ਕਰਨਾਲ: ਘਰੌੜ ਦੇ ਪਿੰਡ ਹਰਸਿੰਘਪੁਰਾ 'ਚ ਇੱਕ 5 ਸਾਲ ਦੀ ਬੱਚੀ ਐਤਵਾਰ ਨੂੰ 50 ਫੁੱਟ ਡੂੱਘੇ ਬੋਰਵੈਲ ਵਿੱਚ ਡਿੱਗ ਗਈ। ਐਨਡੀਆਰਐਫ਼ ਵੱਲੋਂ ਦੇਰ ਰਾਤ ਬਚਾਅ ਕਾਰਜ ਚਲਾਇਆ ਗਿਆ। ਤਕਰੀਬਨ 18 ਘੰਟਿਆਂ ਤੋਂ ਬਾਅਦ ਬੱਚੀ ਨੂੰ ਬੋਰਵੈਲ ਤੋਂ ਬਾਹਰ ਕੱਢ ਲਿਆ ਗਿਆ ਹੈ। ਬੱਚੀ ਨੂੰ ਨਿਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਹੈ।
ਬੋਰਵੈਲ ਵਿੱਚੋਂ ਕੱਢਣ ਤੋਂ ਬਾਅਦ ਬੱਚੀ ਨੂੰ ਕਰਨਾਲ ਦੇ ਕਲਪਨਾ ਚਾਵਲਾ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਹੈ।
ਬੱਚੀ ਦਾ ਨਾਂਅ ਸ਼ਿਵਾਨੀ ਹੈ ਅਤੇ ਐਤਵਾਰ ਦੀ ਦੁਪਹਿਰ ਨੂੰ ਖੇਡਦੇ-ਖੇਡਦੇ ਘਰ ਤੋਂ ਮਹਿਜ 20 ਫੁੱਟ ਦੂਰੀ ਉੱਤੇ ਸਥਿਤ 50 ਫੁੱਟ ਡੂੱਘੇ ਬੋਰਵੈਲ 'ਚ ਡਿੱਗ ਗਈ। ਜਦੋਂ ਬੱਚੀ ਕਾਫ਼ੀ ਸਮੇਂ ਤੱਕ ਨਹੀਂ ਦਿਖਾਈ ਦਿੱਤੀ ਤਾਂ, ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫ਼ੀ ਲੰਮੇ ਸਮੇਂ ਤੱਕ ਭਾਲ ਕੀਤੀ। ਬੱਚੀ ਦੇ ਡਿੱਗਣ ਬਾਰੇ 5 ਘੰਟਿਆਂ ਬਾਅਦ ਪਤਾ ਲਗਾ ਜਿਸ ਤੋਂ ਬਾਅਦ ਸੂਚਨਾ ਮਿਲਣ 'ਤੇ ਪੁਲਿਸ ਅਤੇ ਦੇਰ ਰਾਤ ਐਨਡੀਆਰਐਫ਼ ਦੀ ਟੀਮ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ :ਕੌਮਾਂਤਰੀ ਨਗਰ ਕੀਰਤਨ ਪਹੁੰਚਿਆ ਜਲੰਧਰ, ਕਪੂਰਥਲਾ ਲਈ ਹੋਇਆ ਰਵਾਨਾ
ਜ਼ਿਕਰਯੋਗ ਹੈ ਕਿ ਅਜਿਹਾ ਹੀ ਮਾਮਲਾ ਜੂਨ ਮਹੀਨੇ 'ਚ ਸੰਗਰੂਰ ਵਿੱਚ ਵੀ ਸਾਹਮਣੇ ਆਇਆ ਸੀ, ਜਿੱਥੇ 2 ਸਾਲਾ ਫ਼ਤਿਹਵੀਰ ਜੂਨ 6 ਨੂੰ ਖੇਡਦੇ ਹੋਏ ਬੋਰਵੈੱਲ ਵਿੱਚ ਡਿੱਗ ਗਿਆ ਸੀ। ਰੈਸਕਿਊ ਆਪ੍ਰੇਸ਼ਨ ਵਿੱਚ 6 ਦਿਨ ਲੱਗੇ ਸਨ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਸੀ।