ਚੰਡੀਗੜ੍ਹ: ਮੋਦੀ ਸਰਕਾਰ ਨੇ ਸੋਮਵਾਰ ਨੂੰ ਇਤਿਹਾਸਕ ਫ਼ੈਸਲਾ ਲੈਂਦੇ ਹੋਏ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾ ਦਿੱਤਾ ਹੈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਅਫਸਰਾਂ ਨਾਲ ਇੱਕ ਐਮਰਜੈਂਸੀ ਬੈਠਕ ਕੀਤੀ ਹੈ। ਬੈਠਕ 'ਚ ਕੈਪਟਨ ਨੇ ਕੁਝ ਖ਼ਾਸ ਆਦੇਸ਼ਾ ਨੂੰ ਜਾਰੀ ਕੀਤਾ ਹਨ। ਪੰਜਾਬ 'ਚ 8000 ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਤੇ ਸੂਬੇ ਦਾ ਮਾਹੌਲ ਨਾ ਵਿਗੜਣ ਸਬੰਧੀ ਆਦੇਸ਼ ਦਿੱਤੇ ਗਏ ਹਨ।
-
Chief Minister @capt_amarinder Singh reviews law & order in Punjab after Kashmir developments. Chief Minister prohibits any protests or celebrations, orders increased security for Kashmiri students.#JammuKashmir #Article370Scrapped pic.twitter.com/r455MfrxFw
— Government of Punjab (@PunjabGovtIndia) August 5, 2019 " class="align-text-top noRightClick twitterSection" data="
">Chief Minister @capt_amarinder Singh reviews law & order in Punjab after Kashmir developments. Chief Minister prohibits any protests or celebrations, orders increased security for Kashmiri students.#JammuKashmir #Article370Scrapped pic.twitter.com/r455MfrxFw
— Government of Punjab (@PunjabGovtIndia) August 5, 2019Chief Minister @capt_amarinder Singh reviews law & order in Punjab after Kashmir developments. Chief Minister prohibits any protests or celebrations, orders increased security for Kashmiri students.#JammuKashmir #Article370Scrapped pic.twitter.com/r455MfrxFw
— Government of Punjab (@PunjabGovtIndia) August 5, 2019
ਦੱਸਣਯੋਗ ਹੈ ਕਿ ਸੂਬੇ ਦੇ ਮਾਹੌਲ 'ਚ ਸ਼ਾਂਤੀ ਬਣਾਏ ਰੱਖਣ ਲਈ ਕੈਪਟਨ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੇ ਜਸ਼ਨ ਤੇ ਪ੍ਰਦਰਸ਼ਨ ‘ਤੇ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ ਕੈਪਟਨ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤ ਰਹਿਣ ਤੇ ਇਨ੍ਹਾਂ ਹਾਲਾਤ 'ਚ ਰਾਸ਼ਟਰ ਦੀ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ ਨਾ ਕਰਨ।
ਮੋਦੀ ਸਰਕਾਰ ਦਾ ਇਤਿਹਾਸਕ ਫ਼ੈਸਲਾ, ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਕਰਨ ਦੀ ਸਿਫਾਰਿਸ਼
ਕੈਪਟਨ ਨੇ ਪੰਜਾਬ ਪੁਲਿਸ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਸੂਬੇ ‘ਚ ਪਾਕਿ ਵੱਲੋਂ ਗੜਬੜ ਦਾ ਮਾਹੌਲ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਤਿਆਰ ਰਹਿਣ। ਇਹ ਫੈਂਸਲਾ ਸਰਹੱਦ ‘ਤੇ ਤਣਾਅ ਦਾ ਮਾਹੌਲ ਬਣਨ ਤੋਂ ਬਾਅਦ ਕੈਪਟਨ ਸਰਕਾਰ ਵੱਲੋਂ ਲਿਆ ਗਿਆ ਹੈ। ਇਸ ਸਬੰਧੀ ਹੋਈ ਮੀਟਿੰਗ ‘ਚ ਸੂਬੇ ਦੇ ਵੱਡੇ ਪੁਲਿਸ ਅਫਸਰਾਂ ਤੇ ਸਿਵਲ ਅਧਿਕਾਰੀਆਂ ਨੇ ਸਮੀਖਿਆ ਕੀਤੀ। ਕੈਪਟਨ ਨੇ ਐਸਪੀ ਤੇ ਡੀਸੀ ਨੂੰ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਤੇ ਉਨ੍ਹਾਂ ਨਾਲ ਨਿੱਜੀ ਤੌਰ ‘ਤੇ ਗੱਲਬਾਤ ਕਰਨ ਦੇ ਨਰਿਦੇਸ਼ ਦਿੱਤੇ ਹਨ।