ਅੰਬਾਲਾ: ਰੋਹਤਕ ਦੀ ਛੋਰੀ ਸ਼ੈਫਾਲੀ ਵਰਮਾ ਅੱਜ ਕ੍ਰਿਕੇਟ ਦੀ ਦੁਨੀਆ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਬਣ ਗਿਆ ਹੈ। ਇਹ 16 ਸਾਲਾ ਬੱਲੇਬਾਜ਼ ਅਜਿਹੇ ਸ਼ਾਟ ਖੇਡਦੀ ਹੈ। ਜਿਸਦੇ ਮੁਰੀਦ ਅੱਜ ਕ੍ਰਿਕੇਟ ਦੇ ਰੱਬ ਮੰਨੇ ਜਾਂਦੇ ਸਚਿਨ ਤੇਂਦੁਲਕਰ ਵੀ ਹਨ। ਰੋਹਤਕ ਦੀ ਸ਼ੈਫਾਲੀ ਵਰਮਾ ਨੂੰ ਸਭ ਤੋਂ ਘਟ ਉਮਰ 'ਚ ਭਾਰਤੀ ਮਹਿਲਾ ਕ੍ਰਿਕੇਟ ਟੀਮ ਲਈ ਚੁਣਿਆ ਗਿਆ ਪਰ ਸ਼ੈਫਾਲੀ ਦੇ ਲਈ ਇਹ ਮੁਕਾਮ ਹਾਸਲ ਕਰਨਾ ਆਸਾਨ ਨਹੀਂ ਸੀ।
ਇੱਕ ਪਾਸੇ ਮਰਦ ਪ੍ਰਧਾਨ ਸਮਾਜ 'ਚ ਧੀ ਹੋਣਾ ਉਨ੍ਹਾਂ ਲਈ ਅਭਿਸ਼ਾਪ ਤੋਂ ਘੱਟ ਨਹੀਂਸੀ ਤਾਂ ਉਥੇ ਹੀ ਦੂਜੇ ਪਾਸੇ ਉਨ੍ਹਾਂ ਨੂੰ ਗਰੀਬੀ ਨਾਲ ਵੀ 2-2 ਹੱਥ ਹੋਣਾ ਪਿਆ।
ਸ਼ੈਫਾਲੀ ਵਰਮਾ ਦੇ ਪਿਤਾ, ਜਿਨ੍ਹਾਂ ਦੀਆਂ ਅੱਖਾਂ ਸ਼ੈਫਾਲੀ ਦਾ ਸਫ਼ਰ ਦੱਸਦਿਆਂ ਨਮ ਹੋ ਜਾਂਦੀਆਂ ਹਨ, ਅਤੇ ਜੁਬਾਨ ਤੱਥਲਾਉਣ ਲੱਗ ਜਾਂਦੀ ਹੈ। ਉਹ ਦਬਦੀ ਆਵਾਜ਼ ਵਿੱਚ ਬੋਲਦੇ ਹਨ ਕਿ ਉਨ੍ਹਾਂ ਦੀ ਧੀ ਨੇ ਬਹੁਤ ਸੰਘਰਸ਼ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਉਸਦੀ ਜੇਬ ਵਿੱਚ ਸਿਰਫ 280 ਰੁਪਏ ਸਨ। ਘਰ ਦੀ ਆਰਥਿਕ ਸਥਿਤੀ ਚੰਗੀ ਨਹੀਂ ਸੀ, ਇਸ ਲਈ ਚਾਹ ਕੇ ਸ਼ੈਫਾਲੀ ਆਪਣੇ ਪਿਤਾ ਤੋਂ ਨਵੇਂ ਦਸਤਾਨੇ ਅਤੇ ਬੈਟ ਨਹੀਂ ਮੰਗ ਸਕੀ ਤੇ ਕਈ ਦਿਨ ਤੱਕ ਫਟੇ ਹੋਏ ਦਸਤਾਨੇ ਅਤੇ ਟੁੱਟੇ ਬੱਲੇ ਨਾਲ ਖੇਡਦੀ ਰਹੀ।
ਰੋਹਤਕ ਦੀ ਵਸਨੀਕ ਸ਼ੈਫਾਲੀ ਵਰਮਾ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਸਭ ਤੋਂ ਛੋਟੀ ਉਮਰ ਦੀ ਕ੍ਰਿਕੇਟਰ ਹੈ। ਉਹ ਨਾ ਸਿਰਫ ਆਪਣੀ ਬੱਲੇਬਾਜ਼ੀ ਦੇ ਨਾਲ ਆਪਣਾ ਵਿਹਾਰ ਦਰਸਾਉਂਦੀ ਹੈ ਬਲਕਿ ਵਿਕਟ ਕੀਪਿੰਗ ਅਤੇ ਕਦੀ-ਕਦੀ ਟੀਮ ਲਈ ਗੇਂਦਬਾਜ਼ੀ ਵੀ ਕਰਦੀ ਹੈ।
ਪਰ ਇੱਕ ਸਮਾਂ ਸੀ ਜਦੋਂ ਉਸ ਨੂੰ ਖੇਡਣ ਲਈ ਲੜਕਾ ਬਣਨਾ ਪੈਂਦਾ ਸੀ। ਉਨ੍ਹਾਂ ਨੂੰ ਸਿਰਫ ਮੁੰਡਿਆਂ ਨਾਲ ਹੀ ਖੇਡਾਇਆ ਜਾਂਦਾ ਸੀ ਕਿਉਂਕਿ ਕੁੜੀਆਂ ਨੂੰ ਕਿਸੇ ਵੀ ਅਕੈਡਮੀ ਵਿੱਚ ਦਾਖਲਾ ਨਹੀਂ ਮਿਲਦਾ ਸੀ। ਸ਼ੈਫਾਲੀ ਦੀ ਮਾਂ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਲੋਕ ਉਨ੍ਹਾਂ ਨੂੰ ਤਾਅਨੇ ਮਾਰਦੇ ਸਨ ਅਤੇ ਸ਼ੈਫਾਲੀ ਨੂੰ ਕ੍ਰਿਕੇਟ ਨਾ ਖੇਡਣ ਦੀ ਸਲਾਹ ਦਿੰਦੇ ਸਨ।
ਸ਼ੈਫਾਲੀ ਨੇ ਪਹਿਲੀ ਬਾਰ ਬੱਲਾ ਉਸ ਵੇਲੇ ਫੜ੍ਹਿਆ ਜਦੋਂ ਉਹ ਮਹਿਜ਼ 9 ਸਾਲ ਦੀ ਸੀ, ਸ਼ੁਰੂਆਤ 'ਚ ਉਹ ਨਹੀਂ ਬਲਕਿ ਉਸ ਦੇ ਭਰਾ ਕ੍ਰਿਕੇਟ ਖੇਡਿਆ ਕਰਦੇ ਸਨ। ਇੱਕ ਦਿਨ ਭਰਾ ਦੇ ਬਿਮਾਰ ਹੋਣ ਕਰਕੇ ਉਸ ਦੀ ਥਾਂ ਸ਼ੈਫਾਲੀ ਨੂੰ ਮੁੰਡਿਆ ਵਾਲੀ ਟੀ-ਸ਼ਰਟ ਪੁਆ ਕੇ ਖੇਡਾਇਆ ਗਿਆ ਸੀ। ਇਹ ਪਹਿਲੀ ਵਾਰ ਸੀ ਜਦੋਂ ਸ਼ੈਫਾਲੀ ਨੇ ਆਪਣੇ ਭਰਾ ਦੀ ਟੀ-ਸ਼ਰਟ ਪਾ ਕੇ ਕ੍ਰਿਕੇਟ ਖੇਡਿਆ ਸੀ।
ਸ਼ੈਫਾਲੀ ਵਰਮਾ ਅੱਜ ਭਾਰਤੀ ਕ੍ਰਿਕੇਟ ਦੀ ਦੁਨੀਆ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਬਣ ਗਈ ਹੈ। ਸ਼ੈਫਾਲੀ ਇਕਲੌਤੀ ਮਹਿਲਾ ਖਿਡਾਰੀ ਹੈ ਜਿਸ ਨੇ ਸਿਰਫ 15 ਸਾਲ ਦੀ ਉਮਰ ਵਿੱਚ ਇੱਕ ਕੌਮਾਂਤਰੀ ਮੈਚ ਵਿੱਚ ਅਰਧ ਸੈਂਕੜਾ ਲਗਾਇਆ ਹੈ। ਉਨ੍ਹਾਂ ਨੇ ਅਜਿਹਾ ਕਰਕੇ ਕ੍ਰਿਕਟ ਦੇ ਭਗਵਾਨ ਮੰਨੇ ਜਾਂਦੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ ਹੈ।
ਸ਼ੈਫਾਲੀ ਕ੍ਰਿਕੇਟ ਜਗਤ ਵਿੱਚ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ। ਅਸੀਂ ਵੀ ਇਹ ਹੀ ਦੁਆ ਕਰਦੇ ਹਾਂ ਕਿ ਸ਼ੈਫਾਲੀ ਅਜਿਹਾ ਹੀ ਵਧਿਆ ਖੇਡ ਕੇ ਨਾ ਸਿਰਫ ਹਰਿਆਣਾ ਬਲਕਿ ਪੂਰੇ ਦੇਸ਼ ਦਾ ਨਾਮ ਰੌਸ਼ਨ ਕਰੇ।