ETV Bharat / bharat

ਸ਼ਾਹੀਨ ਬਾਗ ਧਰਨਾ: ਪਹਿਲੇ ਦਿਨ ਨਹੀਂ ਬਣੀ ਗੱਲ, ਕੱਲ੍ਹ ਮੁੜ ਮਨਾਉਣ ਆਉਣਗੇ ਵਾਰਤਾਕਾਰ - ਸੀਨੀਅਰ ਵਕੀਲ ਸੰਜੇ ਹੇਗੜੇ

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਵਾਰਤਾਕਾਰ ਪਹੁੰਚੇ। ਧਰਨਾਕਾਰੀਆਂ ਨਾਲ ਪਹਿਲੇ ਦਿਨ ਦੀ ਗੱਲਬਾਤ ਤੋਂ ਬਾਅਦ ਵਾਰਤਾਕਾਰ ਚੱਲੇ ਗਏ ਤੇ ਦੂਜੇ ਦਿਨ ਮੁੜ ਇਸ ਮਾਮਲੇ ਨੂੰ ਸੁਲਝਾਉਣ ਦੀ ਗੱਲ ਆਖੀ।

ਸ਼ਾਹੀਨ ਬਾਗ ਧਰਨਾ
ਸ਼ਾਹੀਨ ਬਾਗ ਧਰਨਾ
author img

By

Published : Feb 19, 2020, 5:55 PM IST

ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੇ ਵਾਰਤਾਕਾਰ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸ਼ਾਹੀਨ ਬਾਗ ਵਿੱਚ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਪਹੁੰਚੇ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸੰਜੇ ਹੇਗੜੇ ਅਤੇ ਸਾਧਨਾ ਰਾਮਚੰਦਰਨ ਨੂੰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਲਈ ਵਾਰਤਾਕਾਰ ਨਿਯੁਕਤ ਕੀਤਾ ਹੈ।

ਸ਼ਾਹੀਨ ਬਾਗ ਧਰਨਾ
ਸ਼ਾਹੀਨ ਬਾਗ ਧਰਨਾ

ਇਸ ਦੌਰਾਨ ਧਰਨਾਕਾਰੀਆਂ ਨਾਲ ਸੁਲਹ ਦੇ ਫਾਰਮੂਲੇ ਉੱਤੇ ਗੱਲਬਾਤ ਕਰਨ ਆਏ ਵਾਰਤਾਕਾਰਾਂ ਨੇ ਪੁੱਛਿਆ ਕਿ ਰਸਤਾ ਕਿਵੇਂ ਖੋਲ੍ਹਿਆ ਜਾਵੇਗਾ? ਇਸ 'ਤੇ ਪ੍ਰਦਰਸ਼ਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਕਿ CAA ਵਾਪਿਸ ਨਹੀਂ ਲਿਆ ਜਾਂਦਾ, ਉਦੋਂ ਤੱਕ ਉਹ ਇੱਕ ਇੰਚ ਵੀ ਪਿੱਛੇ ਨਹੀਂ ਹਟਣਗੇ, ਭਾਵੇਂ ਕੋਈ ਸਾਡੇ ‘ਤੇ ਗੋਲੀਬਾਰੀ ਕਿਉਂ ਕਰ ਰਿਹਾ ਹੋਵੇ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਾਡੇ ‘ਤੇ ਗੱਦਾਰ ਹੋਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਕੁਝ ਲੋਕ ਸਾਨੂੰ ਗੋਲੀ ਮਾਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, "ਅਸੀਂ ਗੱਦਾਰ ਨਹੀਂ, ਦੇਸ਼ ਭਗਤ ਹਾਂ।" ਅਸੀਂ ਅੰਗਰੇਜ਼ਾਂ ਤੋਂ ਲੋਹਾ ਲਿਆ ਹੈ। ਉਸੇ ਸਮੇਂ, ਜਦੋਂ ਗੱਲਬਾਤ ਕਰਨ ਵਾਲੇ ਸ਼ਾਹੀਨ ਬਾਗ ਦੀ ਵਾਰਤਾਕਾਰ ਸਟੇਜ 'ਤੇ ਪਹੁੰਚੀ, ਲੋਕਾਂ ਨੇ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਤੋਂ ਪਹਿਲਾ ਵਾਰਤਾਕਾਰਾਂ ਨੇ ਕਿਹਾ ਕਿ ਮੀਡੀਆ ਦੀ ਮੌਜੂਦਗੀ ਵਿੱਚ ਉਹ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ। ਮੀਡੀਆ ਨੂੰ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਦਿਓ। ਇਸ ਤੋਂ ਬਾਅਦ, ਉਹ ਇਸ ਬਾਰੇ ਮੀਡੀਆ ਨੂੰ ਸੂਚਿਤ ਕਰਨਗੇ।

