, 9:03 AM IST

ਰਾਜਸਥਾਨ ਦਾ ਇੱਕ ਵੱਡਾ ਹਿੱਸਾ 'ਡਾਰਕ ਜ਼ੋਨ' ਵਿੱਚ ਹੈ, ਅਜਿਹੇ ਖੇਤਰ ਰਾਜਧਾਨੀ ਦੇ ਕਈ ਪੇਂਡੂ ਇਲਾਕਿਆਂ ਵਿੱਚ ਵੀ ਹਨ। ਜਿਸ ਨੂੰ ਦੇਖਦੇ ਹੋਏ ਸ੍ਰੀ ਕਰਨ ਨਰਿੰਦਰ ਖੇਤੀਬਾੜੀ ਯੂਨੀਵਰਸਿਟੀ ਦੀ ਜਲ-ਸੰਕਟ ਨੂੰ ਦੂਰ ਕਰਨ ਦੇ ਲਈ ਕੀਤੀ ਗਈ ਕੋਸ਼ਿਸ਼ ਬਹੁਤ ਹੀ ਸ਼ਲਾਘਾਯੋਗ ਹੈ। ਇਨ੍ਹਾਂ ਕੋਸ਼ਿਸ਼ਾਂ ਨਾਲ ਜੋਬਨੇਰ ਖੇਤਰ ਵਿੱਚ ਹਰਿਆਲੀ ਵੀ ਵੱਧ ਗਈ ਹੈ ਅਤੇ ਪਾਣੀ ਦੀ ਸਮੱਸਿਆ ਦਾ ਵੀ ਹੱਲ ਹੋਇਆ ਹੈ। ਇਥੇ 25 ਸਾਲਾਂ ਤੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫ਼ੀ ਘੱਟ ਗਿਆ ਸੀ, ਜੋ ਅੱਜ 50 ਫੁੱਟ ਤੱਕ ਉੱਪਰ ਆ ਗਿਆ ਹੈ। ਪੜ੍ਹੋ ਪੂਰੀ ਖ਼ਬਰ...

ਰਾਜਸਥਾਨ: ਖੇਤੀਬਾੜੀ ਯੂਨੀਵਰਸਿਟੀ ਨੇ ਸੋਕੇ 'ਚ ਲਿਆਂਦੀ ਹਰਿਆਲੀ, ਵੇਖੋ ਖ਼ਾਸ ਰਿਪੋਰਟ
ਰਾਜਸਥਾਨ: ਖੇਤੀਬਾੜੀ ਯੂਨੀਵਰਸਿਟੀ ਨੇ ਸੋਕੇ 'ਚ ਲਿਆਂਦੀ ਹਰਿਆਲੀ, ਵੇਖੋ ਖ਼ਾਸ ਰਿਪੋਰਟ

ਜੈਪੂਰ: ਰਾਜਸਥਾਨ ਵਿੱਚ ਇੱਕ ਕਹਾਵਤ ਬਹੁਤ ਹੀ ਮਸ਼ਹੂਰ ਹੈ 'ਜਿਸ ਕਿਹਾ ਉਸ ਪਾਣੀ ਦੀ ਕੀਮਤ ਜਾਣੀ, ਜਾਂ ਉਹ ਝੂਠਾ ਜਾਂ ਫ਼ਿਰ ਉਹ ਰਾਜਸਥਾਨੀ'। ਸੂਬੇ ਵਿੱਚ ਬੱਚੇ-ਬੱਚੇ ਨੂੰ ਪਾਣੀ ਦੀ ਅਹਿਮੀਅਤ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਕਿਵੇਂ ਪੀਣ ਵਾਲੇ ਪਾਣੀ ਦੇ ਲਈ ਦੂਰ-ਦੂਰ ਤੱਕ ਮੁਸ਼ੱਕਤ ਕਰਨੀ ਪੈਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜੇ ਪਾਣੀ ਦੀ ਅਸਲ ਕੀਮਤ ਦੇਖਣੀ ਹੈ ਤਾਂ ਰਾਜਸਥਾਨ ਚੱਲੋ।

