ETV Bharat / bharat

ਅਸ਼ੁੱਭ ਮਹੂਰਤ 'ਚ ਰੱਖੇ ਜਾ ਰਹੇ ਅਯੁੱਧਿਆ ਨੀਂਹ ਪੱਥਰ ਨੂੰ ਟਾਲਿਆ ਜਾਵੇ: ਦਿਗਵਿਜੈ ਸਿੰਘ - ਮੱਧ ਪ੍ਰਦੇਸ਼਼ ਦੇ ਸਾਬਕਾ ਮੁੱਖ ਮੰਤਰੀ

ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਯੁੱਧਿਆ ਰਾਮ ਮੰਦਰ ਦੇ ਨੀਂਹ ਪੱਥਰ ਸਮਾਰੋਹ ਨੂੰ ਟਾਲਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕੇ ਭਾਜਪਾ ਨੂੰ ਹਜ਼ਾਰਾਂ ਸਾਲ ਪੁਰਾਣੀਆਂ ਧਾਰਮਿਕ ਰਵਾਇਤਾਂ ਨੂੰ ਮੰਨਦੇ ਹੋਏ ਅਸ਼ੁੱਭ ਮਹੂਰਤ ਦੌਰਾਨ ਭਗਵਾਨ ਰਾਮ ਦੇ ਮੰਦਰ ਦਾ ਨੀਂਹ ਪੱਥਰ ਨਹੀਂ ਰੱਖਣਾ ਚਾਹੀਦਾ। .....

ਅਸ਼ੁੱਭ ਮਹੂਰਤ 'ਚ ਰੱਖੇ ਜਾ ਰਹੇ ਅਯੁੱਧਿਆ ਨੀਂਹ ਪੱਥਰ ਨੂੰ ਟਾਲਿਆ ਜਾਵੇ-ਦਿਗਵਿਜੇ ਸਿੰਘ
ਤਸਵੀਰ
author img

By

Published : Aug 3, 2020, 5:06 PM IST

ਭੋਪਾਲ: ਮੱਧ ਪ੍ਰਦੇਸ਼਼ ਦੇ ਸਾਬਕਾ ਮੁੱਖ ਮੰਤਰੀ ਤੇ ਰਾਜ ਸਭਾ ਮੈਂਬਰ ਦਿਗਵਿਜੈ ਸਿੰਘ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਨੀਂਹ ਪੱਥਰ ਦੇ ਮਹੂਰਤ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਨੇ 5 ਅਗਸਤ ਨੂੰ ਅਸ਼ੁੱਭ ਮਹੂਰਤ ਹੋਣ ਦੀ ਗੱਲ ਕਹਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਦਘਾਟਣ ਟਾਲਣ ਦੀ ਅਪੀਲ ਕੀਤੀ ਹੈ।

ਦਿਗਵਿਜੈ ਸਿੰਘ ਨੇ ਸੋਮਵਾਰ ਨੂੰ ਕੀਤੇ ਟਵੀਟ ਵਿੱਚ ਕਿਹਾ ਹੈ ਕਿ ਭਗਵਾਨ ਰਾਮ ਕੋਰੋੜਾਂ ਹਿੰਦੂਆਂ ਦੀ ਆਸਥਾ ਦਾ ਕੇਂਦਰ ਹੈ ਤੇ ਹਜ਼ਾਰਾਂ ਸਾਲਾਂ ਦੀ ਸਾਡੀ ਧਾਰਮਿਕ ਆਸਥਾ ਦੇ ਨਾਲ ਖ਼ਿਲਵਾੜ ਨਾ ਕਰੋ। ਮੈਂ ਮੋਦੀ ਜੀ ਨੂੰ ਫਿਰ ਬੇਨਤੀ ਕਰਦਾ ਹਾਂ ਕਿ 5 ਅਗਸਤ ਦੇ ਅਸ਼ੁੱਭ ਮਹੁਰੂਤ ਨੂੰ ਟਾਲ ਦਿੱਤਾ ਜਾਵੇ। ਸੈਂਕੜੇ ਸਾਲਾਂ ਦੇ ਸੰਘਰਸ਼ ਤੋਂ ਬਾਅਦ ਭਗਵਾਨ ਰਾਮ ਮੰਦਰ ਦੇ ਨਿਰਮਾਣ ਦਾ ਮੌਕਾ ਆਇਆ ਹੈ ਆਪਣੀ ਹਿੰਮਤ ਦੇ ਨਾਲ ਇਸ ਵਿੱਚ ਵਿਗਣ ਪੈਣ ਤੋਂ ਰੋਕੋ'।