ਧਰਨਾਕਾਰੀਆਂ ਨਾਲ ਪਹਿਲੇ ਦਿਨ ਦਾ ਗੱਲਬਾਤ ਤੋਂ ਬਾਅਦ ਵਾਰਤਾਕਾਰ ਚੱਲੇ ਗਏ ਤੇ ਦੂਜੇ ਦਿਨ ਮੁੜ ਇਸ ਮਾਮਲੇ ਨੂੰ ਸੁਲਝਾਉਣ ਦੀ ਗੱਲ ਆਖੀ। ਸਾਧਨਾ ਰਾਮਚੰਦਰਨ ਨੇ ਕਿਹਾ, "ਮੀਡੀਆ ਪਹਿਲਾਂ ਸਾਨੂੰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਦਿਓ, ਅਸੀਂ ਇੱਥੇ ਗੱਲ ਕਰਨ ਆਏ ਹਾਂ, ਕੋਈ ਫੈਸਲਾ ਦੇਣ ਲਈ ਨਹੀਂ।

ਸਮੂਹਿਕ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ DIG ਨੂੰ 8 ਅਤੇ DSP ਨੂੰ 4 ਸਾਲ ਦੀ ਸਜ਼ਾ

ਹੇਗੜੇ ਨੇ ਕਿਹਾ ਸੀ, "ਅਸੀਂ ਅਦਾਲਤ ਦੇ ਆਦੇਸ਼ਾਂ 'ਤੇ ਇਥੇ ਆਏ ਹਾਂ। ਅਸੀਂ ਮਾਮਲੇ ਨੂੰ ਸੁਲਝਾਉਣ ਵਿੱਚ ਹਰ ਇੱਕ ਦੀ ਮਦਦ ਦੀ ਉਮੀਦ ਕਰਦੇ ਹਾਂ।" ਸੁਪਰੀਮ ਕੋਰਟ ਵਿੱਚ 24 ਫਰਵਰੀ ਨੂੰ ਸ਼ਾਹੀਨ ਬਾਗ ਨਾਲ ਸਬੰਧਤ ਕੇਸ ਦੀ ਸੁਣਵਾਈ ਹੋਣ ਵਾਲੀ ਹੈ।

ਦੱਸਣਯੋਗ ਹੈ ਕਿ ਵਾਰਤਾਕਾਰਾਂ ਦੀ ਨਿਯੁਕਤੀ ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਐਡਵੋਕੇਟ ਅਮਿਤ ਸਾਹਨੀ ਵੱਲੋਂ ਦਾਇਰ ਇੱਕ ਜਨਹਿੱਤ ਪਟੀਸ਼ਨ 'ਤੇ ਕੀਤੀ ਗਈ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਹ ਲੋਕ ਸੜਕ 'ਤੇ ਬੈਠ ਕੇ ਗੈਰ ਕਾਨੂੰਨੀ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਦਿੱਲੀ ਤੋਂ ਨੋਇਡਾ ਜਾਣ ਵਾਲੀ ਸੜਕ 'ਤੇ ਰੋਕ ਲਗਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.