ਰਾਜਧਾਨੀ ਜੈਪੁਰ ਦੇ ਜੋਬਨੇਰ ਖੇਤਰ ਵਿੱਚ ਲਗਭਗ 25 ਸਾਲਾਂ ਤੋਂ ਲੋਕ ਪਾਣੀ ਦੇ ਸੰਕਟ ਨਾਲ ਜੂਝ ਰਹੇ ਸਨ। ਜੋਬਨੇਰ ਵਿੱਚ ਸਥਿਤ ਸ੍ਰੀ ਕਰਨ ਨਰਿੰਦਰ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਪੀਣ ਦੇ ਪਾਣੀ ਦੇ ਲਈ ਬਾਹਰ ਤੋਂ ਟੈਂਕਰ ਮੰਗਵਾਉਣੇ ਪੈਂਦੇ ਸਨ। ਪਰ ਕਈ ਸਾਲਾਂ ਤੋਂ ਪਾਣੀ ਦੀ ਇਸ ਸਮੱਸਿਆ ਨਾਲ ਜੂਝ ਰਹੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਜਿਹਾ ਰਸਤਾ ਲੱਭਿਆ ਹੈ ਜਿਸ ਨਾਲ ਨਾ ਸਿਰਫ਼ ਯੂਨੀਵਰਸਿਟੀ ਨੇ ਆਪਣੀ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ, ਬਲਕਿ ਆਸ-ਪਾਸ ਦੇ ਪਿੰਡਾਂ ਦੇ ਸੰਕਟ ਨੂੰ ਵੀ ਦੂਰ ਕੀਤਾ ਹੈ।

ਸੂਬੇ ਦੇ ਪੱਛਮੀ ਇਲਾਕਿਆਂ ਬੜਮੇਰ, ਜੈਸਲਮੇਰ, ਬੀਕਾਨੇਰ ਵਿੱਚ ਤਾਂ ਲੋਕਾਂ ਨੂੰ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਪਾਣੀ ਲਿਆਉਣਾ ਪੈਂਦਾ ਹੈ। ਪਰ ਹੁਣ ਸੂਬੇ ਵਿੱਚ ਕਈ ਹੋਰ ਵੀ ਇਲਾਕੇ 'ਡਾਰਕ ਜ਼ੋਨ' ਵਿੱਚ ਆ ਗਏ ਹਨ, ਅਜਿਹੇ ਵਿੱਚ ਹੁਣ ਸੂਬੇ ਦੇ ਹੋਰ ਜ਼ਿਲ੍ਹਿਆਂ ਦੇ ਹਾਲਾਤ ਵੀ ਮੂਹਰਲੀਆਂ ਕਤਾਰਾਂ ਵਾਲੇ ਖੇਤਰਾਂ ਵਰਗੇ ਬਣ ਗਏ ਹਨ। ਰਾਜਧਾਨੀ ਜੈਪੁਰ ਤੋਂ ਸਿਰਫ਼ 40 ਕਿਲੋਮੀਟਰ ਦੂਰ ਸਥਿਤੀ ਜੋਬਨੇਰ ਖੇਤਰ ਵਿੱਚ ਵੀ ਹਾਲਾਤ ਵਿਗੜਦੇ ਜਾ ਰਹੇ ਹਨ। ਇਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ।

ਪਾਣੀ ਦੀ ਸੁਰੱਖਿਆ ਕਰ ਕੇ ਵਧਾਇਆ ਜ਼ਮੀਨੀ ਪਾਣੀ ਦਾ ਪੱਧਰ

ਦੇਸ਼ ਦਾ ਸਭ ਤੋਂ ਪੁਰਾਣਾ ਖੇਤੀਬਾੜੀ ਕਾਲਜ ਜੋ ਕਿ ਆਜ਼ਾਦੀ ਤੋਂ ਪਹਿਲਾਂ ਬਣਿਆ ਸੀ, ਉਹ ਜੋਬਨੇਰ ਖੇਤਰ ਵਿੱਚ ਹੈ। ਹਾਲਾਂਕਿ ਇਹ ਕਾਲਜ ਹੁਣ ਸ੍ਰੀ ਕਰਨ ਨਰਿੰਦਰ ਖੇਤੀਬਾੜੀ ਯੂਨੀਵਰਸਿਟੀ ਦੇ ਰੂਪ ਵਿੱਚ ਚਲਾਇਆ ਜਾ ਰਿਹਾ ਹੈ। ਵੈਸੇ ਤਾਂ ਇਹ ਖੇਤੀਬਾੜੀ ਯੂਨੀਵਰਸਿਟੀ ਹੈ ਜਿਥੇ ਵਿਦਿਆਰਥੀਆਂ ਨੂੰ ਫ਼ਸਲਾਂ ਬਾਰੇ ਦੱਸਣ ਦੇ ਨਾਲ-ਨਾਲ ਪਸ਼ੂਆਂ ਬਾਰੇ ਵੀ ਦੱਸਿਆ ਜਾਂਦਾ ਹੈ। ਪਰ ਸਾਲਾਂ ਤੋਂ ਯੂਨੀਵਰਸਿਟੀ ਪ੍ਰਸ਼ਾਸਨ ਪਾਣੀ ਦੀ ਘਾਟ ਨਾਲ ਜੂਝ ਰਿਹਾ ਸੀ। ਹਾਲਾਤ ਇਹ ਸਨ ਕਿ ਸਾਲ 1995 ਤੋਂ ਬਾਅਦ ਯੂਨੀਵਰਸਿਟੀ ਨੂੰ ਮਜਬੂਰਨ ਟੈਂਕਰਾਂ ਨਾਲ ਪਾਣੀ ਲੈਣਾ ਪਿਆ ਸੀ, ਪਰ ਪ੍ਰਸ਼ਾਸਨ ਦੇ ਬਿਹਤਰ ਪਾਣੀ ਪ੍ਰਬੰਧਾਂ ਤੋਂ ਬਾਅਦ ਹੁਣ ਨਾ ਕੇਵਲ ਯੂਨੀਵਰਸਿਟੀ ਬਲਕਿ ਆਸਪਾਸ ਦੇ ਖੇਤਰਾਂ ਦੀ ਵੀ ਪਾਣੀ ਦੀ ਸਮੱਸਿਆ ਖ਼ਤਮ ਹੋ ਗਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪਾਣੀ ਸੁਰੱਖਿਆ ਦੇ ਖੇਤਰ ਵਿੱਚ ਕੀਤੇ ਗਏ, ਇਸ ਕੰਮ ਨਾਲ ਆਸ-ਪਾਸ ਦੇ ਇਲਾਕਿਆਂ ਵਿੱਚ ਜ਼ਮੀਨੀ ਪਾਣੀ ਦਾ ਪੱਧਰ 50 ਫ਼ੁੱਟ ਉੱਪਰ ਆ ਗਿਆ ਹੈ।