ਕੋਰੋਨਾ ਵਾਇਰਸ ਨਾਲ ਭਾਜਪਾ ਦੇ ਕਈ ਨੇਤਾਵਾਂ ਦੇ ਪੌਜ਼ੀਟਿਵ ਹੋਣ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ 'ਇਨ੍ਹਾਂ ਹਾਲਾਤਾਂ ਵਿੱਚ ਕੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਕਾਂਤਵਾਸ ਨਹੀਂ ਹੋਣਾ ਚਾਹੀਦਾ? ਕੀ ਇਕਾਂਤਵਾਸ ਵਿੱਚ ਰਹਿਣ ਦੀ ਪ੍ਰਕਿਆ ਕੇਵਲ ਆਮ ਆਦਮੀ ਦੇ ਲਈ ਹੈ? ਪ੍ਰਧਾਨਮੰਤਰੀ-ਮੁੱਖਮੰਤਰੀ ਦੇ ਲਈ ਨਹੀਂ? ਇਕਾਂਤਵਾਸ ਹੋਣ ਦਾ ਸਮਾਂ 14 ਦਿਨ ਹੈ'।

ਸਾਬਕਾ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਹੁਣ ਇੱਕ ਹੋਰ ਸਵਾਲ ਖੜ੍ਹਾ ਹੁੰਦਾ ਹੈ। ਉੱਤਰ ਪ੍ਰਦੇਸ਼ ਦੇ ਮੰਤਰੀ ਦੀ ਕੋਰੋਨਾ ਨਾਲ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਨੇਤਾ ਕੋਰੋਨਾ ਪੌਜ਼ੀਟਿਵ, ਭਾਰਤ ਦੇ ਗ੍ਰਹਿ ਮੰਤਰੀ ਕੋਰੋਨਾ ਪੌਜ਼ੀਟਿਵ। ਮੋਦੀ ਜੀ ਤੁਸੀਂ ਅਸ਼ੁੱਖ ਮਹੂਰਤ ਵਿੱਚ ਰਾਮ ਮੰਦਰ ਦਾ ਉਦਘਾਟਨ ਕਰ ਕੇ ਕਿਨੇ ਲੋਕਾਂ ਨੂੰ ਹਸਪਤਾਲ ਪਹੁੰਚਾੳਣਾ ਚਾਹੁੰਦੇ ਹੋ? ਉਨ੍ਹਾਂ ਕਿਹਾ ਕਿ ਯੋਗੀ ਜੀ ਤੁਸੀਂ ਹੀ ਮੋਦੀ ਜੀ ਨੂੰ ਸਮਝਾਓ ਤੁਹਾਡੇ ਰਹਿੰਦੇ ਹੋਏ ਸਨਾਤਨ ਧਰਮ ਦੀਆਂ ਸਾਰੀਆਂ ਮਰਿਆਦਾਂ ਨੂੰ ਤੋੜਿਆ ਜਾ ਰਿਹਾ ਹੈ? ਤੇ ਤੁਹਾਡੀ ਕੀ ਮਜ਼ਬੂਰੀ ਹੈ ਜੋ ਤੁਸੀਂ ਇਹ ਸਭ ਹੋਣ ਦੇ ਰਹੇ ਹੋ?

ਸਾਬਕਾ ਮੁੱਖ ਮੰਤਰੀ ਨੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਦੇ ਦਿੱਤੇ ਇੱਕ ਬਿਆਨ ਦਾ ਹਵਾਲਾ ਦਿੰਦੇ ਹੋੋਏ ਕਿਹਾ ਕਿ '5 ਅਗਸਤ ਨੂੰ ਜਗਤਗੁਰੂ ਸਵਾਮੀ ਸਵਰੂਪਾਨੰਦ ਮਹਾਰਾਜ ਨੇ ਭਗਵਾਨ ਰਾਮ ਦੇ ਮੰਦਰ ਦੇ ਨੀਂਹ ਪੱਥਰ ਲਈ ਅਸ਼ੁੱਭ ਮਹੂਰਤ ਬਾਰੇ ਵਿਸਥਾਰ ਨਾਲ ਸੁਚੇਤ ਕੀਤਾ ਸੀ। ਮੋਦੀ ਜੀ ਦੇ ਕਹੇ ਅਨੁਸਾਰ ਇਹ ਅਸ਼ੁੱਭ ਮਹੂਰਤ ਕੱਢਿਆ ਗਿਆ। ਭਾਵ ਮੋਦੀ ਜੀ ਹਿੰਦੂ ਧਰਮ ਦੇ ਹਜ਼ਾਰਾਂ ਸਾਲਾਂ ਤੋਂ ਬਣੇ ਵਿਸ਼ਵਾਸ਼ਾਂ ਨਾਲੋਂ ਵੱਡੇ ਹਨ। ਕੀ ਇਹ ਹਿੰਦੂਤਵ ਹੈ?

ETV Bharat Logo

Copyright © 2024 Ushodaya Enterprises Pvt. Ltd., All Rights Reserved.