ਭੁਵਨੇਸ਼ਵਰ: ਕਸਬਾ ਪੁਰੀ 'ਚ ਓਡੀਸ਼ਾ ਪੁਲਿਸ ਦੀ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ।1 ਪੁਲਿਸ ਵਾਲੇ ਨੇ ਸਾਥੀ ਨਾਲ ਰਲ ਕੇ ਮਹਿਲਾ ਦੀ ਮਦਦ ਦੇ ਬਹਾਨੇ ਉਸ ਨਾਲ ਜਬਰ ਜਨਾਹ ਕੀਤਾ। ਇਹ ਘਟਨਾ ਸੋਮਵਾਰ ਰਾਤ ਦੀ ਹੈ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਮੁਤਾਬਕ ਨੀਮਪਾੜਾ ਸ਼ਹਿਰ 'ਚ ਮਹਿਲਾ ਇੱਕ ਬੱਸ ਅੱਡੇ 'ਤੇ ਖੜੀ ਸੀ, ਜਦੋਂ ਇੱਕ ਆਦਮੀ ਜਿਸ ਨੇ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਿਆ। ਉਸਨੇ ਉਸ ਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ।
ਪੀੜਤਾਂ ਨੇ ਕੁੰਭਾਰਪਾੜਾ ਥਾਣੇ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ, ‘ਮੈਂ ਭੁਵਨੇਸ਼ਵਰ ਤੋਂ ਆਪਣੇ ਪਿੰਡ ਕਾਕਟਪੁਰ ਜਾ ਰਹੀ ਸੀ। ਮੈਂ ਉਸ 'ਤੇ ਵਿਸ਼ਵਾਸ ਕੀਤਾ ਅਤੇ ਉਸ ਤੋਂ ਲਿਫਟ ਲੈ ਲਈ। ਮਹਿਲਾ ਨੇ ਦੱਸਿਆ ਕਿ ਕਾਰ ਵਿੱਚ ਬੈਠਦਿਆਂ ਹੀ ਉਸ ਨੂੰ ਤਿੰਨ ਹੋਰ ਲੋਕ ਗੱਡੀ 'ਚ ਬੈਠੇ ਹੋਏ ਮਿਲੇ।' ਪੀੜਤ ਲੜਕੀ ਨੇ ਦੱਸਿਆ, 'ਉਹ ਲੋਕ ਉਸ ਨੂੰ ਕਕਟਪੁਰ ਲੈਜਾਣ ਦੀ ਬਜਾਏ ਪੁਰੀ ਲੈ ਗਏ। ਉਥੇ ਇੱਕ ਘਰ ਵਿੱਚ 2 ਵਿਅਕਤੀਆਂ ਨੇ ਮੇਰੇ ਨਾਲ ਜਬਰ ਜਨਾਹ ਕੀਤਾ ਜਦੋਂ ਕਿ 2 ਹੋਰ ਦਰਵਾਜ਼ਾ ਬੰਦ ਕਰਕੇ ਚਲੇ ਗਏ।'
ਹੈਦਰਾਬਾਦ ਰੇਪ ਤੇ ਕਤਲ ਮਾਮਲਾ: 3 ਪੁਲਿਸ ਮੁਲਾਜ਼ਮ ਮੁਅੱਤਲ, ਲਾਪਰਵਾਹੀ ਦੇ ਲਾਏ ਦੋਸ਼
ਪੁਰੀ ਸ਼ਹਿਰ ਦੇ ਝਡੇਸ਼ਵਰੀ ਕਲੱਬ ਨੇੜੇ ਸਥਿਤ ਪੁਲਿਸ ਕੁਆਰਟਰ ਵਿੱਚ ਪੀੜਤ ਲੜਕੀ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਘਟਨਾ ਦੌਰਾਨ ਪੀੜਤ ਲੜਕੀ ਨੇ ਇੱਕ ਮੁਲਜ਼ਮ ਦਾ ਬਟੂਆ ਫੜ ਲਿਆ, ਜਿਸਦੇ ਕੋਲੋਂ ਇੱਕ ਦੋਸ਼ੀ ਦਾ ਫੋਟੋ-ਪਛਾਣ ਪੱਤਰ ਅਤੇ ਆਧਾਰ ਕਾਰਡ ਬਰਾਮਦ ਹੋਇਆ ਹੈ। ਉਸ ਦੀ ਮਦਦ ਨਾਲ ਪੁਲਿਸ ਨੇ ਇੱਕ ਦੋਸ਼ੀ ਦੀ ਪਛਾਣ ਕਰ ਲਈ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਛਾਣਿਆ ਮੁਲਜ਼ਮ ਇੱਕ ਪੁਲਿਸ ਕਾਂਸਟੇਬਲ ਹੈ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਪੁਰੀ ਪੁਲਿਸ ਸੁਪਰਡੈਂਟ ਉਮਾ ਸ਼ੰਕਰ ਦਾਸ ਨੇ ਕਿਹਾ ਕਿ ਦੂਜੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਲਈ 2 ਵਿਸ਼ੇਸ਼ ਦਸਤੇ ਗਠਿਤ ਕੀਤੇ ਗਏ ਹਨ। ਪੀੜਤ ਅਤੇ ਦੋਸ਼ੀ ਕਾਂਸਟੇਬਲ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਮੁਲਜ਼ਮ ਪੁਲਿਸ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਹੈ।
ਕਾਂਗਰਸ ਦੇ ਸੰਸਦ ਮੈਂਬਰ ਸਤਾਪਗੀਰੀ ਸੰਕਰ ਉਲਾਕਾ ਨੇ ਲੋਕ ਸਭਾ ਵਿੱਚ ‘ਰੱਥ ਯਾਤਰਾ ਦੌਰਾਨ ਪੁਰੀ ਵਿੱਚ ਇੱਕ ਕੁੱੜੀ ਨਾਲ ਹੋਏ ਜਬਰ ਜਨਾਹ ਮਾਮਲੇ 'ਤੇ ਐਡਜੋਰਮੈਂਟ ਮੋਸ਼ਨ ਨੋਟਿਸ ਦਿੱਤਾ ਹੈ।