ਨਾਲੇ ਦੇ ਮਾਧਿਅਮ ਰਾਹੀਂ ਪਾਣੀ ਨੂੰ ਕੀਤਾ ਗਿਆ ਇਕੱਠਾ

ਯੂਨੀਵਰਸਿਟੀ ਪ੍ਰਸ਼ਾਸਨ ਨੇ ਆਤਮ-ਨਿਰਭਰ ਬਣਨ ਦੇ ਲਈ ਸਮੀਪ ਦੇ ਜਵਾਲਾ ਮਾਤਾ ਮੰਦਰ ਦੀ ਪਹਾੜੀ ਤੋਂ ਵਿਅਰਥ ਵਹਿਣ ਵਾਲੇ ਪਾਣੀ ਨੂੰ ਨਗਰ ਪਾਲਿਕਾ ਦੀ ਮਦਦ ਨਾਲ ਯੂਨੀਵਰਸਿਟੀ ਵਿੱਚ ਇੱਕ ਤਲਾਬ ਬਣਾ ਕੇ ਇਕੱਠਾ ਕੀਤਾ ਗਿਆ। ਯੂਨੀਵਰਸਿਟੀ ਨੇ 33 ਲੱਖ ਲੀਟਰ ਸਮਰੱਥਾ ਦੇ 3 ਪੱਕੇ ਤਲਾਬ ਬਣਾਉਣ ਦੇ ਨਾਲ ਇੱਕ ਹੋਰ 3 ਕਰੋੜ ਲੀਟਰ ਦੀ ਸਮਰੱਥਾ ਵਾਲੀ ਪੱਕੀ ਟੈਂਕੀ ਵੀ ਬਣਵਾਈ ਸੀ। ਇਸ ਦੇ ਨਾਲ ਹੀ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਕਈ ਕੱਚੇ ਤਲਾਬ ਬਣਾਏ ਗਏ।

ਪਾਣੀ ਨੂੰ ਇਕੱਠਾ ਕਰਨ ਦੀ ਤਕਨੀਕ

ਦੱਸ ਦਈਏ ਕਿ ਜੋ ਪਾਣੀ ਪਹਾੜਾਂ ਤੋਂ ਵਹਿ ਕੇ ਵਿਅਰਥ ਚਲਾ ਜਾਂਦਾ ਸੀ, ਉਸ ਨੂੰ ਪਹਿਲਾਂ ਪੱਕੇ ਤਲਾਬ ਵਿੱਚ ਪਾਇਆ ਜਾਂਦਾ। ਇਸ ਤੋਂ ਬਾਅਦ ਬਚੇ ਹੋਏ ਪਾਣੀ ਨੂੰ ਦੂਸਰੇ ਤਲਾਬ ਵਿੱਚ ਰੱਖਿਆ ਜਾਂਦਾ। ਜਦ ਇਹ ਤਲਾਬ ਓਵਰਫਲੋ ਹੋ ਜਾਂਦਾ ਹੈ ਤਾਂ ਇਸ ਨੂੰ ਜਵਾਲਾ ਸਾਗਰ ਵਿੱਚ ਕੱਢ ਦਿੱਤਾ ਜਾਂਦਾ ਹੈ। ਪੱਕੇ ਤਲਾਬਾਂ ਦੇ ਰਾਹੀਂ ਯੂਨੀਵਰਸਿਟੀ ਆਪਣੀ ਵਰਤੋਂ ਦਾ ਪਾਣੀ ਖ਼ੁਦ ਹੀ ਇੰਤਜ਼ਾਮ ਕਰ ਲੈਂਦੀ ਹੈ। ਇਨ੍ਹਾਂ ਕੱਚੇ ਤਲਾਬਾਂ ਤੋਂ ਇਸ ਖੇਤਰ ਦੇ ਜ਼ਮੀਨੀ ਪਾਣੀ ਦਾ ਪੱਧਰ ਇੱਕ ਤਰ੍ਹਾਂ ਨਾਲ ਰਿਚਾਰਜ ਹੋ ਰਿਹਾ ਹੈ।

33 ਲੱਖ ਲੀਟਰ ਦੇ 3 ਤਲਾਬ ਬਣਾਏ ਹਨ: ਜੀਐਸ ਬੰਗਰਵਾ

ਯੂਨੀਵਰਸਿਟੀ ਦੇ ਸਾਬਕਾ ਡੀਨ ਜੀ.ਐੱਸ ਬੰਗਰਵਾ ਦੀਆਂ ਕੋਸ਼ਿਸ਼ਾਂ ਨਾਲ ਹੀ ਇਹ ਕੰਮ ਸੰਭਵ ਹੋ ਸਕਿਆ ਸੀ, ਉਹ ਦੱਸਦੇ ਹਨ ਕਿ 33 ਲੱਖ ਲੀਟਰ ਦੇ ਤਿੰਨ ਤਲਾਬ ਬਣਾਏ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਨਾ ਸਿਰਫ਼ ਯੂਨੀਵਰਸਿਟੀ ਬਲਕਿ ਇਸ ਸਿਸਟਮ ਨਾਲ ਆਸ-ਪਾਸ ਦੇ ਇਲਾਕਿਆਂ ਵਿੱਚ ਵੀ 50 ਫ਼ੁੱਟ ਤੱਕ ਪਾਣੀ ਦਾ ਪੱਧਰ ਉੱਪਰ ਆ ਗਿਆ ਹੈ। ਪਹਿਲਾਂ ਇਨ੍ਹਾਂ ਇਲਾਕਿਆਂ ਵਿੱਚ ਖੇਤੀ ਨਹੀਂ ਹੁੰਦੀ ਸੀ, ਪਰ ਪਾਣੀ ਦਾ ਪੱਧਰ ਵੱਧਣ ਨਾਲ ਆਸ-ਪਾਸ ਦੇ ਇਲਾਕਿਆਂ ਦੀਆਂ ਟੂਟੀਆਂ ਵਿੱਚੋਂ ਵੀ ਪਾਣੀ ਆ ਗਿਆ ਹੈ।

ਰਾਜਸਥਾਨ ਵਿੱਚ ਪਾਣੀ ਦਾ ਪੱਧਰ

ਰਾਜਸਥਾਨ ਵਿੱਚ ਪਾਣੀ ਦੀ ਸੁਰੱਖਿਆ ਅਤੇ ਜ਼ਮੀਨੀ ਪਾਣੀ ਦੇ ਪੱਧਰ ਨੂੰ ਉੱਪਰ ਲਿਆਉਣ ਦੀਆਂ ਕੋਸ਼ਿਸ਼ਾਂ ਜ਼ਰੂਰੀ ਹਨ, ਕਿਉਂਕਿ ਰਾਜਸਥਾਨ ਵਿੱਚ 295 ਵਿੱਚੋਂ 185 ਬਲਾਕ 'ਡਾਰਕ ਜ਼ੋਨ' ਵਿੱਚ ਚੱਲੇ ਗਏ ਹਨ। 2013 ਵਿੱਚ 10 ਜੂਨ ਨੂੰ ਇਹ ਗਿਣਤੀ 164 ਸੀ ਜੋ ਹੁਣ ਵੱਧ ਕੇ 185 ਹੋ ਗਈ ਹੈ। 'ਡਾਰਕ ਜ਼ੋਨ' ਵਿੱਚ ਜਾਣ ਦਾ ਮਤਲਬ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਜ਼ਮੀਨ ਤੋਂ ਹੇਠਾਂ ਤੋਂ ਪਾਣੀ ਲਿਆ ਜਾ ਰਿਹਾ ਹੈ, ਪਰ ਪਾਣੀ ਦਾ ਪੱਧਰ ਰਿਚਾਰਜ ਨਹੀਂ ਕੀਤਾ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.